ਔਰਤ ਦੇ ਦੁੱਖਾਂ ਦਰਦਾਂ ’ਤੇ ਅਧਾਰਿਤ ਪੰਜਾਬੀ ਫ਼ਿਲਮ :ਜਿੰਦਰਾ
Posted on:- 14-09-2015
- ਗੁਰਚਰਨ ਸਿੰਘ
ਪੰਜਾਬੀ ਸਾਹਿਤ ਦਾ ਚਰਚਿਤ ਲੇਖਕ ਇੰਗਲੈਂਡ ਵਾਸੀ ਬਲਰਾਜ ਸਿੰਘ ਸਿੱਧੂ ਇੱਕ ਜਾਣਿਆ-ਪਛਾਣਿਆ ਨਾਂ ਹੈ। ਆਪਣੀਆਂ ਰਚਨਾਵਾਂ ਨਾਲ ਹਮੇਸ਼ਾ ਚਰਚਾ ਵਿੱਚ ਰਹਿਣ ਵਾਲਾ ਸਮਾਜ ਵਿੱਚ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਅਤੇ ਔਰਤ ਦੀ ਵੇਦਨਾ 'ਤੇ ਅਧਾਰਿਤ ਇੱਕ ਲਘੂ ਫ਼ਿਲਮ 'ਜਿੰਦਰਾ' ਬਣਾ ਰਿਹਾ ਹੈ।ਜਿਸ ਦੀ ਸ਼ੂਟਿੰਗ ਬੀਤੇ ਦਿਨੀਂ ਅਮਲੋਹ ਅਤੇ ਇਸ ਦੇ ਆਸ ਪਾਸ ਕੀਤੀ ਗਈ। ਇਸ ਫ਼ਿਲਮ ਦੀ ਕਹਾਣੀ ਤੇ ਸੰਵਾਦ ਲਿਖਣ ਦੇ ਨਾਲ ਨਾਲ ਬਲਰਾਜ ਨੇ ਇਸ ਅਦਾਕਾਰੀ ਵੀ ਕੀਤੀ ਹੈ। ਬਤੌਰ ਨਾਇਕਾ ਰਾਜ ਧਾਲੀਵਾਲ ਨੇ ਇਸ ਫ਼ਿਲਮ 'ਜਿੰਦਰਾ' ਵਿੱਚ ਬਲਰਾਜ ਸਿੱਧੂ ਨਾਲ ਕੰਮ ਕਰ ਰਹੀ ਹੈ। ਇਸ ਫ਼ਿਲਮ ਤੋਂ ਪਹਿਲਾਂ ਰਾਜ ਨੇ 'ਕੌਮ ਦੇ ਹੀਰੇ, ਬਾਗੀ, ਬਰਫ਼, ਨਾਬਰ ਅਤੇ ਮੁੰਡਿਆਂ ਤੋਂ ਬਚ ਕੇ ਰਹੀਂ' ਫ਼ਿਲਮਾਂ ਅਤੇ ਅਨੇਕਾਂ ਲੜੀਵਾਰਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ।
ਬਲਰਾਜ ਸਿੱਧੂ ਨੇ ਜਾਣਕਾਰੀ ਦਿੰਦੇ ਕਿਹਾ ਕਿ ਆਮ ਤੌਰ 'ਤੇ ਸਾਡੀਆਂ ਫ਼ਿਲਮਾਂ ਵਿੱਚ ਵਿਖਾਇਆ ਜਾਂਦਾ ਰਿਹਾ ਹੈ ਕਿ ਬ¬ਲਾਤਕਾਰ ਦੀ ਸ਼ਿਕਾਰ ਅਬਲਾ ਸਮਾ¬ਜ ਵਿੱਚ ਨਮੋਸ਼ੀ ਭਰੀ ਜ਼ਿੰਦਗੀ ਜਿਉਣ ਨਾਲੋਂ ਆਤਮ ਹੱਤਿਆ ਕਰਨ ਨੂੰ ਤਰਜੀਹ ਦਿੰਦੀ ਹੈ। ਜੇ ਨਹੀਂ ਕਰਦੀ ਤਾਂ ਉਸਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਇਸ ਫ਼ਿਲਮ ਰਾਹੀਂ ਇਹ ਵਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਸਮਾਜ ਵਿੱਚ ਸਨਮਾਨ ਨਾਲ ਜਿਉਣ ਦਾ ਹੱਕ ਕਿਉਂ ਨਹੀਂ ਮਿਲਦਾ। ਸਾਡੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹੱਟ ਕੇ,ਸਮਾਜ ਦੇ ਇੱਕ ਗੰਭੀਰ ਵਿਸ਼ੇ ਦੇ ਹੱਲ ਦੀ ਪੇਸ਼ਕਾਰੀ ਕਰਦੀ ਹੈ। ਇਸ ਨੂੰ ਬਣਾਉਣ ਦਾ ਮਕਸਦ ਦਿਨੋ ਦਿਨ ਵਧ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਅਤੇ ਪੀੜਤਾਂ ਨੂੰ ਸਮਾਜ ਵਿੱਚ ਉਨ੍ਹਾਂ ਦਾ ਹੱਕ ਦਿਵਾਉਣ ਦਾ ਯਤਨ ਹੈ"। ਜ਼ਿਕਰਯੋਗ ਹੈ ਕਿ ਬਲਰਾਜ ਸਿੰਘ ਸਿੱਧੂ ਮੂਲ ਰੂਪ 'ਚ ਜਗਰਾਵਾਂ ਸ਼ਹਿਰ ਤੋਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਹੈ।
