Thu, 21 November 2024
Your Visitor Number :-   7255017
SuhisaverSuhisaver Suhisaver

ਜਨਾਬ ਅਜਾਇਬ ਕਮਲ ਦੀ ਯਾਦ ’ਚ ਚੌਥਾ ਵਿਸ਼ਾਲ ਕਵੀਦਰਬਾਰ ਅਤੇ ਸੈਮੀਨਾਰ

Posted on:- 16-12-2014

suhisaver

ਪਿ੍ਰੰ. ਡਾ ਸੁਖਵਿੰਦਰ ਸਿੰਘ ਰੰਧਾਵਾ ਅਜਾਇਬ ਕਮਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਪੰਜਾਬੀ ਦੇ ਉਘੇ ਪ੍ਰਯੋਗਵਾਦੀ ਸ਼ਾਇਰ ਅਜਾਇਬ ਕਮਲ ਦਾ ਪੰਜਾਬੀ ਸਾਹਿਤ ਵਿਚ ਵਿਲੱਖਣ ਸਥਾਨ ਹੈ। ਪ੍ਰਯੋਗਵਾਦ ਦਾ ਸਿੱਧਾ ਵਿਰੋਧ ਪ੍ਰਗਤੀਵਾਦ ਨਾਲ ਸੀ ਅਤੇ ਇਸੇ ਵਿਰੋਧ ਦਾ ਸਿਧਾਂਤਕ ਸੰਗਨਾਤਮਿਕ ਪੱਧਰ ਤੇ ਪਰਚਮ ਲਹਿਰਾਉਣ ਵਾਲੇ ਸਨ ਡਾ ਜਸਬੀਰ ਸਿੰਘ ਆਹਲੂਵਾਲੀਆ ,ਰਵਿੰਦਰ ਰਵੀ ਅਤੇ ਜਨਾਬ ਅਜਾਇਬ ਕਮਲ। ਅਜਾਇਬ ਕਮਲ ਦੀਆਂ ਸਮੁੱਚੀਆਂ ਲਿਖਤਾਂ ਪੰਜਾਬੀ ਸਾਹਿਤ ਲਈ ਮਹਾਨ ਹਨ ਪ੍ਰੰਤੂ ਅੱਜ ਉਕਤ ਸਥਾਪਿਤ ਕਵੀਆਂ ਨੂੰ ਕੁੱਝ ਲੋਕ ਜਾਣ ਬੁੱਝਕੇ ਗਿਣੀਮਿਥੀ ਸ਼ਾਜਿਸ਼ ਤਹਿਤ ਅਣਗੋਲਿਆ ਕਰ ਰਹੇ ਹਨ। ਉਪ੍ਰੋਕਤ ਵਿਚਾਰ ਅੱਜ ਪਿੰਡ ਡਾਂਡੀਆਂ ਵਿਖੇ ਅਜਾਇਬ ਕਮਲ ਦੀ ਯਾਦ ਵਿਚ ਉਹਨਾਂ ਦੇ ਸਮੁੱਚੇ ਪਰਿਵਾਰ ਵਲੋਂ ਕਰਵਾਏ ਚੌਥੇ ਸੈਮੀਨਾਰ ਅਤੇ ਕਵੀਦਰਬਾਰ ਨੂੰ ਸੰਬੋਧਨ ਕਰਦਿਆਂ ਉਘੇ ਸਾਹਿਤਕਾਰ ਪਿ੍ਰੰ ਡਾ ਸੁਖਵਿੰਦਰ ਸਿੰਘ ਰੰਧਾਵਾ ਗੁਰੂ ਨਾਨਕ ਕਾਲਜ ਸਲਤਾਨਪੁਰ ਲੋਧੀ ਹੁਰਾਂ ਪ੍ਰਗਟਾਏ।

