ਪੂਰ ਜੋਸ਼ੋ-ਖਰੋਸ਼ ਨਾਲ ਮਨਾਈ ਜਾਵੇਗੀ ਕਿਰਨਜੀਤ ਕੌਰ ਦੀ 18 ਵੀਂ ਸਲਾਨਾ ਬਰਸੀ: ਮਾ. ਗੁਰਬਿੰਦਰ
Posted on:- 30-07-2015
ਸੰਨ 1997 ਵਿੱਚ ਆਖਰੀ ਦਮ ਤੱਕ ਗੁੰਡਿਆਂ ਸੰਗ ਜੂਝਦੀ ਹੋਈ ਸ਼ਹੀਦ ਕਿਰਨਜੀਤ ਕੌਰ ਦੀ 18 ਵੀਂ ਸਲਾਨਾ ਬਰਸੀ 12 ਅਗਸਤ 2015 ਨੂੰ ਮਹਿਲ ਕਲਾਂ ਵਿਖੇ ਮਨਾਉਣ ਲਈ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਮਹਿਲ ਕਲਾਂ ਨੇ ਜਨਤਕ ਜਮਹੂਰੀ ਸਿਆਸੀ ਸਮਾਜਿਕ ਸੰਸਥਾਵਾਂ ਦੀ ਵੱਡੀ ਮੀਟਿੰਗ ਸਥਾਨਕ ਦਾਣਾ ਮੰਡੀ ’ਚ ਹੋਈ। ਇਸ ਮੀਟਿੰਗ ਵਿੱਚ ਦਰਜਨਾਂ ਕਿਸਾਨ-ਮਜ਼ਦੂਰ-ਮੁਲਾਜ਼ਮ-ਨੌਜਵਾਨ ਜਥੇਬੰਦੀਆਂ ਦੇ ਆਗੂ ਪੂਰੇ ਉੇਤਸ਼ਾਹ ਨਾਲ ਸ਼ਾਮਲ ਹੋਏ। ਆਗੂ ਕਾਰਕੁਨਾਂ ਨੂੰ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਮਾ. ਗੁਰਬਿੰਦਰ ਸਿੰਘ ਕਲਾਲਾ ਨੇ ਕਿਹਾ ਕਿ ਔਰਤ ਮੁਕਤੀ ਦਾ ਚਿੰਨ ਬਣ ਚੁੱਕੀ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਔਰਤ ਜਬਰ ਵਿਰੋਧੀ ਦਿਵਸ” ਵਜੋਂ ਪੂਰ ਜੋਸ਼ੋ-ਖਰੋਸ਼ ਨਾਲ ਮਨਾਈ ਜਾਵੇਗੀ। ਇਸ ਵਧਵੀਂ ਮੀਟਿੰਗ ਵਿੱਚ 18 ਸਾਲ ਤੋਂ ਇਸ ਲੋਕ ਸੰਘਰਸ਼ ਦੀ ਢਾਲ ਅਤੇ ਤਲਵਾਰ ਬਣੇ ਸੰਘਰਸ਼ਸ਼ੀਲ ਕਾਫਲਿਆਂ ਨੂੰ ਐਕਸ਼ਨ ਕਮੇਟੀ ਮੈਂਬਰਾਂ ਨੇ ਦੱਸਿਆਂ ਕਿ ਕਿਵੇਂ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾਈ’ਚ ਲੋਕ ਤਾਕਤ ਦੇ ਆਸਰੇ ਠੀਕ ਦਿਸ਼ਾ ਵਿੱਚ ਸੇਧੇ ਲੋਕ ਸੰਘਰਸ਼ ਨੇ ਗੁੰਡਾ-ਪਲਿਸ-ਸਿਆਸੀ-ਅਦਾਲਤੀ ਗੱਠਜੋੜ ਦੀਆਂ ਚੁਨੌਤੀਆਂ ਨੂੰ ਖਿੜੇ ਮੱਥੇ ਕਬੂਲ ਕਰਦਿਆਂ ਪੂਰੀ ਦਿ੍ਰੜਤਾ ਨਾਲ ਟਾਕਰਾ ਕੀਤਾ ਹੈ।
