ਦੂਸਰੀ ਕੈਲਗਰੀ ਪ੍ਰੀਮੀਅਰ ਫੀਲਡ ਹਾਕੀ ਲੀਗ ਸ਼ੁਰੂ ਹੋਈ
Posted on:- 09-12-2015
- ਹਰਬੰਸ ਬੁੱਟਰ
ਕੈਲਗਰੀ: ਅਲਬਰਟਾ ਵਿਚ ਹਾਕੀ ਖਿਡਾਰੀਆਂ ਦੀ ਨਰਸਰੀ ਦੇ ਨਾਂ ਨਾਲ ਮਸ਼ਹੂਰ ਕਿੰਗਸ ਇਲੈਵਨ ਹਾਕੀ ਕੱਲਬ ਵੱਲੋਂ ਪਿਛਲੇ ਵਰ੍ਹੇ ਸ਼਼ੁਰੂ ਕੀਤੀ ਕੈਲਗਰੀ ਪ੍ਰੀਮੀਅਰ ਫੀਲਡ ਹਾਕੀ ਲੀਗ 2 ਨਵੰਬਰ ਤੋਂ ਜਿਨੇਂਸਿਸ ਸੈਂਟਰ ਵਿਖੇ ਸ਼ੁਰੂ ਹੋਈ ਜੋ ਕਿ 15 ਮਾਰਚ ਤੱਕ ਚਲਣੀ ਹੈ । ਕੱਲਬ ਦੇ ਮੌਜੂਦਾ ਮੀਤ ਪ੍ਰਧਾਨ ਹਰਪ੍ਰੀਤ ਕੁਲਾਰ ਨੇ ਦੱਸਿਆ ਕਿ ਇਸ ਸਾਲ ਵੀ 6 ਟੀਮਾਂ ਨੇ ਭਾਗ ਲੈਣਾ ਹੈ ਜੋ ਕਿ ਕੈਲਗਰੀ ਡੇਵਿਲਸ,ਮੀਕਾ ਟਰੱਕਿੰਗ,ਕਵਾਲਟੀ ਟਰਾਂਸਮਿਸ਼ਨ, ਕੈਲਗਰੀ ਹੀਟਸ ,ਬੀ ਕੇ ਲਿਕਰ , ਵੱਲੋਂ ਸਪਾਂਸਰ ਹੋਣਗੀਆਂ।ਇਸ ਸਾਲ 60 ਤੋਂ ਵੱਧ ਬੱਚੇ ਇਸ ਲੀਗ ਵਿਚ ਭਾਗ ਲੈ ਰਹੇ ਹਨ । ਇਨ੍ਹਾਂ ਬੱਚਿਆਂ ਨੂੰ ਪਿਛਲੇ 3 ਸਾਲਾਂ ਤੋਂ ਕੋਚ ਟੋਨੀ ਧਾਲੀਵਾਲ ਸ਼ਹਿਜ਼ਾਦ ਬੱਟ, ਬੋਬੀ ਕੁਲਾਰ , ਕੁਲਦੀਪ ਸਿੱਧੂ ਅਤੇ ਕੱਲਬ ਦੇ ਫਿਟਨੇਸ ਟ੍ਰੇਨਰ ਬੀਜਾ ਰਾਮ ਟ੍ਰੇਨਿੰਗ ਦੇ ਰਹੇ ਹਨ । ਲੀਗ ਡਾਇਰੈਕਟਰ ਦਲਜੀਤ ਪੁਰਬਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ 3 ਭਾਗਾਂ ਵਿਚ ਵੰਡਿਆ ਗਿਆ ਹੈ। ਨਵੇਂ ਬੱਚਿਆਂ ਲਈ ਖਾਸ ਤੌਰ ਉੱਤੇ ਇਕ ਮਹੀਨੇ ਦਾ ਟ੍ਰੇਨਿੰਗ ਸ਼ੈਸਨ ਰੱਖਿਆ ਗਿਆ ਸੀ ਇਸ ਸਾਲ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਏਸੀ਼ਅਨ ਸਪੋਰਟਸ ਮੈਗਜ਼ੀਨ ਵੱਲੋਂ ਸਰਟੀਫਿਕੇਟ ਟ੍ਰਾਫੀਆਂ ਵੀ ਦਿੱਤੀਆਂ ਜਾਣਗੀਆਂ ।
ਕਲੱਬ ਦੇ ਚੇਅਰਮੈਨ ਬੀਜਾ ਰਾਮ ਅਤੇ ਪ੍ਰਧਾਨ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੱਲਬ ਨੂੰ
ਆਉਣ ਵਾਲੇ ਸਮੇਂ ਵਿੱਚ ਤਨਵੀਰ ਕੁਲਾਰ, ਅਵੀ ਧਾਲੀਵਾਲ, ਸ਼ਹਿਬਾਜ਼ ਬੱਟ, ਰੂਪ
ਕੁਲਾਰ,ਕਾਯਿਲਜੀਤ ਪੁਰਬਾ ਗੋਲਕੀਪਰ ਜੇਯ ਧਾਲੀਵਾਲ,ਅਤੇ ਹਰਜੋਤ ਗਿੱਲ, ਜਗਦੀਪ ਓੁਭੀ
,ਸਹਿਜ ਬੇਦੀ ਪਰਮਵੀਰ ਸਿੱਧੂ, ਅਮੁ ਨਾਗਰ, ਜਸਲੀਨ ਗਿੱਲ, ਸੁਖਵੀਰ ਨਿੱਝਰ ਸਿਮਰਨ
ਕੌਰ,ਨਵੀ ਧਾਲੀਵਾਲ,ਅਮਨਪ੍ਰੀਤ ਕੌਰ ਸਿੱਧੂ, ਨਵੀਨ ਕੌਰ ਬਰਾੜ ਅਤੇ ਅਨੂ ਕੁਲਾਰ ਤੋਂ ਬਹੁਤ
ਉਮੀਦਾਂ ਹਨ । ਅਲਬਰਟਾ ਫੀਲਡ ਹਾਕੀ ਦੇ ਚੀਫ ਪੇਡਰ ਓ ਰਾਇਨ ਨੇ ਵੀ ਲੀਗ ਦੀ ਕਮੇਟੀ ਨੂੰ
ਸ਼ੁਭਕਾਮਨਾਵਾਂ ਭੇਜੀਆਂ ਹਨ ਅਤੇ ਕਿਹਾ ਇਸ ਲੀਗ ਦੇ ਖਿਡਾਰੀਆਂ ਤੋਂ ਅਲਬਰਟਾ ਹਾਕੀ ਨੂੰ
ਬਹਤ ਉਮੀਦਾਂ ਹਨ।