ਪੰਜਾਬੀ ਮੀਡੀਆ ਕਲੱਬ ਕੈਲਗਰੀ ਦੀ ਚੋਣ ਹੋਈ
Posted on:- 03-03-2015
ਜਗਪ੍ਰੀਤ ਸਿੰਘ ਸ਼ੇਰਗਿੱਲ ਰੇਡੀਓ ਰੈਡ ਐਫ ਐਮ ਦੇ ਹੋਸਟ ਨਵੇਂ ਪ੍ਰਧਾਨ ਚੁਣੇ ਗਏ
- ਹਰਬੰਸ ਬੁੱਟਰ
ਕੈਲਗਰੀ: ਪੰਜਾਬੀ ਮੀਡੀਆ ਕਲੱਬ ਕੈਲਗਰੀ ਦੀ ਚੋਣ ਸਰਵ ਸੰਮਤੀ ਨਾਲ ਹੋਈ । ਪਹਿਲਾਂ ਤੋਂ ਹੀ ਨਿਯੁਕਤ ਕੀਤੇ ਗਏ ਤਿੰਨ ਮੈਂਬਰਾਂ ਰਿਸ਼ੀ ਨਾਗਰ, ਹਰਚਰਨ ਪ੍ਰਹਾਰ ਅਤੇ ਰਣਜੀਤ ਸਿੱਧੂ 'ਤੇ ਅਧਾਰਤ ਪੈਨਲ ਕੋਲ ਇਹਨਾਂ ਨਵੇਂ ਚੁਣੇ ਗਏ ਔਹੁਦੇਦਾਰਾਂ ਨੇ ਖੁਦ ਹੀ ਇਸ ਸਾਲ ਲਈ ਇਹਨਾਂ ਔਹੁਦਿਆਂ ਲਈ ਕੰਮ ਕਰਨ ਲਈ ਆਪਣੇ ਨਾਂ ਭੇਜੇ ਸਨ । ਬਿਨਾ ਕਿਸੇ ਵੋਟਿੰਗ ਦੇ ਇਹਨਾਂ ਸਾਰੇ ਹੀ ਨਾਵਾਂ ਨੂੰ ਹਾਜ਼ਿਰ ਮੈਂਬਰਾਂ ਨੇ ਸਰਵਸੰਮਤੀ ਨਾਲ ਪਰਵਾਨਗੀ ਦੇ ਦਿੱਤੀ । ਨਵੀਂ ਕਮੇਟੀ ਦੇ ਪ੍ਰਧਾਨ ਜਗਪ੍ਰੀਤ ਸ਼ੇਰਗਿੱਲ (ਰੇਡੀਓ ਰੈਡ ਐਫ ਐਮ)ਵਾਈਸ ਪ੍ਰਧਾਨ ਜਸਜੀਤ ਧਾਮੀ ਜੋ ਕਿ "ਅਜੀਤ" ਜਲੰਧਰ ਅਤੇ ਕੈਲਗਰੀ ਤੋਂ ਛੱਪਦੇ ਪੰਜਾਬੀ ਅਖ਼ਬਾਰ" ਪਰਵਾਸੀ ਪੰਜਾਬੀ" ਦੇ ਮਾਲਕ ਹਨ ,ਨੂੰ ਚੁਣਿਆ ਗਿਆ । ਜਦੋਂ ਕਿ ਜਨਰਲ ਸੈਕਟਰੀ ਦੀ ਜਿੰਮੇਬਾਰੀ ਜੱਗ ਪੰਜਾਬੀ ਟੀਵੀ ਵਾਲੇ ਸਤਵਿੰਦਰ ਸਿੰਘ ਅਤੇ ਜੋਇੰਟ ਸੈਕਟਰੀ ਦਾ ਔਹੁਦਾ "ਪੰਜਾਬੀ ਅਖ਼ਬਾਰ" ਲਈ ਕੰਮ ਕਰਦੇ ਪਰਮ ਸੂਰੀ ਕੋਲ ਹੋਵੇਗਾ ।
