ਜਗਦੇਵ ਸਿੰਘ ਜੱਸੋਵਾਲ ਦੀ ਬੇਵਕਤੀ ਮੌਤ ਪੰਜਾਬ ਲਈ ਵੱਡਾ ਘਾਟਾ :ਬਲਜਿੰਦਰ ਮਾਨ
Posted on:- 22-12-2014
-ਸ਼ਿਵ ਕੁਮਾਰ ਬਾਵਾ
ਪ੍ਰਗਤੀਸ਼ੀਲ ਸਾਹਿਤ ਮੰਚ , ਪੰਜਾਬੀ ਸਾਹਿਤ ਸਦਨ , ਸੱਜਰੀ ਸਵੇਰ ਲਿਖਾਰੀ ਸਭਾ ਹੁਸ਼ਿਆਰਪੁਰ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਉਘੇ ਸਾਹਿਤਕਾਰ ਮਦਨ ਵੀਰਾ ਅਤੇ ਕਹਾਣੀਕਾਰ ਪ੍ਰੀਤ ਨੀਤਪੁਰ ਦੀ ਪ੍ਰਧਾਨਗੀ ਹੇਠ ਪਿੰਡ ਬਠੁੱਲਾ ਵਿਖੇ ਹੋਈ ਜਿਸ ਵਿਚ ਪੰਜਾਬੀ ਸੱਭਿਆਚਾਰ, ਮਾਂ ਬੋਲੀ ਅਤੇ ਪੰਜਾਬ ਦੇ ਹਿੱਤਾਂ ਦਾ ਆਪਣੀ ਸਾਰੀ ਉਮਰ ਡੱਟਕੇ ਪਹਿਰਾ ਦੇਣ ਵਾਲੇ ਪ੍ਰੋ ਮੋਹਨ ਸਿੰਘ ਫਾੳੂਂਡੇਸ਼ਨ ਲੁਧਿਆਣਾ ਦੇ ਬਾਨੀ ਸ ਜਗਦੇਵ ਸਿੰਘ ਜੱਸੋਵਾਲ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਨੇ ਆਖਿਆ ਕਿ ਪੰਜਾਬ, ਪੰਜਾਬੀ ਅਤੇ ਪੰਜਾਬ ਦੇ ਹਿੱਤਾਂ ਲਈ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰਨ ਵਾਲਾ ਸਾਡਾ ਬਾਪੂ ਇਸ ਜਹਾਨ ਤੋਂ ਤੁਰ ਗਿਆ ਹੈ ਜਿਸ ਸਦਕਾ ਪੰਜਾਬ ਸਮੇਤ ਭਾਰਤ ਲਈ ਵੱਡਾ ਘਾਟਾ ਹੈ।
ਉਹਨਾਂ ਕਿਹਾ ਕਿ ਜਗਦੇਵ ਸਿੰਘ ਜੱਸੋਵਾਲ ਵਰਗੇ ਬਹੁਤ ਘੱਟ ਲੋਕ ਹਨ ਜਿਹਨਾਂ ਨੇ ਸਿਆਸਤ ਛੱਡਕੇ ਪੰਜਾਬ, ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਸਮੇਤ ਪੰਜਾਬ ਦੇ ਹਿੱਤਾਂ ਲਈ ਡੱਟਕੇ ਆਪਣੇ ਆਖਰੀ ਦਮ ਤੱਕ ਪਹਿਰਾ ਦਿੱਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਰੰਗਕਰਮੀ ਅਸ਼ੌਕ ਪੁਰੀ, ਰੇਸ਼ਮ ਚਿੱਤਰਕਾਰ, ਸੋਹਣ ਸਿੰਘ ਸੂਨੀ, ਪਰਮਜੀਤ ਸਿੰਘ ਬੈਂਸ, ਜੋਗਾ ਸਿੰਘ ਬਠੁੱਲਾ, ਸੁਖਦੇਵ ਸਿੰਘ ਨਡਾਲੋਂ, ਗੁਰਨਾਮ ਸਿੰਘ ਬੈਂਸ, ਬਲਦੇਵ ਸਿੰਘ ਨਿਮੋਲੀਆਂ, ਵਰਿੰਦਰਜੀਤ ਸਿੰਘ ਫਲੌਰਾ, ਸੁਰਿੰਦਰਪਾਲ ਸਿੰਘ ਪ੍ਰਦੇਸੀ, ਮਨਜੀਤ ਲੱਲੀਆਂ, ਸਰਪੰਚ ਸੁਰਿੰਦਰਪਾਲ ਸਿੰਘ ਚੱਬੇਵਾਲ, ਡਾ ਰਾਜਾ ਰਾਮ ਭਾਟੀਆ, ਪੀ ਸੀ ਪਾਲ , ਗੁਰਸ਼ਰਨਜੀਤ ਸਿੰਘ ਨਡਾਲੋਂ , ਪਿ੍ਰੰਸੀਪਲ ਜਗਮੋਹਣ ਸਿੰਘ ਬੱਡੋਂ , ਸਰਪੰਚ ਕੁਲਵਿੰਦਰ ਸਿੰਘ ਰਸੂਲਪੁਰੀ ਆਦਿ ਨੇ ਜੱਸੋਵਾਲ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਵਿਰਾਸਤ ਲਈ ਆਪਣੀ ਸਮੁੱਚੀ ਜਿੰਦਗੀ ’ ਚ ਤੜਪਣ ਵਾਲੇ ਅਜਿਹੀ ਸ਼ਖਸ਼ੀਅਤ ਦੇ ਮਾਲਿਕ ਦਾ ਘਾਟਾ ਨਾ ਪੂਰਿਆ ਜਾਣ ਵਾਲਾ ਹੈ। ਇਸ ਤੋਂ ਇਲਾਵਾ ਜਗਦੇਵ ਸਿੰਘ ਜੱਸੋਵਾਲ ਦੀ ਮੌਤ ਤੇ ਬਲਰਾਜ ਸੰਘਾ ਸਿੰਡਨੀ, ਪ੍ਰਭਜੋਤ ਸਿੰਘ ਸੰਧੂ, ਅਮਰਜੀਤ ਸਿੰਘ ਖੇਲਾ ਅਤੇ ਬਲਜੀਤ ਖੇਲਾ ਆਸਟ੍ਰੇਲੀਆ, ਸੁਭਾਸ਼ ਗੰਗੜ ਅਮਰੀਕਾ, ਤੇਜੀ ਸੰਧੂ ਕਨੇਡਾ, ਐਸ ਅਸ਼ੌਕ ਭੋਰਾ ਅਤੇ ਨਰਿੰਦਰਪਾਲ ਸਿੰਘ ਹੁੰਦਲ ਅਮਰੀਕਾ, ਗੁਰਮੁੱਖ ਸਿੰਘ ਕਨੇਡਾ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਆਗੂ ਸੋਹਣ ਸਿੰਘ ਠੰਡਲ, ਰਵਿੰਦਰ ਠੰਡਲ, ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ , ਢਾਡੀ ਅਮਰ ਸਿੰਘ ਸ਼ੌਕੀ ਦੇ ਲੜਕੇ ਜਸਪਾਲ ਸਿੰਘ ਸ਼ੌਂਕੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
dr parmjit kaur
Baba bohar challa gaya