ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੰਘਰਸ਼ਾਂ ਦੀ ਤਿਆਰੀ ਲਈ ਮੀਟਿੰਗ
Posted on:- 06-09-2015
ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਦੇ ਕਿਸਾਨੀ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਦੇ ਹੱਲ ਪ੍ਰਤੀ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਸੰਘਰਸ਼ ਸੱਦਿਆਂ ਨੂੰ ਠੋਸ ਰੂਪ ’ਚ ਲਾਗੂ ਕਰਨ ਲਈ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਦਰਸ਼ਨ ਉੱਗੋਕੇ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਗਈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਸ਼ਾਮਲ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਹਕੂਮਤ ਨੇ ਜਦੋਂ ਦੀ ਸੱਤਾ ਸੰਭਾਲੀ ਹੈ,ਦੇਸੀ ਬਦੇਸ਼ੀ ਬਹੁਕੌਮੀ ਵਪਾਰਕ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਕਿਰਤੀ ਕਿਸਾਨਾਂ ਉੱਪਰ ਜ਼ੋਰਦਾਰ ਹੱਲਾ ਵਿੱਢਿਆ ਹੋਇਆ ਹੈ ਕਿਸਾਨਾਂ ਦੀ ਰੋਜ਼ੀ ਰੋਟੀ ਖੋਹਣ ਦੀ ਮਨਸ਼ਾ ਪਾਲਦਿਆਂ ਜਬਰੀ ਭੂਮੀ ਅਧਿਗ੍ਰਹਿਣ ਵਰਗਾ ਬਿੱਲ ਲਿਆਂਦਾ ਜਾ ਰਿਹਾ ਸੀ ਜਿਸ ਨੂੰ ਵਿਸ਼ਾਲ ਕਿਸਾਨ ਏਕੇ ਵਾਲੇ ਦ੍ਰਿੜ ਸੰਘਰਸ਼ ਨੇ ਕੇਂਦਰੀ ਹਕੂਮਤ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਹੈ।
ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਜਿੱਥੇ ਇੱਕ ਪਾਸੇ ਜ਼ਮੀਨਾਂ ਤੋਂ ਵਿਰਵੇ ਕਰਨ ਵੱਚ ਨਿੱਕਲ ਰਿਹਾ ਹੈ ਦੂਜੇ ਪਾਸੇ ਇਨ੍ਹਾਂ ਨੀਤੀਆਂ ਕਾਰਨ ਕਿਸਾਨੀ ਸਿਰ ਕਰਜ਼ੇ ਦਾ ਗੰਭੀਰ ਸੰਕਟ ਮੰਡਰਾ ਰਿਹਾ ਹੈ। ਸਿੱਟਾ ਮੁਲਕ ਪੱਧਰ ਉੱਪਰ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਤੇਜ਼ ਹੋ ਰਹੇ ਦੌਰ ਵਿੱਚੋਂ ਨਿਕਲ ਰਿਹਾ ਹੈ। ਇਸ ਸਮੇਂ ਸੰਬੋਧਨ ਕਰਦਿਆ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲਕਲਾਂ ਬਲਦੇਵ ਸੱਦੋਵਾਲ ਹਰਚਰਨ ਸੁਖਪੁਰ ਜਗਰਾਜ ਹਰਦਾਸਪੁਰਾ ਪਰਮਿੰਦਰ ਹੰਢਿਆਇਆ ਕਰਮਜੀਤ ਛਨਾਂ ਮੋਹਣ ਸਿੰਘ ਰੂੜੇਕੇ ਭੋਲਾ ਸਿੰਘ ਛੰਨਾਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਅਕਾਲੀ-ਭਾਜਪਾ ਗੱਠਜੋੜ ਵਾਲੀ ਹਕੂਮਤ ਨੇ ਕਿਸਾਨੀ ਸੰਕਟ ਦੇ ਹੱਲ ਲਈ ਕੁਝ ਵੀ ਨਹੀਂ ਕੀਤਾ ਗੰਨੇ ਅਤੇ ਬਾਸਮਤੀ ਦੀ ਅਦਾਇਗੀ ਹਾਲੇ ਤੱਕ ਵੀ ਨਹੀਂ ਕੀਤੀ। ਆਗੂਆਂ ਕਿਹਾ ਕਿ ਇਸੇ ਕਰਕੇ ਸੰਘਰਸ਼ਸ਼ੀਲ ਕਿਸਾਨਾਂ ਦੀ ਸਾਂਝੀ ਤਾਲਮੇਲ ਕਮੇਟੀ,ਪੰਜਾਬ ਵੱਲੋਂ ਨਰਮੇ ਦੀ ਚਿੱਟੇ ਤੇਲੇ ਕਾਰਨ ਬਰਬਾਦ ਹੋਈ ਫਸਲ ਦਾ 40,000 ਰੁ. ਪ੍ਰਤੀ ਏਕੜ ਮੁਆਵਜਾ ਹਾਸਲ ਕਰਨ, ਹਰਿਆਊਖੁਰਦ ਸਮੇਤ ਹੋਰਨਾਂ ਥਾਵਾਂ ਤੋਂ ਅਬਾਦਕਾਰਾਂ ਕਿਸਾਨਾਂ ਦਾ ਉਜਾੜਾ ਰੋਕਣ,ਝੋਨੇ ਦੀ ਖ੍ਰੀਦ 25 ਸਤੰਬਰ ਤੋਂ ਸ਼ੁਰੂ ਕਰਨ,ਪੰਜਾਬ ਅੰਦਰ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੁਆਵਜਾ ਹਾਸਲ ਕਰਨ ,ਕਿਸਾਨਾਂ ਸਿਰ ਚੜਿਆ ਕਰਜਾ ਮੁਆਫ ਕਰਾਉਣ,ਖੁਦਕਸ਼ੀ ਕਰ ਗਏ ਕਿਸਾਨ ਪ੍ਰੀਵਾਰਾਂ ਲਈ 5 ਲੱਖ ਰੁ. ਮੁਆਵਜਾ ਸਰਕਾਰੀ ਨੌਕਰੀ ਹਾਸਲ ਕਰਨ ਲਈ 10 ਸਤੰਬਰ ਨੂੰ ਮਾਲਵਾ ਪੱਟੀ ਕਿਸਾਨਾਂ ਵੱਲੋਂ ਬਠਿੰਡਾ ਡੀ.ਸੀ.ਦਫਤਰ,15 ਸਤੰਬਰ ਪਟਿਆਲਾ ਡੀ.ਸੀ.ਦਫਤਰ,21 ਸਤੰਬਰ ਅੰਮ੍ਰਿਤਸਰ ਡੀ.ਸੀ.ਦਫਤਰ ਅਤੇ 25 ਸਤੰਬਰ ਨੂੰ ਜਲੰਧਰ ਡੀ.ਸੀ. ਦਫਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ/ਮੁਜ਼ਾਹਰਿਆਂ ਵਿੱਚ ਪੂਰੇ ਜੋਸ਼-ਖਰੋਸ਼ ਨਾਲ ਕਾਫਲੇ ਬੰਨ ਕੇ ਪੁੱਜਣ ਦੀਆਂ ਤਿਆਰੀਆ ਲਈ ਸਮੁੱਚੀਆਂ ਆਗੂ ਟੀਮਾਂ ਨੂੰ ਜੁੱਟ ਜਾਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਪੱਖੋਕਲਾਂ ਦੇ ਕਿਸਾਨ ਗੁਰਦਿਆਲ ਸਿੰਘ ਦੀ ਆੜ੍ਹਤੀਆਂ ਵੱਲੋਂ ਧੋਖੇ ਨਾਲ ਹੜੱਪੀ ਜ਼ਮੀਨ ਸਬੰਧੀ ਬਰਨਾਲਾ ਪ੍ਰਸ਼ਾਸ਼ਨ ਦੇ ਢਿੱਲ-ਮੱਠ ਵਾਲੇ ਰਵੱਈਏ ਦੀ ਨਿਖੇਧੀ ਕਰਦਿਆਂ ਖੁਦਕਸ਼ੀ ਦੇ ਜ਼ਿੰਮੇਵਾਰ ਆੜਤੀਆਂ ਖਿਲਾਫ ਪਰਚਾ ਦਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਗਈ। ।ਇਸ ਸਮੇਂ ਰਾਮ ਸਿੰਘ ਸ਼ਹਿਣਾ ਕਰਮ ਸਿੰਘ ਭਦੌੜ ਚਮਕੌਰ ਸਿੰਘ ਸਹਿਜੜਾ ਨਿਰਮਲ ਧਨੇਰ ਰਣਜੀਤ ਧਨੇਰ ਜੱਗਾ ਸਿੰਘ ਛਾਪਾ ਹਰੀ ਸਿੰਘ ਮਹਿਲਕਲਾਂ ਨਿਰਮਲ ਸਿੰਘ ਹਮੀਦੀ ਰਾਜ ਸਿੰਘ ਹਮੀਦੀ ਸ਼ਮਸ਼ੇਰ ਲੰਡਾ ਭਿੰਦਰ ਮੂੰਮ ਮੇਜਰ ਸਿੰਘ ਸੰਘੇੜਾ ਦਰਸ਼ਨ ਸਿੰਘ ਧਨੌਲਾ ਭੋਲਾ ਸਿੰਘ ਠੀਕਰੀਵਾਲ ਮਨਜੀਤ ਸਿੰਘ ਔਲਖ ਜੰਗ ਸਿੰਘ ਮਾਂਗੇਵਾਲ ਜੀਤ ਸਿੰਘ ਛੀਨੀਵਾਲ ਖੁਰਦ ਦਰਸ਼ਨ ਸਿੰਘ ਮਹਿਲਕਲਾਂ ਰੂਪ ਸਿੰਘ ਗਹਿਲ ਕੁਲਵੰਤ ਭਦੌੜ ਬਲਵੰਤ ਚੀਮਾ ਦਲਵੀਰ ਸਹੌਰ ਆਦਿ ਆਗੂ ਹਾਜ਼ਰ ਸਨ।ਮੀਟਿੰਗ ਨੇ ਪਲਸ ਮੰਚ ਵੱਲੋਂ ਅਵਾਮੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੋਕ ਨਾਇਕ ਭਾਅਜੀ ਗੁਰਸ਼ਰਨ ਸਿੰਘ ਦੇ 27 ਸਤੰਬਰ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਮਨਾਏ ਜਾ ਰਹੇ“ਇਨਕਲਾਬੀ ਰੰਗ ਮੰਚ”ਦਿਵਸ ਵਿੱਚ ਪ੍ਰੀਵਾਰਾਂ ਸਮੇਤ ਸ਼ਾਮਲ ਹੋਣ ਦਾ ਫੈਸਲਾ ਕੀਤਾ।ਚੱਲ ਰਹੇ ਸੰਘਰਸ਼ਾਂ ਦੌਰਾਨ ਜੇਲ੍ਹੀਂ ਡੱਕੇ ਬਠਿੰਡਾ ਅਤੇ ਪਟਿਆਲਾ ਵਿਖੇ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕੀਤੀ।-ਦਰਸ਼ਨ ਉੱਗੋਕੇ