ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਨ ਦੀ ਵੱਖ-ਵੱਖ ਜਥੇਬੰਦੀਆਂ ਵੱਲੋਂ ਨਿਖੇਧੀ
Posted on:- 08-07-2015
ਬਰਨਾਲਾ: ਪੁਲਿਸ ਥਾਣਾ ਟੱਲੇਵਾਲ ਵੱਲੋਂ ਇਨਕਲਾਬੀ ਨੌਜਵਾਨ ਆਗੂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਹੈ। ਪਲਸ ਮੰਚ ਪੰਜਾਬ ਦੇ ਜਨਰਲ ਸਕੱਤਰ ਕਮਲਜੀਤ ਖੰਨਾ, ਹਰਵਿੰਦਰ ਦੀਵਾਨਾ, ਭਾਕਿਯੂ (ਡਕੌਂਦਾ) ਸੂਬਾ ਮੀਤ ਪ੍ਰਧਾਨ ਮਨਜੀਤ ਧਨੇਰ, ਬਲਦੇਵ ਸੱਦੋਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਮਹੂਰੀ ਅਧਿਕਾਰ ਸਭ ਦੇ ਗੁਰਮੇਲ ਸਿੰਘ ਠੁੱਲੀਵਾਲ ਬਲਵੰਤ ਉੱਪਲੀ ਹਰਚਰਨ ਚਹਿਲ ਜਗਜੀਤ ਸਿੰਘ ਗੁਲਵੰਤ ਸਿੰਘ, ਇਨਕਲਾਬੀ ਨੌਜਵਾਨ ਵਿਦਿਆਰਥੀ ਸੂਬਾ ਕਨਵੀਨਰ ਗੁਰਦੀਪ ਬਾਸੀ ਨੇ ਇਨਕਲਾਬੀ ਆਗੂ ਉੱਪਰ ਦਰਜ ਕੀਤੇ ਪਰਚੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਲੋਕਾਂ ਵੱਲੋਂ ਦਰਜ ਕਰਵਾਇਆ ਇਹ ਪਰਚਾ ਬਿਲਕੁੱਠ ਝੂਠਾ ਅਤੇ ਬੇਬੁਨਿਆਦ ਹੈ। ਉਨ੍ਹਾਂ ਇਸ ਕੇਸ ਨੂੰ ਇਕ ਵਿਅਕਤੀ ਦੇ ਸਵੈ ਵਿਚਾਰਾਂ ਦੇ ਪ੍ਰਗਟਾਵੇ, ਲਿਖਣ/ਬੋਲਣ ਦੇ ਜਮਹੂਰੀ ਅਧਿਕਾਰ ਉੱਪਰ ਡਾਕਾ ਕਰਾਰ ਦਿੰਦਿਆਂ ਸਪਸ਼ਟ ਕੀਤਾ ਕਿ ਇਨਕਲਾਬੀ ਆਗੂ ਵਰਿੰਦਰ ਦੀਵਾਨਾ ਨੇ ਫੇਸਬੁੱਕ ਉੱਪਰ ਕੁਝ ਵੀ ਗ਼ਲਤ ਨਹੀਂ ਲਿਖਿਆ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਇਸ ਝੂਠੇ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪਰਚਾ ਰੱਦ ਨਾ ਕੀਤਾ ਗਿਆ ਕਿ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਇਸ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਟੈਕਨੀਕਲ ਸਰਵਿਸਜ ਯੂਨੀਅਨ ਦੇ ਸਰਕਲ ਪ੍ਰਧਾਨ ਗੁਰਦੇਵ ਮਾਂਗੇਵਾਲ ਬੀ.ਕੇ.ਯੂ.ਉਗਰਾਹਾਂ ਦੇ ਆਗੂ ਸਤਨਾਮ ਦੀਵਾਨਾ ਸਾਬਕਾ ਸਰਪੰਚ ਰਣਜੀਤ ਦੀਵਾਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਤਹਿਤ ਹਰ ਮਨੁੱਖ ਨੂੰ ਮਿਲੇ ਮੁੱਢਲੇ ਅਧਿਕਾਰ ਲਿਖਣ ਬੋਲਣ ਵਿਚਾਰਾਂ ਦੇ ਸਵੈ ਪ੍ਰਗਟਾਵਾ ਕਰਨ ਦੇ ਗਲ ਅੰਗੂਠਾ ਦੇ ਦੇ ਬਰਾਬਰ ਹੈ। ਕਿਉਂਕਿ ਭਾਰਤੀ ਸੰਵਿਧਾਨ ਹਰ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾਂ ਮੰਨਣ ਦੀ ਝੁੱਲ ਦਿੰਦਾ ਹੈ। ਆਗੂਆਂ ਇਹ ਵੀ ਸਪਸ਼ਟ ਕੀਤਾ ਕਿ ਅਸੀਂ ਹਰ ਕਿਸੇ ਵੀ ਵਿਅਕਤੀ ਨੂੰ ਆਪਣੇ ਅਕੀਦੇ ਅਨੁਸਾਰ ਧਰਮ ਨੂੰ ਮੰਨਣ ਜਾਂ ਨਾਂ ਮੰਨਣ ਵਾਲਿਆਂ ਦਾ ਮਨੁੱਖਤਾ ਦੇ ਅਧਾਰ’ਤੇ ਦਾ ਬਰਾਬਰ ਸਤਿਕਾਰ ਦਿੰਦੇ ਹਾਂ ਝੂਠਾ ਅਤੇ ਬੇਬੁਨਿਆਦ ਦੋਸ਼ ਬਾਰੇ ਗੱਲ ਕਰਦਿਆਂ ਆਗੂਆਂ ਕਿਹਾ ਕਿ ਵਰਿੰਦਰ ਬਾਰੇ ਤੱਥ ਤਰੋੜ ਮਰੋੜ ਅਤੇ ਵਧਾ ਚੜ੍ਹਾ ਕੇ ਪੇਸ਼ ਕੀਤੇ ਹਨ ਕਿ ਵਰਿੰਦਰ ਦੇ ਇਸ ਤਰ੍ਹਾ ਲਿਖਣ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਝੀ ਹੈ ਜਦ ਕਿ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਵਰਿੰੰਦਰ ਦੀ ਲਿਖਤ ਦਾ ਇੱਕ ਵੀ ਸ਼ਬਦ ਸਿੱਖ ਧਰਮ ਦੇ ਖਿਲ਼ਾਫ ਨਹੀਂ ਹ।ਸਗੋਂ ਸਮੁੱਚੀ ਲਿਖਤ ਕਿਸ ਢੰਗ ਨਾਲ ਪੜ੍ਹੇ ਬਿਞਵਚਾਰੇ ਉਸ ਉੱਪਰ ਅਮਲ ਕਰੇ ਗੱਲ ਕੀਤੀ ਹੈ।