ਉਹਨਾਂ ਕਿਹਾ ਕਿ ਅੱਜ ਉਹਨਾਂ ਨੂੰ ਅਜਿਹੇ ਪੰਜਾਬੀ ਅਲੋਚਕਾਂ ਦੇ ਅਖਬਾਰਾਂ ਰਸਾਲਿਆਂ ਵਿਚ ਲੇਖਕਾਂ ਦੀਆਂ ਪੁਸਤਕਾਂ ਦੇ ਰੀਵਿਓ ਪੜ੍ਹਕੇ ਹਾਸਾ ਆਉਂਦਾ ਹੈ ਜਿਹੜੇ ਬਿਨਾ ਕਿਤਾਬਾਂ ਪੜ੍ਹਿਆਂ ਕੀਤੇ ਗਏ ਹੁੰਦੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਆਪਣੇ ਆਪਨੂੰ ਉਚ ਪੱਧਰ ਦੇ ਸਾਹਿਤਕਾਰ ਕਹਾਉਣ ਵਾਲੇ ਆਪਣੇ ਤੋਂ ਵਧੀਆਂ ਲਿਖਣ ਵਾਲਿਆਂ ਵੱਲ ਵੀ ਧਿਆਨ ਦੇਣ ਕਿਉਂਕਿ ਨਵੀਂ ਪੀੜ੍ਹੀ ਦੇ ਨੌਜ਼ਵਾਨ ਵਧੀਆ ਸਾਹਿਤ ਸਿਰਜਣਾ ਕਰ ਰਹੇ ਹਨ। ਉਹਨਾਂ ਪੰਜਾਬ ਸਰਕਾਰ, ਭਾਸ਼ਾ ਵਿਭਾਗ ਅਤੇ ਹੋਰ ਪ੍ਰਮੁੱਖ ਅਦਾਰਿਆਂ ਦੇ ਪ੍ਰਬੰਧਕਾਂ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ ਐਵਾਰਡਾਂ ਤੇ ਆਪਣੀ ਕਰਾਰੀ ਟਿਪਣੀ ਕਰਦਿਆਂ ਦੱਸਿਆ ਕਿ ਉਕਤ ਐਵਾਰਡਾਂ ਦੀ ਚੋਣ ਆਪਣੇ ਹੀ ਚਾਪਲੂਸਾਂ ਲਈ ਕੀਤੀ ਜਾਂਦੀ ਹੈ ਜੋ ਪੰਜਾਬੀ ਸਾਹਿਤ ਲਈ ਵੱਡ ਨੁਕਸਾਨ ਹੈ।

ਪੰਜਾਬੀ ਸਾਹਿਤ ਦੀ ਝੋਲੀ ਵਿਚ 50 ਤੋਂ ਵੱਧ ਚਰਚਿਤ ਪੁਸਤਕਾਂ ਪਾਉਣ ਵਾਲਾ ਅਜਾਇਬ ਕਮਲ ਹਰ ਉਚ ਐਵਾਰਡ ਦਾ ਹੱਕਦਾਰ ਹੈ ਜੋ ਅੱਜ ਤੱਕ ਜਾਣਬੁੱਝਕੇ ਅਣਗੋਲਿਆ ਕੀਤਾ ਗਿਆ ਹੈ। ਇਸ ਮੌਕੇ ਉਘੇ ਸਾਹਿਤਕਾਰ ਡਾ ਸੁਹਿੰਦਰਬੀਰ ਸਿੰਘ ,ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਡਾ ਅਮਰਜੀਤ ਸਿੰਘ ਖਾਲਸਾ ਕਾਲਜ ਅੰਮਿ੍ਰਤਸਰ, ਡਾ ਸੁਖਵਿੰਦਰ ਸਿੰਘ ਸਿੱਖ ਨੈਸ਼ਨਲ ਕਾਲਜ ਬੰਗਾ, ਮਦਨ ਵੀਰਾ, ਅਮਰੀਕ ਡੋਗਰਾ ਅਤੇ ਪ੍ਰਵਾਸੀ ਭਾਰਤੀ ਹਰਗੁਰਯੋਧ ਸਿੰਘ ਆਦਿ ਨੇ ਆਪੋ ਆਪਣੇ ਪਰਚੇ ਪੜ੍ਹਦਿਆਂ ਆਖਿਆ ਕਿ ਅਜਾਇਬ ਕਮਲ ਦੀਆਂ ਸਮੁੱਚੀਆਂ ਲਿਖਤਾ ਵਿਸ਼ਵ ਦੇ ਹਰ ਕੋਨੇ ਵਿਚ ਸਲਾਹੀਆਂ ਜਾ ਰਹੀਆਂ ਹਨ। ਉਹਨਾਂ ਦੀਆਂ ਲਿਖਤਾਂ ਤੇ ਅਨੇਕਾਂ ਵਿਦਿਆਰਥੀਆਂ ਨੇ ਪੀ ਐਚ ਡੀਜ ਕੀਤੀਆਂ ਹਨ ਅਤੇ ਕਰ ਰਹੇ ਹਨ। ਉਹਨਾਂ ਮਹਾਂ ਕਾਵਿ ਨਾਟਕ ਲਿਖਕੇ ਪੰਜਾਬੀ ਸਾਹਿਤ ਨੂੰ ਨਿਵੇਕਲੀ ਦਿਖ ਪ੍ਰਦਾਨ ਕੀਤੀ ਹੈ। ਉਹਨਾਂ ਆਪਣੀ ਕਾਵਿਕਾਰੀ ਦੇ ਪੱਖ ਤੋਂ ਅਨੇਕਾਂ ਸਫਲ ਪ੍ਰਯੋਗ ਕੀਤੇ ਹਨ ਜਿਹਨਾਂ ਨੂੰ ਕੇਵਲ ਸਮਰੱਥ ਅਲੋਚਕ ਹੀ ਪਾਠ ਦੀ ਡੀਕੋਡਿੰਗ ਰਾਹੀਂ ਸਮਝ ਸਕਦੈ।