ਰਾਜ ਫ਼ਿਲਮਜ਼ ਦੇ ਬੈਨਰ ਹੈਠ ਬਣਨ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਨਿਰਭੈ ਧਾਲੀਵਾਲ ਤੇ ਪੁਨੀਤ ਧਾਲੀਵਾਲ ਨੇ ਸਾਂਝੇ ਤੌਰ 'ਤੇ ਕੀਤਾ ਹੈ। ਬਲਰਾਜ ਸਿੱਧੂ, ਰਾਜ ਧਾਲੀਵਾਲ, ਕਿਰਨਪ੍ਰੀਤ ਕੌਰ, ਜੋਬਨ ਧਾਲੀਵਾਲ, ਰਛਪਾਲ ਸਿੰਘ, ਬਲਜੀਤ ਕੌਰ, ਹਰਗੁਣ ਈਮਾਨ ਸੋਮਲ, ਤੀਰਥ ਸਿੰਘ, ਜਗਦੀਪ ਸਿੰਘ ਅਤੇ ਨਾਜਰ ਸਿੰਘ ਇਸ ਫ਼ਿਲਮ 'ਚ ਕੰਮ ਕਰਨ ਵਾਲੇ ਅਹਿਮ ਕਲਾਕਾਰ ਹਨ। ਫ਼ਿਲਮ ਦਾ ਸੰਗੀਤ ਹਰਪ੍ਰੀਤ ਅਨਾੜੀ ਨੇ ਤਿਆਰ ਕੀਤਾ ਹੈ। ਇਸ ਫ਼ਿਲਮ ਬਾਰੇ ਇੱਕ ਹੋਰ ਸੱਚਾਈ ਇਹ ਵੀ ਹੈ ਕਿ ਇਸ ਫ਼ਿਲਮ ਰਾਹੀਂ ਬਲਰਾਜ ਸਿੱਧੂ ਨੇ ਕਲਾ ਦਾ ਸ਼ੌਕ ਰੱਖਣ ਵਾਲੇ ਨਵੇ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈ। ਫ਼ਿਲਮ ਦੀ ਸਾਰੀ ਤਕਨੀਕੀ ਟੀਮ ਪਟਿਆਲਾ ਯੂਨੀਵਰਸਿਟੀ ਨਾਲ ਜੁੜੇ ਨੌਜ¬ਵਾਨਾਂ ਦੀ ਹੈ ਜੋ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਨਾਲ ਜੁੜੇ ਹੋਏ ਹਨ। ਇਸ ਬਾਰੇ ਬਲਰਾਜ ਸਿੱਧੂ ਦਾ ਕਹਿਣਾ ਹੈ ਕਿ ਨਵੇਂ ਯੁਵਕਾਂ ਨੂੰ ਆਪਣੀ ਕਲਾ ਦਾ ਮੌਕਾ ਮੁਹੱਈਆਂ ਕਰਵਾਉਣ ਦੇ ਮਕਸਦ ਨਾਲ ਉਨ੍ਹਾਂ ਨੇ ਇਹ ਰਿਸਕ ਹੱਸ ਕੇ ਲਿਆ ਹੈ।
ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਇੰਗਲੈਂਡ ਵਿੱਚ ਹਾਲੀਵੁੱਡ ਫ਼ਿਲਮ 'ਬਲੈਕ ਪ੍ਰਿੰਸ' ਕਰ ਚੁੱਕੇ ਮਨੋਜ ਰਿੱਕੀ ਵਲੋਂ ਕੀਤੀ ਜਾ ਰਹੀ ਹੈ। ਸਿਨਮੈਟੋਗ੍ਰਾਫੀ ਹਰਪ੍ਰੀਤ ਸਿੰਘ ਦੀ ਹੈ। ਗੋਪੀ ਆਲਮਪੁਰੀਆ ਇਸਦੇ ਡੀ ਓ ਪੀ ਹਨ। ਪੰਜਾਬੀ ਫਿਲਮਾਂ ਦੇ ਦਰਸਕ ਜਗਤ ਅਤ ਫਿਲਮ ਜਗਤ ਨੂੰ ਇਸ ਫਿਲਮ ਰਾਹੀਂ ਨਵੇਂ ਕਲਾਕਾਰ ਅਤੇ ਨਵਾਂ ਤਜਰਬੇ ਕਰਨ ਵਾਲੀ ਫਿਲਮ ਟੀਮ ਮਿਲੇਗੀ ਜਿਸ ਤੋਂ ਆਉਣ ਵਾਲੇ ਸਮੇਂ ਵਿੱਚ ਹੋਰ ਨਵਾਂ ਚੰਗਾਂ ਮਿਲਣ ਦੀ ਆਸ ਹੈ।