ਭਾਰਤ ਦੀ ਇਕ ਨਾਮੀ ਕੰਪਨੀ ਵੱਲੋਂ ਤਿਆਰ ਕੰਪਲਾਨ ਕੇਸਰ ਬਦਾਮ ਦੇ ਪੈਕਟ ਵਿੱਚੋਂ ਨਿਕਲੇ ਕੀੜੇ ਅਤੇ ਸੁੱਸਰੀ
Posted on:- 16-06-2015
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਿੰਡ ਮਨੋਲੀਆਂ ਦੇ ਵਾਸੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਮਨੋਲੀਆਂ ਨੇ ਪੰਜਾਬ ਦੇ ਸਿਹਤ ਵਿਭਾਗ ਸਮੇਤ ਸਰਕਾਰ ਨੂੰ ਪੱਤਰ ਲਿਖਕੇ ਮੰਗ ਕਤੀ ਹੈ ਕਿ ਉਹ ਭਾਰਤ ਦੀ ਇਕ ਉਘੀ ਕੰਪਨੀ ਵਲੋਂ ਤਿਆਰ ਕੀਤੇ ਜਾਂਦੇ ਬੱਚਿਆਂ ਦੀ ਸਿਹਤ ਨਾਲ ਸਬੰਧਤ ਪ੍ਰੋਡਕਟਾਂ ਤੇ ਤੁਰੰਤ ਕਾਨੂੰਨੀ ਕਾਰਵਾਈ ਕਰੇ ਅਤੇ ਪੰਜਾਬ ਵਿਚ ਉਕਤ ਕੰਪਨੀ ਵਲੋਂ ਸਪਲਾਈ ਕੀਤੇ ਜਾ ਰਹੇ ਪ੍ਰੋਡਕਟਾਂ ਤੇ ਤੁਰੰਤ ਰੋਕ ਲਾਈ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਹਿਲਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੱਚੇ ਲਈ ਭਾਰਤ ਦੀ ਇਕ ਬਹੁਤ ਹੀ ਉਘੀ ਕੰਪਨੀ ਦਾ ਤਿਆਰ ਕੀਤਾ ਪ੍ਰੋਡੈਕਟ (ਕੰਪਲਾਨ ਕੇਸਰ ਬਦਾਮ ) ਦਾ ਪੈਕਟ ਆਪਣੇ ਬੱਚਿਆਂ ਲਈ ਖਰੀਦਿਆ। ਉਹ ਉਸ ਵਕਤ ਹੱਕੇ ਬੱਕੇ ਰਹਿ ਗਏ ਜਦ ਉਸ ਕੰਪਨੀ ਦੇ ਪੈਕਟ ਨੂੰ ਖੋਲ੍ਹਣ ਤੇ ਉਸ ਵਿਚੋਂ ਕੀੜੇ ਅਤੇ ਸੁੱਸਰੀ ਨਿਕਲੀ।
ਕੇਸਰ ਬਦਾਮ ਦਾ ਪੈਕਟ ਦੀ ਪੰਜਾਬ ਵਿਚ ਖਾਸਕਰ ਦੁਆਬੇ ਵਿਚ ਬਹੁਤ ਖਪਤ ਹੈ। ਇਸ ਖਿੱਤੇ ਦੇ ਬੱਚੇ ਫੁੱਟਬਾਲ ਸਮੇਤ ਹੋਰ ਖੇਡਾਂ ਵਿਚ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ। ਉਸਨੇ ਦੱਸਿਆ ਕਿ ਕੰਪਲਾਨ ਦਾ ਇਹ ਪੈਕਟ ਉਸਨੇ 275 ਰੁਪਏ ਦਾ ਖਰੀਦਿਆ ਸੀ। ਇਸ ਦੀ ਪੈਕਿੰਗ ਇਸੇ ਸਾਲ 01 ਜਨਵਰੀ 2015 ਦੀ ਹੋਈ ਹੈ। ਇਸਦਾ (ਕੋਡ ਨੰਬਰ ਜੀ 22220ਬੀ ) ਕੰਪਨੀ ਇਹ ਪ੍ਰੋਡੈਕਟ ਉਤਰ ਪ੍ਰਦੇਸ਼, ਝਾਰਖੰਡ ਅਤੇ ਬੰਬਈ ਵਿਖੇ ਤਿਆਰ ਕਰਕੇ ਪੂਰੇ ਭਾਰਤ ਵਿਚ ਸਪਲਾਈ ਕਰਦੀ ਹੈ। ਇਸ ਉਤੇ ਜਿਹੜੇ ਵਿਟਾਮਨਾ ਦੀ ਮਾਤਰਾ ਦਰਸਾਈ ਗਈ ਹੈ ਉਹ ਇਸ ਕੰਪਨੀ ਦੇ ਇਸ ਤਿਆਰ ਪੈਕਟ ਵਿਚੋਂ ਨਿਕਲੇ ਕੀੜੇ ਅਤੇ ਸੁੱਸਰੀ ਦੇਖਕੇ ਸਾਫ ਨਜ਼ਰ ਆ ਰਹੀ ਹੈ। ਉਸਨੇ ਕਿਹਾ ਕਿ ਮਾਮਲਾ ਬੱਚਿਆਂ ਦੀ ਸਿਹਤ ਨਾਲ ਸਬੰਧਤ ਹੋਣ ਕਰਕੇ ਉਹ ਇਸ ਮਾਮਲੇ ਨੂੰ ਅਦਾਲਤ ਵਿਚ ਵੀ ਲਿਜਾ ਰਹੇ ਹਨ।
ਇਸ ਸਬੰਧ ਵਿਚ ਜਦ ਗੁਰਦੀਪ ਸਿੰਘ ਨੇ ਪੱਤਰਕਾਰਾਂ ਦੇ ਸਾਮਣੇ ਹੀ ਮੁਬੰਈ ਵਿਖੇ ਕੰਪਨੀ ਨਾਲ ਦਿੱਤੇ ਗਏ ਸਰਨਾਵੇਂ ਅਤੇ ਫੋਨ ਤੇ ਸੰਪਰਕ ਕੀਤਾ ਤਾਂ ਅੱਗੇ ਇਕ ਮਹਿਲਾ ਨੇ ਸਾਰੀ ਗੱਲ ਸੁਣੀ ਅਤੇ ਮੁਆਫੀ ਮੰਗੀ ਅਤੇ ਕਿਹਾ ਕਿ ਅਜਿਹਾ ਹੋਣਾ ਨਹੀਂ ਚਾਹੀਦਾ ਉਹ ਖੁਦ ਇਸ ਮਾਮਲੇ ਦੀ ਜਾਂਚ ਕਰਵਾਏਗੀ। ਉਸਨੇ ਉਕਤ ਪੈਕਟ ਦਾ ਨੰਬਰ ਅਤੇ ਸ਼ਿਕਾਇਤ ਕਰਤਾ ਦਾ ਪੂਰਾ ਸਰਨਾਵਾਂ ਲੈ ਕੇ ਬਾਕੀ ਜਾਣਕਾਰੀ ਜਾਂਚ ਪੂਰੀ ਹੋਣ ਤੇ ਦੇਣ ਦਾ ਬਾਅਦਾ ਕੀਤਾ।
Ballraj Cheema
ਕੰਪਨੀ ਕਮਾਈ ਕਰਨ ਲਈ ਚਲਾਈ ਜਾਂਦੀ ਏ ਨਾ ਕਿ ਭਲਾਈ ਕਰਨ ਲਈ!