ਇਸ ਸਮੁੱਚੀ ਸਫਲਤਾ ਲਈ 18 ਸਾਲ ਤੋਂ ਢਾਲ ਅਤੇ ਤਲਵਾਰ ਬਣੀ ਲੋਕ ਸ਼ਕਤੀ ਖਾਸ ਕਰਕੇ ਤੁਸੀਂ ਲੋਕ ਸੰਗਰਾਮੀ ਮੁਬਾਰਕਬਾਦ ਦੇ ਹੱਕਦਾਰ ਹੋ।ਬੁਲਾਰਿਆਂ ਕਿਹਾ ਕਿ ਔਰਤਾਂ ਉੱਪਰ ਜਬਰ ਜ਼ੁਲਮ ਰੁਕਿਆ ਨਹੀਂ ਸਗੋਂ ਇਸ ਪ੍ਰਬੰਧ ਦਾ ਪਹਿਲਾਂ ਨਾਲੋਂ ਵੀ ਜਾਬਰ ਅਤੇ ਕਰੂਰ ਚਿਹਰਾ ਸਾਹਮਣੇ ਆ ਰਿਹਾ ਹੈ ਇਸ ਵਾਸਤੇ ਇਨ੍ਹਾਂ ਸੰਘਰਸ਼ਾਂ ਦਾ ਟਾਕਰਾ ਕਰਨ ਲਈ ਸੰਘਰਸ਼ਾਂ ਦੀ ਸੇਧ ਨੂੰ ਇਨ੍ਹਾਂ ਦੀ ਜੰਮਣ ਭੋਇੰ ਲੁਟੇਰੇ ਜਾਬਰ ਰਾਜ ਪ੍ਰਬੰਧ ਖ਼ਿਲਾਫ਼ ਸੇਧਤ ਕਰਨ ਦੀ ਜ਼ਰੂਰਤ ਹੈ। ਹਾਜਰ ਆਗੂ ਸਾਥੀਆਂ ਨੇ ਬਹੁਤ ਸਾਰੇ ਆਗੂਆਂ ਬੇਸ਼ਕੀਮਤੀ ਸੁਝਾਅ ਵੀ ਦਿੱਤੇ ਜਿਨ੍ਹਾਂ ਨੂੰ ਐਕਸ਼ਨ ਕਮੇਟੀ ਨੇ ਪ੍ਰਵਾਨ ਕੀਤਾ।ਇਸ ਵਧਵੀਂ ਮੀਟਿੰਗ ਦੌਰਾਨ ਹੀ ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ ਅਤੇ ਲੋਕ ਸੰਘਰਸ਼ਾਂ ਦੇ ਅਖਾੜੇ ਲਈ ਪ੍ਰੇਰਨਾ ਸ੍ਰੋਤ ਪਿੰਡਾਂ/ਸ਼ਹਿਰਾਂ/ਕਸਬਿਆਂ’ਚ ਲਾਇਆ ਜਾਣ ਵਾਲਾ ਹਜ਼ਾਰਾਂ ਦੀ ਗਿਣਤੀ ਵਿੱਚ ਵੱਡ ਅਕਾਰੀ ਬਹੁਰੰਗਾ ਸੰਘਰਸ਼ਾਂ ਦੀਆਂ ਤਰੰਗਾਂ ਛੇੜਦਾ ਪੋਸਟਰ ਜਾਰੀ ਕੀਤਾ ਗਿਆ।
ਅੱਜ ਦੀ ਇਸ ਵੱਡੀ ਮੀਟਿੰਗ ਵਿੱਚ ਸਮੁੱਚੀਆਂ ਕਿਸਾਨ-ਮਜਦੂਰ- ਮੁਲਾਜਮ-ਮੈਡੀਕਲ ਪ੍ਰੈਕਟੀਸ਼ਨਰਾਂ ਨੌਜਵਾਨ ਜਥੇਬੰਦੀਆਂ-ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਸਮਾਜਿਕ ਕਾਰਕੁਨਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮੇਂ ਐਕਸ਼ਨ ਕਮੇਟੀ ਮੈਂਬਰਾਂ ਸਾਥੀ ਮਨਜੀਤ ਸਿੰਘ ਧਨੇਰ,ਮਲਕੀਤ ਵਜੀਦਕੇ, ਜਰਨੈਲ ਸਿੰਘ,ਨਰਾਇਣ ਦੱਤ, ਮਾਸਟਰ ਪ੍ਰੇਮ ਕੁਮਾਰ ,ਕੁਲਵੰਤ ਰਾਏ ਪੰਡੋਰੀ,ਅਮਰਜੀਤ ਕੁੱਕੂ,ਗੁਰਦੇਵ ਸਿੰਘ ਸਹਿਜੜਾ,ਸੁਰਿੰਦਰ ਸਿੰਘ ਜਲਾਲਦੀਵਾਲ,ਮਲਕੀਤ ਸਿੰਘ ਮਹਿਲ ਕਲਾਂ , ਮਾ.ਦਰਸ਼ਨ ਸਿੰਘ ਨੇ ਵਿਉਂਤਬੰਦੀ ਬਾਰੇ ਗੱਲ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਪਿੰਡਾਂ,ਸ਼ਹਿਰਾਂ,ਕਸਬਿਆਂ,ਸਕੂਲਾਂ,ਕਾਲਜਾਂ ਅੰਦਰ ਐਕਸ਼ਨ ਕਮੇਟੀ ਦੀ ਅਗਵਾਈ’ਚ ਮੀਟਿੰਗਾਂ/ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਜਾਵੇਗਾ।
ਸ਼ਹੀਦ ਕਿਰਨਜੀਤ ਕੌਰ ਦਾ ਵੱਡ ਅਕਾਰੀ ਪੋਸਟਰ ਐਕਸ਼ਨ ਕਮੇਟੀ ਦੀ ਅਗਵਾਈ’ਚ ਚਾਰ ਟੀਮਾਂ ਬਣਾ ਕੇ ਲਾਇਆ ਜਾਵੇਗਾ।ਆਗੂਆਂ ਹਾਜ਼ਰ ਸਾਥੀਆਂ ਨੂੰ ਇਸ ਪੰਦਰਾ ਰੋਜਾ ਮੁਹਿੰਮ ਲਈ ਦਿਨ ਰਾਤ ਇੱਕ ਕਰਕੇ ਪੂਰੀ ਸ਼ਿੱਦਤ ਅਤੇ ਜ਼ਿੰਮੇਵਾਰੀ ਨਾਲ ਜੁੱਟ ਜਾਣ ਦਾ ਸੱਦਾ ਦਿੱਤਾ।ਮੀਟਿੰਗ ਵਿੱਚ ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਰੱਦ ਕਰਵਾਉਣ ਤੇ ਸਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਕੂਲ ਦਾ ਨਾਮ ਤਬਦੀਲ ਕਰਕੇ ਇਤਿਹਾਸ ਨੂੰ ਮਿਟਾਉਣ ਦੀਆਂ ਕਾਤਿਲੀ ਲਾਣੇ ਦੀਆਂ ਸਿਆਸੀ ਸਰਪ੍ਰਸਤਾਂ ਦੀ ਸਹਿ ਪ੍ਰਾਪਤ ਚਾਲਾ ਦੀ ਨਿਖੇਧੀ ਕਰਦਿਆ ਆਉਂਦੇ ਦਿਨਾਂ ਵਿੱਚ ਵੱਡੀ ਲੋਕ ਲਾਮਬੰਦੀ ਕਰਨ ਦੀ ਅਪੀਲ ਕੀਤੀ।