11 ਅਕਤੂਬਰ ਨੂੰ ਗਲੋਬਲ ਸਾਹਿਤ ਅਕੈਡਮੀ ਵੱਲੋਂ ਕਾਵਿ-ਗੋਸ਼ਟੀ
      
      Posted on:-  04-10-2015
      
      
      								
				  
                                    
      
ਗਲੋਬਲ ਸਾਹਿਤ ਅਕੈਡਮੀ ਵੱਲੋਂ 11 ਅਕਤੂਬਰ, 2015 ਦਿਨ ਐਤਵਾਰ ਨੂੰ ਦੁਪਹਿਰ 2.30 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਾਵਿ ਗੋਸ਼ਟੀ ਕੀਤੀ ਜਾ ਰਹੀ ਹੈ।ਇਹ ਕਾਵਿ ਗੋਸ਼ਟੀ ਇਨਸਟੀਚਿਊਟ ਆਫ ਐਜੂਕੇਸ਼ਨ, ਟ੍ਰੇਨਿੰਗ ਐਂਡ ਰੀਹੈਬਲੀਟੇਸ਼ਨ ਆਫ ਦੀ ਵਿਜ਼ੂਅਲੀ ਚੈਲੰਜਡ(ਬਲਾਇੰਡ) ਰਾਮ ਬਾਗ਼ ਰੋੜ, ਨੇੜੇ ਰੋਟਰੀ ਹਸਪਤਾਲ, ਅੰਬਾਲਾ ਛਾਉਣੀ (ਹਰਿਆਣਾ) ਵਿਖੇ ਕੀਤੀ ਜਾਣੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ ਗੁਰਦੇਵ ਸਿੰਘ ਦੇਵ ਨੇ ਦੱਸਿਆ ਕਿ ਕਾਵਿ ਗੋਸ਼ਟੀ ਦਾ ਆਰੰਭ ਕਰਨ ਲਈ ਕੈਨੇਡੀਅਨ ਕਵੀ ਅਤੇ ਆਲੋਚਕ ਸੁਖਿੰਦਰ ‘ਮੈਂ ਅਤੇ ਮੇਰੀ ਕਵਿਤਾ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕਾਵਿ ਗੋਸ਼ਟੀ ਵਿੱਚ ਹਾਜ਼ਰ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ ਅਤੇ ਵਧੇਰੇ ਜਾਣਕਾਰੀ ਲਈ +91 94166 69695 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।