ਕਿਸਾਨ ਮਜ਼ਦੂਰਾਂ ਨੂੰ ਜੇਲ੍ਹ ਡੱਕਣ ਦੇ ਵਿਰੋਧ ਵਜੋਂ ਕੀਤਾ ਅਰਥੀ ਫੂਕ ਮੁਜ਼ਾਹਰਾ
Posted on:- 08-10-2015
ਬਰਨਾਲਾ: ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰਾਂ ਨੂੰ ਜੇਲ੍ਹ ਡੱਕਣ ਦੀ ਵਿਰੋਧਤਾ ਵਿੱਚ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਰਨਾਲਾ ਦੇ ਸੱਦੇ ਤੇ ਅੱਜ ਜਨਤਕ ਜ਼ਮਹੂਰੀ ਲੋਕਪੱਖੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਹਾਰਾ ਕੀਤਾ ਗਿਆ। ਮੁਜ਼ਾਹਰੇ ਵਿੱਚ ਔਰਤ, ਮਜ਼ਦੂਰ, ਵਿਦਿਆਰਥੀ, ਮੁਲਾਜ਼ਮ, ਜਥੇਬੰਦੀਆਂ ਨੇ ਭਾਗ ਲਿਆ। ਸਥਾਨਕ ਚਿੰਟੂ ਪਾਰਕ ਵਿੱਚ ਨਵਕਿਰਨਪੱਤੀ, ਨਰੈਨ ਦੱਤ, ਮਲਕੀਤ ਸਿੰਘ, ਅਨਿੱਲ ਕੁਮਾਰ, ਖੁਸ਼ਵਿੰਦਰਪਾਲ, ਇੰਦਰਜੀਤ ਮਹਿਤਾ, ਗੁਰਮੇਲ ਠੁਲੀਵਾਲ, ਗੁਰਪ੍ਰੀਤ ਰੂੜੇਕੇ, ਵਰਿੰਦਰ ਦੀਵਾਨਾ, ਗੁਰਮੀਤ ਸੁਖਪੁਰਾ, ਨੇ ਸਬੰਧਨ ਕਰਦਿਆਂ ਕਿਹਾ ਕਿ ਸਰਕਾਰਾਂ ਹੱਕ ਮੰਗਦੇ ਕਿਸਾਨਾਂ ਮਜ਼ਦੂਰਾਂ ਦੀ ਅਵਾਜ਼ ਨੂੰ ਕੁਚਲ ਕਿ ਜਮਹੂਰੀਅਤ ਦਾ ਜਨਾਜ਼ਾ ਕੱਢ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਦਿਨ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰਾਂ ਵੱਲ ਸਰਕਾਰ ਦਾ ਨਾਹਪੱਖੀ ਰਵੱਈਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਪਣੇ ਹੱਕੀ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਇਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਰੇਲਾਂ ਰੋਕਣ ਦਾ ਸੱਦਾ ਦਿੱਤਾ ਤਾਂ ਪੰਜਾਬ ਸਰਕਾਰ ਨੇ ਜ਼ਬਰੀ ਕਿਸਾਨਾਂ ਮਜ਼ਦੂਰਾਂ ਨੂੰ ਜੇਲ੍ਹੀ ਡੱਕਿਆ ਇਕੱਲੇ ਬਰਨਾਲਾ ਜ਼ਿਲ੍ਹੇ ਵਿੱਚੋਂ ਹੀ ਕਰੀਬ 800 ਕਿਸਾਨਾਂ ਮਜ਼ਦੂਰਾਂ ਗ੍ਰਿਫਤਾਰੀਆਂ ਦਿੱਤੀਆਂ। ਬੁਲਾਰਿਆਂ ਨੇ ਕਿਹਾ ਕਿ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਵਾਜ਼ ਨੁੰ ਕੁਚਲਨ ਦਾ ਵਿਰੋਧ ਕਰਨਾ ਹਰ ਇੱਕ ਸੰਵੇਦਨਸ਼ੀਲ ਇਨਸਾਨ ਦਾ ਫਰਜ਼ ਹੈ। ਨਕਲੀ ਕੀੜੇਮਾਰ ਦਿਵਾਈਆਂ ਦੇ ਮਾਮਲੇ ਵਿੱਚ ਸਰਕਾਰ ਨੇ ਪਹਿਲਾਂ ਖੇਤੀਬਾੜ੍ਹੀ ਵਿਭਾਗ ਨੂੰ ਕਲੀਨਚਿੱਟ ਦਿੱਤੀ, ਪਰ ਕਿਸਾਨ ਮਜ਼ਦੂਰ ਸੰਘਰਸ਼ ਦੀ ਬਦੋਲਤ ਸਰਕਾਰ ਨੁੰ ਮਜਬੂਰੀ ਵੱਸ ਕੁਝ ਅਧਿਕਾਰੀਆਂ ਤੇ ਕਾਰਵਾਈ ਕਰਨੀ ਪਈ, ਪਰ ਇਸ ਮਾਮਲੇ ਪਿੱਛੇ ਕੰਮ ਕਰ ਰਹੇ ਰਾਜਨੀਤਕ ਅਕਾਵਾਂ ਨੂੰ ਬਚਾਇਆ ਜਾ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਜੇਲ੍ਹੀ ਡੱਕੇ ਕਿਸਾਨਾਂ ਮਜ਼ਦੂਰਾਂ ਤੁਰੰਤ ਰਿਹਾਅ ਕੀਤਾ ਜਾਵੇ ਤੇ ਉਹਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ। ਚਿਟੂ ਪਾਰਕ ਤੋਂ ਲੈ ਕੇ ਸ਼ਹਿਰ ਵਿੱਚ ਦੀ ਹੁੰਦੇ ਹੋਏ ਥਾਣਾ ਸਦਰ ਤੱਕ ਮੁਜ਼ਾਹਰਾ ਕੀਤਾ ਗਿਆ। ਤੇ ਥਾਣੇ ਅੱਗੇ ਪੰਜਾਬ ਸਰਕਾਰ ਦੀ ਅਰਥੀ ਨੂੰ ਰੋਹ ਭਰਪੂਰ ਨਾਅਰਿਆਂ ਨਾਲ ਮਚਾਇਆ ਗਿਆ। ਇਸ ਮੌਕੇ ਹੇਮਰਾਜ ਸਟੈਨੋ, ਹਰਚਰਨ ਚੰਨਾ, ਹਰਮਨਦੀਪ, ਗੁਰਜੰਟ ਸਿੰਘ, ਪਰੇਮਪਾਲ ਕੌਰ ਚਰਨਜੀਤ ਕੌਰ ਰਾਜੀਵ ਕੁਮਾਰ ਅਮਰਜੀਤ ਕੌਰ ਹਾਜ਼ਰ ਸਨ।