ਵਿਦਿਆਰਥੀਆਂ ਤੱਕ ਇਸ ਕਿਤਾਬ ਨੂੰ ਲਿਜਾਣ ਲਈ ਹੰਭਲਾ ਮਾਰਾਂਗੀ-ਡਾ: ਤੇਜਿੰਦਰ ਕੌਰ ਧਾਲੀਵਾਲ
ਚੰਡੀਗੜ੍ਹ: ਪ੍ਰਸਿੱਧ ਲੇਖਿਕਾ ਡਾ.ਗੁਰਮਿੰਦਰ ਸਿੱਧੂ ਦੀ ਵਿਦਿਆਰਥੀਆਂ ਤੇ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਨ ਵਾਲੀ ਅਤੇ ਧੀਆਂ ਦੀ ਪੀੜਾ ਨੂੰ ਕਾਵਿ-ਰੂਪ ਵਿਚ ਪੇਸ਼ ਕਰਨ ਵਾਲੀ ਕਿਤਾਬ 'ਕਹਿ ਦਿਓ ਉਸ ਕੁੜੀ ਨੂੰ' ਚੰਡੀਗੜ੍ਹ ਸੈਕਟਰ-16 ਦੇ 'ਪੰਜਾਬ ਕਲਾ ਭਵਨ ' ਵਿਖੇ ਲੇਖਕਾਂ ਦੇ ਵੱਡੇ ਇਕੱਠ ਵਿਚ ਲੋਕ-ਅਰਪਣ ਕੀਤੀ ਗਈ। ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵਲੋਂ ਆਯੋਜਿਤ ਰਿਲੀਜ਼ ਸਮਾਗਮ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ: ਅਵਤਾਰ ਸਿੰਘ ਪਤੰਗ ਨੇ ਸਭ ਨੂੰ ਜੀਅ ਆਇਆਂ ਆਖਿਆ । ਮੁੱਖ ਮਹਿਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ-ਡਾ: ਤੇਜਿੰਦਰ ਕੌਰ ਧਾਲੀਵਾਲ ਸਨ । ਉਹਨਾਂ ਕਿਹਾ ਕਿ ਇਹ ਕਿਤਾਬ ਔਰਤਾਂ ਨੂੰ ਉੱਠ ਖੜ੍ਹੇ ਹੋਣ ਦਾ ਸੁਨੇਹਾ ਦਿੰਦੀ ਹੈ, ਇਸ ਦਾ ਕੁੜੀਆਂ ਅਤੇ ਸਕੂਲੀ ਵਿਦਿਆਰਥੀਆਂ ਕੋਲ ਜਾਣਾ ਬੇਹੱਦ ਜ਼ਰੂਰੀ ਹੈ, ਇਸ ਲਈ ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਯਤਨ ਕਰਾਂਗੀ ।
gurminder sidhu
ਏਨੀ ਖੂਬਸੁਰਤੀ ਨਾਲ ਰਿਪੋਰਟ ਲਗਾਉਣ ਲਈ ਧੰਨਵਾਦ ਸੰਪਾਦਕ ਸਾਹਿਬ,ਬੜੀ ਰੀਝ ਹੈ ਕਿ ਇਹ ਕਿਤਾਬ ਹਰ ਵਿਦਿਆਰਥੀ ਤੱਕ ਪਹੁੰਚੇ,ਹਰ ਕੁੜੀ ਤੱਕ ਤੇ ਉਸ ਸ਼ਖਸ਼ੀਅਤ ਤੱਕ ਵੀ ,ਜਿਹੜੀ ਮੰਚ'ਤੇ ਪੇਸ਼ਕਾਰੀਆਂ ਕਰਕੇ,ਜਾਂ ਗੀਤ ਗਾ ਕੇ ਲੋਕ-ਮਨਾਂ ਵਿੱਚ ਕੁੜੀਆਂ ਲਈ ਆਦਰ-ਮਾਣ ਤੇ ਜਿਉਣ ਦਾ ਹੱਕ ਦਿਵਾਉਣ ਦੀ ਤਾਂਘ ਤੇ ਹਿੰਮਤ ਰੱਖਦੀ ਹੈ