ਨਗਰ ਕੌਂਸਲ ਗੜ੍ਹਸ਼ੰਕਰ ਦੇ ਕੰਪਲੈਕਸ ’ ਚ 20 ਸਾਲਾਂ ਤੋਂ 2 ਲਾਇਬ੍ਰੇਰੀਆਂ ਦੇ ਲੱਗੇ ਨੀਂਹ ਪੱਥਰ
Posted on:- 27-06-2015
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਸੋਸ਼ਲ ਡੈਮੋਕੇ੍ਰਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਮਨੋਜ ਬੇਦੀ, ਮਨੀਸ਼ ਸਤੀਜਾ, ਦੇਵ ਸਿੰਘ ਅਤੇ ਜਵਿੰਦਰ ਕੁਮਾਰ ਧੀਮਾਨ ਨੇ ਨਗਰ ਕੌਂਸਲ ਗੜ੍ਹਸ਼ੰਕਰ ਦੇ ਦਫਤਰ ਵਿਚ ਦੋ ਲਾਇਬ੍ਰੇਰੀਆਂ ਦੇ ਨੀਂਹ ਪਥੱਰਾਂ ਤਕ ਹੀ ਸੀਮਤ ਰਹਿ ਕੇ ਦਫਨ ਹੋਣ ਸਖਤ ਸਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਅੰਦਰ ਵਿਦਿਆ ਤੇ ਲਾਇਬ੍ਰੇਰੀਆਂ ਦਾ ਭਵਿੱਖ ਸਿਰਫ ਨੀਂਹ ਪਥੱਰ ਰੱਖ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਰਾਜਨੀਤੀਵਾਨਾ ਦੇ ਨਿੱਜੀ ਝੂਠੀ ਬੱਲੇ ਬੱਲੇ ਕਰਵਾਉਣ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਜਿਸ ਦੀ ਉਦਾਹਰਨ ਗੜ੍ਹਸ਼ੰਕ ਨਗਰ ਕੌਂਸਲ ਦੇ ਦਫਤਰ ਵਿਚੋਂ ਆਮ ਮਿਲਦੀ ਹੈ। ਧੀਮਾਨ ਨੇ ਦਸਿਆ ਕਿ ਪਹਿਲੀ ਲਾਇਬੇ੍ਰਰੀ ਦਾ ਨੀਂਹ ਪਥੱਰ ਮਿਤੀ 11 ਮਈ 1992 ਨੂੰ ਸ਼੍ਰੀ ਰਮੇਸ਼ ਚੰਦਰ ਗੌੜ ਮੈਮੋਰੀਅਲ ਮਿਉਸਿਪਲ ਲਾਇਬ੍ਰੇਰੀ ਦੇ ਟਾਮ ਉਤੇ ਹੁਸ਼ਿਆਰ ਜ਼ਿਲੇ ਅੰਦਰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਵਲੋਂ ਰਖਿੱਆ ਗਿਆ ਪਰ ਲਾਇਬ੍ਰੇਰੀ ਦੀ ਮਹਤਤਾ ਨੂੰ ਨਾ ਸਮਝੇ ਹੋਏ ਉਸ ਲਾਇਬੇ੍ਰਰੀ ਨੂੰ ਨਗਰ ਕੌਂਲਸ ਨੇ ਕਿਤਾਬਾਂ ਨੂੰ ਤਾਲਾ ਲਗਾ ਕਿ ਦਫਤਰੀ ਕੰਮਾਂ ਵਿਚ ਤਬਦੀਲ ਕਰ ਲਿਆ।
