ਇੱਕ ਦਿਨ ਦੀ ਭੁੱਖ ਹੜਤਾਲ ਰੱਖ ਕੇ ਭਾਈ ਗੁਰਬਖਸ਼ ਸਿੰਘ ਦੇ ਕਾਜ ਦੀ ਹਮਾਇਤ ਦਾ ਕੀਤਾ ਪ੍ਰਗਟਾਵਾ
Posted on:- 26-12-2014
- ਹਰਬੰਸ ਬੁੱਟਰ
ਕੈਲਗਰੀ: ਬੀਤੇ 43 ਦਿਨਾਂ ਤੋਂ ਸਿੱਖ ਜਗਤ ਦੀਆਂ ਮੰਗਾਂ ਦੀ ਪੂਰਤੀ ਲਈ ਭੁੱਖ ਹੜਤਾਲ ਉੱਪਰ ਬੈਠੇ ਭਾਈ ਗੁਰਬਖਸ਼ਸਿੰਘ ਖਾਲਸਾ ਦੀ ਹਮਾਇਤ ਦਾ ਪ੍ਰਗਟਾਵਾ ਕਰਨ ਲਈ ਕੈਲਗਰੀ ਦੀਆਂ ਸਿੱਖ ਸੰਗਤਾਂ ਦੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਵਿਖੇ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ। ਭੁੱਖ ਹੜਤਾਲ ਦੇ ਜ਼ਰੀਏ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਿੰਘ ਸਿੰਘਣੀਆਂ ਨੇ ਸਬਦ ਕੀਰਤਨ ਦੇ ਜਾਪ ਰਾਹੀਂ ਪੂਰਾ ਦਿਨ ਇੱਕ ਮਨ ਇਕਾਗਰ ਹੋਕੇ ਭਾਰਤ ਦੀਆਂ ਜੇਲਾਂ ਵਿੱਚ ਬੰਦ ਬੰਦੀ ਸਿੰਘ ਸਿੰਘਣੀਆਂ ਦੀ ਰਿਹਾਈ ਲਈ ਸਾਮ ਦੇ ਚਾਰ ਵਜੇ ਦਰਬਾਰ ਸਾਹਿਬ ਅੰਦਰ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਅਰਦਾਸ ਕੀਤੀ।
ਪ੍ਰੈਸ ਰਿਲੀਜ਼ ਦੌਰਾਨ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਿੰਦਰ ਸਿੰਘ ਸਿੱਧੂ, ਮੁੱਖ ਸਕੱਤਰ ਭਾਈ ਰਣਬੀਰ ਸਿੰਘ ਅਤੇ ਸਹਾਇਕ ਸਕੱਤਰ ਭਾਈ ਗੁਰਤੇਜ ਸਿੰਘ ਗਿੱਲ ਨੇ ਕਿਹਾ ਸਿੱਖ ਸਾਂਤੀ ਵਿੱਚ ਵਿਸਵਾਸ ਰੱਖਦੇ ਹਨ,ਸਿੱਖ ਜਗਤ ਦੀਆਂ ਮੰਗਾਂ ਨੂੰ ਅਣਡਿੱਠ ਕਰ ਰਹੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਇਹ ਪਹਿਲਾ ਕਦਮ ਹੈ। ਸਾਂਤੀ ਦੇ ਦੇ ਮਾਰਗ ਚੱਲਦਿਆਂ ਜੇਕਰ ਆਪਣੀਆਂ ਹੱਕੀ ਮੰਗਾਂ ਦੀ ਫਰਿਆਦ ਕਰਨ ਵਾਲੇ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਕੋਈ ਜਿਸਮਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ।