ਕੈਲਗਰੀ ਵਿਚ ਸਲਾਨਾ ਪੁਸਤਕ ਮੇਲਾ 25 ਅਗਸਤ ਤੋਂ
Posted on:- 11-08-2015
-ਬਲਜਿੰਦਰ ਸੰਘਾ
ਕੈਲਗਰੀ ਸ਼ਹਿਰ ਵਿਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿਚੋਂ ਕੈਲਗਰੀ ਦੇ ਪੰਜਾਬੀਆਂ ਵੱਲੋਂ ਭਾਰੀ ਗਿਣਤੀ ਵਿਚ ਹਰੇਕ ਸਾਲ ਪੁਸਤਕਾਂ ਖਰੀਦੀਆਂ ਜਾਂਦੀਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਦੇ ਟਾਈਟਲ ਪਰਦਰਸ਼ਿਤ ਕਰਨ ਵਾਲਾ ਇਹ ਮੇਲਾ ਕੈਲਗਰੀ ਦੇ ਗਰੀਨ ਪਲਾਜਾ 4818 ਵੈਸਟਵਾਈਡ ਡਰਾਈਵ ਨਾਰਥ ਈਸਟ ਵਿਚ ਲਵਲੀ ਸਵੀਟਸ ਦੇ ਨੇੜੇ 25 ਅਗਸਤ ਤੋਂ 29 ਅਗਸਤ 2015 ਤੱਕ ਸਵੇਰ ਦੇ ਦਸ ਵਜੇ ਤੋਂ ਸ਼ਾਮ ਦੇ ਸੱਤ ਲਗਾਇਆ ਜਾਵੇਗਾ। ਸਾਹਿਤ ਪ੍ਰੇਮੀ ਇਸ ਮੇਲੇ ਦਾ ਲਾਭ ਉਠਾ ਸਕਦੇ ਹਨ। ਇਸ ਪੁਸਤਕ ਮੇਲੇ ਵਿਚ ਬਹੁਤ ਸਾਰੇ ਮਸ਼ਹੂਰ ਲੇਖਕਾਂ ਦੀਆਂ ਸਵੈ-ਜੀਵਨੀਆਂ, ਨਾਵਲ ,ਸ਼ਬਦ ਚਿੱਤਰ, ਕਹਾਣੀਆਂ, ਕਵਿਤਾਵਾਂ ਆਦਿ ਤੋਂ ਇਲਾਵਾ ਦੋ ਹਜ਼ਾਰ ਤੋਂ ਵੱਧ ਸਾਹਿਤਕ ਕਿਤਾਬਾਂ ਦਾ ਪ੍ਰਰਦਰਸ਼ਨ ਕੀਤਾ ਜਵੇਗਾ।
ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਨੇ ਦੱਸਿਆ ਕਿ ਢਾਈ ਸੌ ਦੇ ਕਰੀਬ ਨਵੀਆਂ ਕਿਤਾਬਾਂ ਵੀ ਇਸ ਮੇਲੇ ਵਿਚ ਪ੍ਰਦਰਸ਼ਿਤ ਹੋਣਗੀਆਂ। ਉਹਨਾਂ ਕਿਹਾ ਕਿ ਬੇਸ਼ਕ ਕੈਲਗਰੀ ਸ਼ਹਿਰ ਵਿਚ ਹੋਰ ਕਈ ਵੱਡੇ ਸ਼ਹਿਰਾਂ ਦੇ ਮੁਕਾਬਲੇ ਪੰਜਾਬੀਆਂ ਦੀ ਵਸੋਂ ਘੱਟ ਹੈ ਪਰ ਇੱਥੇ ਦੀਆਂ ਸਾਹਿਤਕ ਸੰਸਥਾਵਾਂ ਦੇ ਪੂਰਾ ਸਰਗਰਮ ਹੋਣ ਕਾਰਨ ਅਤੇ ਪੰਜਾਬੀ ਮੀਡੀਏ ਦੀ ਸਾਰਥਿਕ ਸੋਚ ਕਾਰਨ ਲੋਕਾਂ ਵਿਚ ਸਾਹਿਤ ਪੜ੍ਹਨ ਦੀ ਕਾਫ਼ੀ ਰੁਚੀ ਹੈ। ਪੁਸਤਕਾਂ ਆਪਣੇ ਵਿਰਸੇ ਨੂੰ ਜਾਨਣ, ਸੱਭਿਆਚਾਰ ਦੇ ਅਮੀਰ ਰੰਗਾਂ ਨੂੰ ਮਾਨਣ ਅਤੇ ਜ਼ਿੰਦਗੀ ਦੇ ਸਾਰੇ ਰਹੱਸਾਂ ਨੂੰ ਹਰ ਗਹਿਰਾਈ ਨਾਲ ਆਪਣੇ ਵਿਚ ਸਮੋਈ ਬੈਠੀਆਂ ਹਨ। ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਪਾਠਕ ਇਸ ਮੇਲੇ ਦਾ ਵੱਧ ਤੋਂ ਵੱਧ ਫ਼ਾਇਦਾ ਲੈ ਸਕਦੇ ਹਨ।
ਇਸ ਤੋਂ ਇਲਾਵਾ ਇਸ ਮੇਲੇ ਦਾ ਰਸਮੀ ਉਦਘਾਟਨ 25 ਅਗਸਤ ਦਿਨ ਮੰਗਲਵਾਰ ਨੂੰ ਦਿਨ ਦੇ ਕਰੀਬ 11 ਵਜੇ ਕੀਤਾ ਜਾਵੇਗਾ ਤੇ ਆਪ ਸਭ ਨੂੰ ਇਸ ਸਮੇਂ ਹਾਜ਼ਰ ਹੋਣ ਦਾ ਖੁੱਲ੍ਹਾ ਸੱਦਾ ਹੈ। ਜਿ਼ਕਰਯੋਗ ਹੈ ਕਿ ਇਹ ਪੁਸਤਕ ਮੇਲਾ ਹਰੇਕ ਸਾਲ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ ਵਲੰਟੀਅਰ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਹੋਰ ਜਾਣਕਾਰੀ ਲਈ ਸਤੀਸ਼ ਗੁਲਾਟੀ ਨਾਲ 1778-680-2551 ਤੇ ਸਪੰਰਕ ਕਰ ਸਕਦੇ ਹੋ।