Thu, 21 November 2024
Your Visitor Number :-   7253913
SuhisaverSuhisaver Suhisaver

10 ਦਸੰਬਰ ਨੂੰ ਡੀ.ਸੀ. ਦਫਤਰ ਬਰਨਾਲਾ ਅੱਗੇ ਪੰਜਾਬ ਸਰਕਾਰ ਦਾ ਅਰਥੀ ਸਾੜ ਪ੍ਰੋਗਰਾਮ

Posted on:- 06-12-2015

suhisaver

ਬਰਨਾਲਾ: ਕਾਲੇ ਕਾਨੂੰਨਾਂ ਵਿਰੋਧੀ ਸਾਂਝਾ ਮੰਚ, ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ‘ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ-2014 ਨੂੰ ਰੱਦ ਕਰਾਉਣ ਲਈ ਉਲੀਕੇ ਗਏ 10 ਦਸੰਬਰ ਨੂੰ ਡੀ.ਸੀ. ਦਫਤਰ ਬਰਨਾਲਾ ਅੱਗੇ ਪੰਜਾਬ ਸਰਕਾਰ ਦੇ ਅਰਥੀ ਸਾੜ ਪ੍ਰੋਗਰਾਮ ਨੂੰ ਠੋਸ ਰੂਪ’ਚ ਲਾਗੂ ਕਰਨ ਲਈ ਬਰਨਾਲਾ ਜ਼ਿਲ੍ਹੇ ਦੀਆਂ ਸਾਰੀਆਂ ਹੀ ਸੰਘਰਸ਼ਸ਼ਸ਼ੀਲ ਇਨਸਾਫਪਸੰਦ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਅੱਜ ਜਮਹੂਰੀ ਕਿਸਾਨ ਸਭਾ ਦੇ ਦਫਤਰ ਨੇੜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਗੁਰਮੇਲ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੀਟੰਗ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ-ਮਜ਼ਦੂਰ-ਮੁਲਾਜਮ- ਨੌਜਵਾਨ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਮਨਜੀਤ ਧਨੇਰ ਹਰਦੀਪ ਸਿੰਘ ਟੱਲੇਵਾਲ ਮਲਕੀਤ ਸਿੰਘ ਵਜੀਦਕੇ ਹੇਮ ਰਾਜ ਸਟੈਨੋ ਕੁਲਵੰਤ ਰਾਏ ਪੰਡੋਰੀ ਗੁਰਜੰਟ ਸਿੰਘ ਰਾਜੀਵ ਕੁਮਾਰ ਮਲਕੀਤ ਸਿੰਘ ਗੁਰਜਿੰਦਰ ਵਿਦਿਆਰਥੀ ਚਰਨਜੀਤ ਕੌਰ ਗੁਰਪ੍ਰੀਤ ਰੂੜੇਕੇ ਮੱਖਣ ਰਾਮਗੜ੍ਹ ਗੁਰਦੇਵ ਸਿੰਘ ਸਹਿਜੜਾ ਮੇਲਾ ਸਿੰਘ ਕੱਟੂ ਮਹਿਮਾ ਸਿੰਘ ਆਦਿ ਨੇ ਦੱਸਿਆ ਕਿ ਜਦੋਂ ਪਿਛਲੇ ਸਾਲ 2014 ਵਿੱਚ 2010 ਵਿੱਚ ਪਾਸ ਕੀਤੇ ਬਿੱਲ ਨੂੰ ਮੁੜ ਸੋਧ ਕੇ ਰਾਸ਼ਟਰਪਤੀ ਨੂੰ ਭੇਜਿਆ ਸੀ ਤਾਂ ਪੰਜਾਬ ਦੀਆਂ ਸਾਰੀਆਂ ਹੀ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਜਾਨ ਹੂਲਵਾਂ ਵਿਸ਼ਾਲ ਅਧਾਰ ਵਾਲਾ ਸੰਘਰਸ਼ ਲੜਿਆ ਸੀ।ਹੁਣ ਫਿਰ ਜਦੋਂ ਰਾਸ਼ਟਰਪਤੀ ਨੇ ਸੰਘਰਸ਼ਸ਼ੀਲ ਲੋਕਾਂ ਦੇ ਜਥੇਬੰਦ ਹੋਣ,ਹੱਕੀ ਸੰਘਰਸ਼ਾਂ ਨੂੰ ਕੁਚਲਣ,ਲਿਖਣ,ਬੋਲਣ ਸਮੇਤ ਵਿਚਾਰਾਂ ਦੇ ਸਵੈ ਪ੍ਰਗਟਾਵੇ ਦੀ ਸੰਘੀ ਘੁੱਟਣ ਲਈ ਇਹ ਕਾਨੂੰਨ ਉੱਤੇ ਮੋਹਰ ਲਾ ਦਿੱਤੀ ਹੈ ਅਤੇ ਪੰਜਾਬ ਦੇ ਹਾਕਮ ਇਹ ਕਾਲਾ ਕਾਨੂੰਨ ਪਾਸ ਕਰਨ ਲਈ ਤਹੂ ਹਨ ਤਾਂ ਇਸ ਸਮੇਂ ਹੋਰਨਾਂ ਸੰਘਰਸ਼ਾਂ ਦੇ ਨਾਲ ਸਮੁੱਚੀਆਂ ਇਨਸਾਫਪਸੰਦ ਜਥੇਬੰਦੀਆਂ ਨੂੰ ਇਸ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਮੈਦਾਨ ’ਚ ਨਿੱਤਰਨਾ ਚਾਹੀਦਾ ਹੈ

