ਫ਼ਿਲਮ ਤੇ ਟੈਲੀਵਿਜ਼ਨ ਸੰਸਥਾ ਦੇ ਨਵ-ਨਿਯੁਕਤ ਚੇਅਰਮੈਨ ਵਿਰੁੱਧ ਕੀਤਾ ਪ੍ਰਦਰਸ਼ਨ
Posted on:- 04-07-2015
ਚੰਡੀਗੜ੍ਹ: ਪੁਣੇ ਸਥਿਤ ਭਾਰਤੀ ਫ਼ਿਲਮ ਤੇ ਟੈਲੀਵਿਜ਼ਨ ਸੰਸਥਾ (ਐਫ਼ਟੀਆਈਆਈ) ਵਿਖੇ ਟੀਵੀ ਅਦਾਕਾਰ ਤੇ ਭਾਜਪਾ ਮੈਂਬਰ ਗਜੇਂਦਰ ਚੌਹਾਨ ਨੂੰ ਸੰਸਥਾ ਦਾ ਚੈਅਰਮੈਨ ਨਿਯੁਕਤ ਕਰਨ ਦੇ ਵਿਰੋਧ ਵਿਚ ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਵਿੱਚ ਵਿਦਿਆਰਥੀਆਂ, ਥੀਏਟਰ ਕਲਾਕਾਰਾਂ, ਏ ਆਈ ਐਸ ਏ ਅਤੇ ਫਿਲਮੀ ਖੇਤਰ ਨਾਲ ਜੁੜੇ ਅਤੇ ਹੋਰ ਵਿਅਕਤੀਆਂ ਨੇ ਭਾਗ ਲਿਆ। ਰੋਸ ਦੌਰਾਨ ਐਫ਼ ਟੀ ਆਈ ਆਈ ਦੇ ਚੈਅਰਮੈਨ ਅਹੁਦੇ ‘ਤੇ ਚੌਹਾਨ ਦੀ ਨਿਯੁਕਤੀ ਤੁਰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਅਪਣੇ ਹੱਥਾਂ ਵਿਚ ਤਖ਼ਤੀਆਂ ਲਈ ਵਿਦਿਆਰਥੀ ਨੇ ਰੋਸ ਵਜੋਂ ਜਿੱਥੇ ਨਾਹਰੇਬਾਜ਼ੀ ਕੀਤੀ ਉੱਥੇ ਨਾਟਕ ਵੀ ਖੇਡਿਆ।
ਉਨ੍ਹਾਂ ਦਾ ਦੋਸ਼ ਸੀ ਕਿ ਕਿ ਭਾਜਪਾ ਸਰਕਾਰ ਨੇ ਆਪਣੇ ਹਮਾਇਤੀ ਨੂੰ ਚੇਅਰਮੈਨ ਲਾ ਕੇ ਸੰਸਥਾ ਦਾ ਭਗਵਾਕਰਨ ਕਰ ਦਿੱਤਾ ਹੈ। ਇਸ ਮੌਕੇ ਥੀਏਟਰ ਕਲਾਕਾਰ ਸੈਮੂਅਲ ਜੌਹਨ ਨੇ ਕਿਹਾ ਕਿ ਮੌਦੀ ਰਾਜ ਵਿੱਚ ਲੋਕਤੰਤਰ ਦੀ ਜਗ੍ਹਾ ਸੁੰਘੜਦੀ ਜਾ ਰਹੀ ਹੈ ਅਤੇ ਜੇਕਰ ਅਸੀ ਦਾਅਵਾ ਕਰਦੇ ਹਾਂ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਮੁਲਕ ਹੈ ਤਾਂ ਇਸ ਲਈ ਸਾਨੂੰ ਲੜਨਾ ਪਵੇਗਾ। ਇਸ ਮੌਕੇ ਸਚਿੰਦਰਪਾਲ ਪਾਲੀ ਨੇ ਕਿਹਾ ਕਿ ਭਾਰਤ ਧਰਮ ਨਿਰਪੇਖ ਮੁਲਕ ਹੈ ਅਤੇ ਅਸੀ ਚਾਹਾਂਗੇ ਕਿ ਇਹ ਆਖਰੀ ਸਾਹ ਤੱਕ ਧਰਮ ਨਿਰਪੇਖ ਰਹੇ।