ਦੂਸਰੀ ਲਾਇਬ੍ਰੇਰੀ ਦਾ ਨੀਂਹ ਪਥੱਰ ਬੜੇ ਡਿਪਲੋਮੈਟਿਕ ਢੰਗ ਤਰੀਕੇ ਨਾਲ 20 ਸਾਲ ਬਾਅਦ ਲੋਕਾਂ ਦੀਆਂ ਅੱਖਾਂ ਵਿਚ ਘਟਾ ਪਾਉਣ ਲਈ ਤੇ ਝੂਠੀ ਬੱਲੇ ਬੱਲੇ ਕਾਰਵਾਉਣ ਲਈ ਉਸੇ ਕੰਪਲੈਕਸ ਦੇ ਅੰਦਰ ਮਿਤੀ 4 ਅਗਸਤ 2012 ਨੂੰ ਪੂਰੇ ਜੋਰ ਸ਼ੋਰ ਨਾਲ ਮੈਂਬਰ ਪਾਰਲੀਮੈਂਟ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਸ ਮੇਜਰ ਸਿੰਘ ਮੋਜੀ ਮੈਮੋਰੀਅਲ ਮਿਉਂਸਿਪਲ ਲਾਇਬੇ੍ਰਰੀ ਦੇ ਨਾਮ ਉਤੇ ਨੀਂਹ ਪਥੱਰ ਰਖਿਆ ਤੇ ਨਾ ਉਥੇ ਲਾਇਬ੍ਰੇਰੀ ਲਭ ਰਹੀ ਹੈ ਤੇ ਨਾ ਉਥੇ ਲਾਇਬ੍ਰੇਰੀ ਦੀਆਂ ਕਿਤਾਬਾਂ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਇਕ ਕੰਪਲੈਕਸ ਵਿਚ 2 ਲਾਇਬ੍ਰੇਰੀਆਂ ਤੇ ਦੋਨੋ ਹੀ ਕਾਗਜੀ ਸਾਬਤ ਹੋ ਰਹੀਆਂ ਹਨ ਅਜਿਹਾ ਧੋਖਾ ਸਾਡੇ ਲੀਡਰ ਅਪਣੇ ਹੀ ਦੇਸ਼ ਨਾਲ ਕਰਕੇ ਅਪਣੇ ਹੀ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕਿਉਂ ਕਰਦੇ ਹਨ, ਫਿਰ ਇਮਾਨਦਾਰੀ ਦਾ ਤੇ ਵਿਕਾਸ ਦੇ ਦਮਗਜੇ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਕੀ ਇੰਝ ਬਣਾਏਗੀ ਭਾਜਪਾ ਮੇਕ ਇਨ ਇੰਡੀਆ ?
ਸਵਾਲ ਇਹ ਵੀ ਪੈਦਾ ਹੰਦਾ ਹੈ ਕਿ ਜਿਹੜੇ ਲੀਡਰ ਪਿਛੱਲੇ 23 ਸਾਲਾਂ ਵਿਚ ਲਾਇਬੇ੍ਰਰੀਆਂ ਦੇ ਰੱਖੇ ਨੀਂਹ ਪਥਰਾਂ ਤਕ ਹੀ ਬਿਨ੍ਹਾਂ ਕਿਤਾਬਾਂ ਤੋਂ ਲਾਇਬ੍ਰੇਰੀਆਂ ਵਿਖਾ ਕੇ ਲੋਕਾਂ ਦੀਆਂ ਅੱਖਾਂ ਵਿਚ ਧੂਲ ਝੋਂਕਦੇ ਰਹੇ ਕੀ ਉਹ ਭਾਰਤ ਨੂੰ ਵਿਕਸਤ ਦੇਸ਼ ਬਨਾਉਣ ਲਈ ਕਿੰਨੀਆਂ ਸਦੀਆਂ ਹੋਰ ਲੈਣਗੇ ਤੇ ਲੋਕਾਂ ਨੂੰ ਮੂਰਖ ਬਨਾਉਣ ਦੀਆਂ ਕਾਢਾ ਕਖੱਦੇ ਰਹਿਣਗੇ। ਜਦੋਂ ਕਿ ਦੁਨੀਆਂ ਵਿਚ ਲੋਕਾਂ ਨੂੰ ਗਿਆਨ ਨਾਲ ਜੋੜਣ ਨਾਲ ਤੇ ਗਿਆਨ ਨੂੰ ਰੀਫ੍ਰੈਸ਼ ਕਰਨ ਲਈ ਲਾਇਬ੍ਰੇਰੀਆਂ ਹੀ ਇਕ ਅਜਿਹਾ ਸਾਧਨ ਹਨ। ਇਥੋਂ ਸਾਫ ਪਤਾ ਲਗਦਾ ਹੇ ਕਿ ਸਾਡੇ ਦੇਸ਼ ਦੇ ਲੀਡਰ ਹੀ ਜਨਤਾ ਨੂੰ ਅਨਪੜ੍ਹ ਰਖਣਾ ਚਾਹੁੰਦੇ ਹਨ ਤਾਂ ਕਿ ਗਿਆਨ ਨਾਲ ਉਨ੍ਹਾਂ ਦਾ ਦਿਮਾਗ ਤੇਜ ਨਾ ਹੋ ਜਾਵੇ। ਇਹ ਵੀ ਹੈ ਕਿ ਅਜਿਹੇ ਨੇਤਾ ਅਪਣੀ ਕੁਰਸੀ ਤਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਇਕ ਐਡੇ ਵੱਡੇ ਕਦ ਵਾਲੇ ਨੇਤਾ ਲਈ ਅਜਿਹੀਆਂ ਸਵਾਰਥ ਭਰੀਆਂ ਤੇ ਗੁੰਮਰਾਹ ਕਰਨ ਕਾਰਵਾਈਆਂ ਕਦੇ ਵੀ ਸ਼ੋਭਾ ਨਹੀਂ ਦਿੰਦੀਆਂ ।
ਉਹਨਾਂ ਦੱਸਿਆ ਕਿ ਇਸੇ ਕਰਕੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪੰਜਾਬ ਅੰਦਰ ਅਜ਼ਾਦੀ ਦੇ 68 ਸਾਲ ਬੀਤ ਜਾਣਦੇ ਬਾਵਜੂਦ ਵੀ ਪੰਜਾਬ ਲਾਇਬ੍ਰੇਰੀ ਐਕਟ ਵੀ ਨਹੀਂ ਬਣਾ ਸਕੀ, ਹੁਣ ਤਾਂ ਕੇਂਦਰ ਵਿਚ ਵੀ ਭਾਜਪਾ ਹੈ ਤੇ ਪੰਜਾਬ ਅੰਦਰ ਐਨਡੀਏ ਦੀ ਸਰਕਾਰ ਹੈ। ਸੂਚਨਾ ਅਧਿਕਾਰ ਐਕਟ ਅੰਦਰ ਲਾਇਬ੍ਰੇਰੀਆਂ ਸਬੰਧੀ ਇਕ ਵੱਡਾ ਖੁਲਾਸਾ ਕੀਤਾ ਜਾ ਰਿਹਾ ਹੈ, ਲਾਇਬੇ੍ਰਰੀਆਂ ਦਾ ਭਾਜਪਾ ਤੇ ਅਕਾਲੀ ਸਰਕਾਰ ਨੇ ਐਨਾ ਵਿਕਾਸ ਕਰ ਦਿਤਾ ਕਿ ਪੰਜਾਬ ਕੁਲ 22 ਜ਼ਿਲਿਆ ਵਿਚ 14 ਜ਼ਿਲਾ ਲਾਇਬੇ੍ਰਰੀਆਂ ਸਨ ਜਿਨ੍ਹਾਂ ਵਿਚੋਂ ਸਟਾਫ ਦੀ ਘਾਟ ਕਾਰਨ 9 ਨੂੰ ਬੰਦ ਕਰ ਦਿਤਾ ਹੈ ਕਿ ਅਤੇ ਜਿਹੜੀਆਂ ਬਾਕੀ ਦੀਆਂ ਜ਼ਿਲਾ ਲਇਬੇਰੀਆਂ ਚਲ ਦੀਆਂ ਹਲ ਉਹ ਵੀ ਬੰਦ ਹੋਣ ਕਿਨਾਰੇ ਖੜੀਆਂ ਹੋ ਗਈਆਂ ਹਨ। ਏਹੀ ਹਾਲ ਹੁਣ ਪੰਜਾਬ ਮਿਉਸਿਪਲ ਲਾਇਬੇ੍ਰਰੀਆਂ ਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਾਂ ਦਾ ਵਿਕਾਸ ਕਰਨ ਦੀ ਥਾਂ ਤੇ ਅਪਣਾ ਅਤੇ ਕਾਰਪੋਰਟਰਾਂ ਦਾ ਵਿਕਾਸ ਕਰਨ ਨੂੰ ਤਰਜੀਹ ਦੇ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਵਿਦੇਸ਼ਾਂ ਵਿਚ ਝੂਠੀ ਬੱਲੇ ਬੱਲੇ ਕਰਵਾਉਣ ਲਈ ਉਨ੍ਹਾਂ ਨੂੰ ਅਰਬਾਂ ਡਾਲਰ ਦੇਣ ਦੀਆਂ ਘੋਸ਼ਨਾਵਾਂ ਕਰ ਰਹੇ ਹਨ ਤੇ ਅਪਣੇ ਦੇਸ਼ ਅੰਦਰ ਸਾਰਾ ਲਾਇਬ੍ਰੇਰੀਆਂ ਦਾ ਚੰਗਾ ਕਲਚਰ ਮਿੱਟੀ ਵਿਚ ਮਿਲਾ ਕੇ ਦੇਸ਼ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕਰ ਰਹੇ ਹਨ। ਦੇਸ਼ ਦੀ ਅਗਵਾਈ ਕਰਨ ਵਾਲੇ ਹੀ ਗਿਆਨ ਨੂੰ ਲੋਕਾਂ ਤੋਂ ਦੂਰ ਕਰਕੇ ਅਪਣੀ ਕੁਰਸੀ ਦੀ ਸਲਾਮਤੀ ਲਈ ਯੋਜਨਾ ਘੜ ਕੇ ਸ਼ਰੀਫ ਭਾਰਤੀ ਨਾਗਿਰਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਉਨ੍ਹਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੋਂ ਦੂਰ ਲਿਜਾ ਕੇ ਅਪਣੀ ਸਤਾ ਦਾ ਸੁੱਖ ਸਦਾ ਲਈ ਬਣਾ ਕੇ ਰਖਣ ਲਈ ਝੂਠ ਦੀ ਰਾਜਨੀਤੀ ਕਰ ਰਹੇ ਹਨ। ਇਹ ਖਿਲਵਾੜ ਸੰਵਿਧਾਨਕ ਵੀ ਹੈ, ਇਥੋਂ ਪਤਾ ਲਗਦਾ ਹੈ ਕਿ ਸਾਡੇ ਹੁਕਮਰਾਨ ਦੇਸ਼ ਅੰਦਰ ਲੋਕਾਂ ਦੇ ਜੀਵਨ ਨੂੰ ਕਿਸ ਪਾਸੇ ਵੱਲ ਲਿਜਾ ਰਹੇ ਹਨ। ਉਹਨਾਂ ਕਿਹਾ ਕਿ ਲਾਇਬ੍ਰੇਰੀਆਂ ਦੇ ਨਾਮ ਉਤੇ ਨੀਂਹ ਪਥੱਰ ਰਖਣ ਵਾਲੇ ਨੇਤਾਵਾਂ ਨੂੰ ਕਿਹਾ ਕਿ ਨੇਤਿਕ ਦਾ ਦੇ ਅਧਾਰ ਤੇ ਉਨ੍ਹਾਂ ਨੂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।