ਆਗੂਆਂ ਨੇ ਦੱਸਿਆ ਕਿ ਸਾਰੀਆਂ ਹੀ ਜਨਤਕ ਜਮਹੂਰੀ ਇਨਸਾਫਪਸੰਦ ਜਥੇਬੰਦੀਆਂ ਵੱਲੋਂ 12 ਵਜੇ ਦਾਣਾ ਮੰਡੀ ਬਰਨਾਲਾ ਵਿੱਚ ਇਕੱਤਰ ਹੋਕੇ ਰੈਲੀ ਕਰਨ ਤੋਂ ਬਜ਼ਾਰਾਂ ਵਿੱਚ ਦੀ ਮਾਰਚ ਕਰਕੇ ਡੀ.ਸੀ. ਦਫਤਰ ਅੱਗੇ ਜਾਕੇ ਪੰਜਾਬ ਸਰਕਾਰ ਦੀ ਅਰਥੀ ਸਾੜ੍ਹੀ ਜਾਵੇਗੀ ।ਮੀਟਿੰਗ ਨੇ ਇਹ ਵੀ ਮਹਿਸੂਸ ਕੀਤਾ ਕਿ ਬਹੁਤ ਸਾਰੀਆ ਸੰਘਰਸ਼ਸ਼ੀਲ ਜਥੇਬੰਦੀਆਂ ਜਿਨ੍ਹਾਂ ਨੂੰ ਸਮੇਂ ਸਿਰ ਸੁਨੇਹੇ ਨਹੀਂ ਮਿਲ ਸਕੇ ਜਾਂ ਜਥੇਬੰਦਕ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਉਹ ਉਲੀਕੇ ਗਏ ਸੰਘਰਸ਼ ਸੱਦੇ ਵਿੱਚ ਲਾਜ਼ਮੀ ਸ਼ਮੂਲੀਅਤ ਕਰਨ।ਅੱਜ ਦੀ ਇਸ ਮੀਟਿੰਗ ਵਿੱਚ ਪਰਮਿੰਦਰ ਸਿੰਘ ਹੰਢਿਆਇਆ ਚਮਕੌਰ ਸਿੰਘ ਨੈਣੇਵਾਲ ਬਲੌਰ ਸਿੰਘ ਛੰਨਾਂ ਮੋਹਣ ਸਿੰਘ ਰੂੜੇਕੇ ਗਮਦੂਰ ਕੌਰ ਸੋਨੀ ਨਰਾਇਣ ਦੱਤ ਭਾਨ ਸਿੰਘ ਸੰਘੇੜਾ ਗੁਰਪ੍ਰੀਤ ਸ਼ਹਿਣਾ ਸੁਰਿੰਦਰ ਖੁੱਡੀ ਸਤਨਾਮ ਦੀਵਾਨਾ ਹਰਚਰਨ ਸਿੰਘ ਚਹਿਲ ਪ੍ਰੀਤਮ ਸਿੰਘ ਮਹਿਲ ਕਲਾਂ ਸਾਧਾ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