ਖਜ਼ਾਨਚੀਪਣੇ ਦਾ ਕੰਮਕਾਜ "ਸਬਰੰਗ" ਰੇਡੀਓ ਦੇ ਮਾਲਕ ਰਾਜੇਸ ਅੰਗਰਾਲ ਸੰਭਾਲਣਗੇ ਅਤੇ ਉਹਨਾਂ ਨਾਲ ਰੇਡੀਓ "ਸੁਰਸੰਗਮ" ਤੋਂ ਜਗਜੀਤ ਗਿੱਲ ਸਹਾਇਕ ਦੇ ਤੌਰ 'ਤੇ ਸੇਵਾਵਾਂ ਦੇਣਗੇ। ਮੀਡੀਆ ਕੋਆਰਡੀਨੇਟਰ ਰੇਡੀਓ "ਸਾਂਝ" ਤੋਂ ਮਨਜੀਤ ਸਿੰਘ ਪਿਆਸਾ ਹੋਣਗੇ। ਬਾਕੀ ਕਮੇਟੀ ਮੈਂਬਰਾਂ ਵਿੱਚ ਬਲਜਿੰਦਰ ਸੰਘਾ ,ਬੀਜਾ ਰਾਮ, ਜਗਜੀਤ ਗਿੱਲ,ਅਤੇ ਦੋ ਔਰਤ ਮੈਂਬਰ ਗੁਰਦੀਪ ਕੌਰ ਅਤੇ ਜੈਸੀ ਸਿੰਘ ਹੋਣਗੇ। ਇਹ ਕਮੇਟੀ 1 ਅਪਰੈਲ 2015 ਤੋਂ ਆਪਣਾ ਕੰਮਕਾਜ ਸੰਭਾਲੇਗੀ ਅਤੇ 31 ਮਾਰਚ 2016 ਤੱਕ ਇਸ ਦੇ ਸਾਰੇ ਔਹੁਦੇਦਾਰ ਆਪਣੇ ਔਹੁਦਿਆਂ ਉੱਪਰ ਸਥਾਪਿਤ ਰਹਿਣਗੇ। ਅੱਜ ਦੀ ਇਸ ਚੋਣ ਪ੍ਰੀਕਿਰਿਆ ਵਿੱਚ ਸਾਮਿਲ ਹੋਣ ਵਾਲੇ ਮੀਡੀਆ ਕਲੱਬ ਦੇ ਮੈਂਬਰਾਂ ਵਿੱਚ ਚੰਦ ਸਿੰਘ ਸਦਿਓੜਾ, ਬਲਬੀਰ ਗੋਰਾ, ਮਨਜੀਤ ਜਸਵਾਲ, ਗੁਰਮੀਤ ਸਰਪਾਲ, ਸਾਲੂ ਗਰੇਵਾਲ, ਗੁਰਬਚਨ ਬਰਾੜ, ਰਮਨਜੀਤ ਸਿੱਧੂ,ਡੈਨ ਸਿੱਧੂ,ਹਰਬੰਸ ਬੁੱਟਰ ਅਤੇ ਗੁਰਚਰਨ ਕੌਰ ਥਿੰਦ ਦੇ ਨਾਂ ਸਾਮਿਲ ਹਨ।
ਚੋਣ ਉਪਰੰਤ ਜਗਪ੍ਰੀਤ ਸ਼ੇਰਗਿੱਲ ਨੇ ਸਭ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੇ ਸਿਰ ਉੱਪਰਲੀ ਜਿੰਮੇਬਾਰੀ ਨੂੰ ਨਿਭਾਉਂਦੇ ਹੋਏ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਮੀਡੀਆ ਕਲੱਬ ਨੂੰ ਬੁਲੰਦੀਆਂ ਉੱਪਰ ਲੈ ਜਾਣ ਗਰਮਜੋਸ਼ੀ ਨਾਲ ਕੰਮ ਕਰਦੇ ਰਹਿਣਗੇ।