ਬਿਜਲੀ ਕਾਮੇ ਸੰਘਰਸ਼ ਦੇ ਰਾਹ ’ਤੇ. . .
Posted on:- 03-03-2016
ਬਰਨਾਲਾ: ਬਿਜਲੀ ਕਾਮਿਆਂ ਦੀ ਸੰਘਰਸ਼ਸੀਲ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਸ਼ਹਿਰੀ ਮੰਡਲ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਅੱਜ ਇੱਥੇ ਸੂਬਾ ਕਮੇਟੀ ਵੱਲੋਂ ਮੰਡਲ ਦਫਤਰਾਂ ਅੱਗੇ ਧਰਨੇ/ਮੁਜਾਹਰੇ ਕਰਨ ਦੇ ਦਿੱਤੇ ਸੱਦੇ ਨੂੰ ਲਾਗੂ ਕਰਦਿਆਂ ਵਿਸ਼ਾਲ ਧਰਨਾ ਦਿੱਤਾ ਗਿਆ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਸਾਥੀ ਗੁਰਦੇਵ ਸਿੰਘ ਮਾਂਗੇਵਾਲ,ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਹਰਬੰਸ ਸਿੰਘ ਬਲਵੰਤ ਸਿੰਘ ਸੰਤੋਖ ਸਿੰਘ ਹਾਕਮ ਸਿੰਘ ਜਰਨੈਲ ਸਿੰਘ ਗੁਰਜੰਟ ਸਿੰਘ ਨੇ ਕਿਹਾ ਕਿ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਦੀ ਹੱਕੀ ਅਤੇ ਜਾਇਜ਼ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ।ਬਿਜਲੀ ਕਾਮਿਆਂ ਦੀ ਲਹਿਰ ਨੂੰ ਆਗੂ ਰਹਿਤ ਕਰਨ ਦੀ ਮਨਸ਼ਾ ਪਾਲਦਿਆਂ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਨੂੰ ਬੇਲੋੜੇ ਬਹਾਨਿਆਂ ਤਹਿਤ ਨਿਸ਼ਾਨਾ ਬਣਾਉਂਦਿਆਂ ਪਟਿਆਲਾ ਸਰਕਲ ਵਿੱਚ ਟੀ.ਐੱਸ.ਯੂ.(ਰਜਿ) ਦੇ ਸੂਬਾ ਮੀਤ ਪ੍ਰਧਾਨ ਬਨਾਰਸੀ ਦਾਸ ਅਤੇ ਰਾਮ ਸਿੰਘ ਸ.ਲ.ਮ. ਨੂੰ ਨੌਕਰੀ ਤੋਂ ਡਿਸਮਿਸ ਅਤੇ ਪੰਜ ਸਾਥੀਆਂ ਦੀ 35 ਪ੍ਰਤੀਸ਼ਤ ਪੈਨਸ਼ਨ ਕਟੌਤੀ ਲਗਾ ਦਿੱਤੀ ਸੀ।
ਹੁਣ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਦਰਜ ਕਰਵਾਏ ਝੂਠੇ ਮੁਕੱਦਮੇ ਵਿੱਚ ਅਦਾਲਤ ਨੇ ਸੱਚ ਨੂੰ ਦਰਕਿਨਾਰ ਕਰਦਿਆਂ ਸੱਤ ਆਗੂਆਂ ਨੂੰ ਜੇਲ’ਚ ਭੇਜ ਦਿੱਤਾ ਹੈ।ਹਜਾਰਾਂ ਦੀ ਤਾਦਾਦ’ਚ ਖਾਲੀ ਪਈਆਂ ਤਕਨੀਕੀ ਕਾਮਿਆਂ ਦੀਆਂ ਅਸਾਮੀਆਂ ਉੱਪਰ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ ਸਗੋਂ ਆਊਟਸੋਰਸਿੰਗ ਦੀ ਨੀਤੀ ਲਾਗੂ ਕਰਕੇ ਵਰਕਰਾਂ ਦੀ ਠੇਕੇਦਾਰਾਂ ਵੱਲੋਂ ਤਿੱਖੀ ਰੱਤ ਨਿਚੋੜੀ ਜਾ ਰਹੀ ਹੈ।ਆਗੂਆਂ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਤ ਅਖੌਤੀ ਸੁਧਾਰਾਂ ਦੇ ਪ੍ਰੋਗ੍ਰਾਮ ਤਹਿਤ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਪੱਕੇ ਰੁਜ਼ਗਾਰ ਤੇ ਪੱਕੀ ਉਜਰਤੀ, ਪ੍ਰਣਾਲੀ ਦੇ ਖਾਤਮੇ ਤੇ ਟ੍ਰੇਡ ਯੂਨੀਅਨ ਹੱਕ ਖੋਹਣ ਦੇ ਵਿੱਢੇ ਹੱਲੇ ਨੂੰ ਰੋਕਣ ,ਬਿਜਲੀ ਕਾਮਿਆਂ ਦੀਆਂ ਸੇਵਾ ਸ਼ਰਤਾਂ ਦੀ ਰਾਖੀ,ਡਿਸਮਿਸ ਆਗੂਆਂ ਦੀ ਬਹਾਲੀ ਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। ਬੁਲਾਰੇ ਸਾਥੀਆਂ ਜਗਦੀਸ਼ ਸਿੰਘ ਕੁਲਵੀਰ ਸਿੰਘ ਨਰਾਇਣ ਦੱਤ ਜਰਨੈਲ ਸਿੰਘ ਬਲੌਰ ਸਿੰਘ ਜਗਮੀਤ ਸਿੰਘ ਨੇ ਸਾਂਝੇ ਸੰਘਰਸ਼ ਦੀ ਹਮਾਇਤ ਦੇ ਨਾਲੋ-ਨਾਲ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਪੰਜਾਬ ਅਤੇ ਪਾਵਰਕੌਮ ਦੇ ਡਾਇਰੈਕਟਰਾਂ ਖਿਲਾਫ ਕੀਤੇ ਜਾ ਰਹੇ ਕਾਲੇ ਝੰਡਿਆਂ ਨਾਲ ਰੋਸ ਵਿਖਾਵਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਸਮੂਹ ਕਾਮਿਆਂ ਨੂੰ ਜੋਰਦਾਰ ਅਪੀਲ ਕੀਤੀ।ਮੁੱਖ ਮੰਤਰੀ ਪੰਜਾਬ ਦੇ 10 ਮਾਰਚ ਮਹਿਲਕਲਾਂ ਸੰਗਤ ਦਰਸ਼ਨ ਮੌਕੇ ਜੋਨ ਪੱਧਰਾ ਕਾਲੇ ਝੰਡਿਆਂ ਨਾਲ ਕੀਤੇ ਜਾਣ ਵਾਲੇ ਰੋਸ ਵਿਖਾਵੇ ਵਿੱਚ ਸਮੁੱਚੇ ਸਾਥੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦੀ ਜ਼ੋਰਦਾਰ ਅਪੀਲ ਕੀਤੀ।ਅਖੀਰ ਵਿੱਚ ਮੁਜਾਹਰਾ ਕਰਦਿਆਂ ਪਾਵਰਕਾਮ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ।