ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਪੱਖੋਵਾਲ਼ ਵਿੱਚ ਸਦਭਾਵਨਾ ਮਾਰਚ
Posted on:- 21-10-2015
ਬਰਨਾਲਾ: ਪਿੰਡ ਪੱਖੋਵਾਲ਼ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਲੋਕਾਂ ਵਿੱਚ ਆਪਸੀ ਅਮਨ ਅਤੇ ਭਾਈਚਾਰਾ ਬਣਾਈ ਰੱਖਣ ਲਈ ਹੱਥਾਂ ਵਿੱਚ ਮੋਮਬੱਤੀਆਂ ਫਡ਼ ਕੇ ਸਦਭਾਵਨਾ ਮਾਰਚ ਕੀਤਾ ਗਿਆ। ਮਾਰਚ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨਾਂ, ਕਿਰਤੀ ਅਬਾਦੀ ਅਤੇ ਮਹਿਲਾਵਾਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਪਿੰਡ ਦੀ ਪਬਲਿਕ ਲਾਇਬਰੇਰੀ ਤੋਂ ਮਾਰਚ ਦੀ ਸ਼ੁਰੂਆਤ ਕਰਕੇ “ਅਮਨ ਤੇ ਭਾਈਚਾਰਾ ਕਾਇਮ ਰੱਖੋ ”, ” ਬਹਿਲਬਲ ਕਾਂਡ ਦੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾਵਾਂ ਦਿਓ ”, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਓ” ਆਦਿ ਨਾਅਰੇ ਲਾਉਂਦੇ ਹੋਏ ਸਾਰੇ ਪਿੰਡ ਦੀ ਪਰਕਰਮਾ ਕੀਤੀ ਗਈ। ਮਾਰਚ ਦੌਰਾਨ ਥਾਂ-ਥਾਂ ਤੇ ਰੁਕ ਕੇ ਬੁਲਾਰਿਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਅਮਨ ਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ। ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਨੌ.ਭਾ.ਸ. ਦੇ ਆਗੂ ਕੁਲਵਿੰਦਰ ਤੇ ਪੀ.ਐਸ.ਯੂ-ਲਲਕਾਰ ਦੇ ਆਗੂ ਛਿੰਦਰਪਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਬਹਿਬਲ ਕਲਾਂ ਵਿੱਚ ਹੋਏ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ
ਸਜਾਵਾਂ ਦਿੱਤੀਆਂ ਜਾਣ। ਇਸ ਤੋਂ ਬਿਨ੍ਹਾਂ ਉਹਨਾਂ ਨੇ ਇਹ ਗੱਲ ਵੀ ਜੋਰ ਨਾਲ਼ ਕਹੀ ਕਿ
ਲੋਕਾਂ ਨੂੰ ਹਕੂਮਤ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਸਮਝਣਾ ਚਾਹੀਦਾ ਹੈ। ਸਿਆਸੀ
ਤਾਕਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਫਾਇਦਾ ਲੈਕੇ ਲੋਕਾਂ ਨੂੰ ਉਹਨਾਂ ਦੇ ਅਸਲ
ਮੰਗਾਂ-ਮਸਲਿਆਂ ਨੂੰ, ਉਹਨਾਂ ਦੇ ਬੁਨਿਆਦੀ ਮੁੱਦਿਆਂ ਨੂੰ ਫਿਰਕੂਪੁਣੇ ਦੀ ਹਨੇਰੀ ਚ
ਰੋਲਣਾ ਚਾਹੁੰਦੀਆਂ ਹਨ। ਬੁਲਾਰਿਆਂ ਨੇ ਅਪੀਲ ਕੀਤੀ ਕਿ ਲੋਕਾਂ ਨੂੰ ਸਰਕਾਰਾਂ ਦੀਆਂ
ਇਹਨਾਂ ਫਿਰਕੂ ਚਾਲਾਂ ਨੂੰ ਸਮਝਦਿਆਂ ਆਪਣੇ ਅਸਲ ਮੁੱਦਿਆਂ ਤੇ ਲਾਮਬੰਦ ਹੋਣਾ ਚਾਹੀਦਾ ਹੈ।
ਅੰਤ ਚ ਪਿੰਡ ਦੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਲੋਕ-ਏਕਤਾ
ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਮਾਸਟਰ ਹਰੀਸ਼ ਮੋਦਗਿਲ, ਮਾਸਟਰ ਚਰਨਜੀਤ ਸਿੰਘ
ਫੱਲੇਵਾਲ਼, ਜ਼ਮੀਰ ਹੁਸੈਨ ਜੇ.ਈ., ਮਾਸਟਰ ਲਾਭ ਸਿੰਘ, ਨੌ.ਭਾ.ਸ. ਦੇ ਸਤਪਾਲ, ਸੰਦੀਪ,
ਪਰਦੀਪ, ਕੁਲਦੀਪ, ਗੁਰਮੀਤ ਆਦਿ ਵੀ ਸ਼ਾਮਲ ਸਨ।
Hazara Singh Cheema
Eh hai jaagde siran vlian da kamm