ਇਸ ਮੌਕੇ ਪਿ੍ਰੰਸਪੀਲ ਡਾ ਸੁਖਵਿੰਦਰ ਸਿੰਘ ਰੰਧਾਵਾ ਨੂੰ ਸ਼ਾਇਰ ਅਜਾਇਬ ਕਮਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਵ ਅਜਾਇਬ ਕਮਲ ਦੀ ਪਤਨੀ ਮਾਤਾ ਰਾਜ ਕੌਰ, ਸਾਹਿਤਕਾਰ ਡਾ ਸੁਹਿੰਦਰਬੀਰ, ਡਾ ਅਮਰਜੀਤ ਸਿੰਘ, ਡਾ ਸੁਖਵਿੰਦਰ ਸਿੰਘ ਆਦਿ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਖੜਕ ਕੌਰ ਕਨੇਡਾ, ਕਮਲਜੀਤ ਸਿੰਘ ਕਨੇਡਾ, ਮੈਡਮ ਹਰਵਿੰਦਰ ਕੌਰ ਨਰੋਬੀ, ਸੁਪਿੰਦਰ ਸਿੰਘ ਨਿੳੂਜ਼ੀਲੈਂਡ , ਬਹਾਦਰ ਸਿੰਘ ਜਲੰਧਰ, ਪਿ੍ਰੰਸੀਪਲ ਜਗਮੋਹਣ ਸਿੰਘ ਬੱਡੋਂ ,ਗੁਰਦਿਆਲ ਸਿੰਘ ਕਨੇਡਾ ਆਦਿ ਨੇ ਸਾਂਝੇ ਤੌਰ ਤੇ ਕੀਤੀ।

ਸਮਾਗਮ ਦੇ ਦੂਸਰੇ ਦੌਰ ਵਿਚ ਵਿਸ਼ਾਲ ਕਵੀਦਰਬਾਰ ਕਰਵਾਇਆ ਗਿਆ ਜਿਸਦੀ ਸ਼ੁਰੂਆਤ ਜਨਾਬ ਅਜਾਇਬ ਕਮਲ ਦੇ ਪਰਿਵਾਰ ਦੇ ਬੱਚਿਆਂ ਜਸਕਿਰਨ ਕੌਰ ਅਤੇ ਗੁਰਿੰਦਰਜੀਤ ਸਿੰਘ ਨੇ ਉਹਨਾਂ ਦੀਆਂ ਰਚਨਾਵਾਂ ਪੇਸ਼ ਕਰਕੇ ਕੀਤੀ। ਇਸ ਤੋਂ ਇਲਾਵਾ ਉੱਘੇ ਸ਼ਾਇਰ ਅਮਰੀਕ ਡੋਗਰਾ, ਨਵਤੇਜ ਗੜ੍ਹਦੀਵਾਲ ਅਤੇ ਪ੍ਰੀਤ ਨੀਤਪੁਰ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆਂ। ਸਾਇਰ ਡਾ ਸੁਹਿੰਦਰਬੀਰ ਸਿੰਘ, ਸੁਖਦੇਵ ਨਡਾਲੋਂ ਅਤੇ ਹਰਮਿੰਦਰ ਸਾਹਿਲ ਦੀਆਂ ਰਚਨਾਵਾਂ ਨੇ ਖੂਬ ਪ੍ਰਸੰਸਾ ਖੱਟੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼ੈਰੀ ਡਾਂਡੀਆਂ, ਪਰਮਜੀਤ ਪੰਮਾਂ ਪੇਂਟਰ, ਪੰਮੀ ਖੁਸ਼ਹਾਲਪੁਰੀ, ਦੀਪ ਅਰਮਾਨ ਖੈਰੜ, ਸਿੱਪੀ ਮਖਸੂਸਪੁਰੀ ਅਤੇ ਅਮਰਜੀਤ ਕੌਰ ਅਮਰ ਨੇ ਆਪਣੀਆਂ ਰਚਨਾਵਾਂ ਨਾਲ ਚੰਗਾ ਰੰਗ ਬੰਨ੍ਹਿਆਂ। ਇਸ ਤੋਂ ਇਲਾਵਾ ਪਰਮਜੀਤ ਕਾਜਲ, ਗੁਰਸ਼ਰਨਜੀਤ ਸਿੰਘ ਨਡਾਲੋਂ,ਸ਼ੁਭਕਰਨ, ਗੁਰਮੇਲ ਸਿੰਘ ਮੈਡਮ ਹਰਵਿੰਦਰ ਕੌਰ ਆਦਿ ਨੇ ਵੀ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ਼ ਹਰਮਿੰਦਰ ਸਾਹਿਲ ਨੇ ਬਾਖੂਬੀ ਨਿਭਾਏ ਅਤੇ ਧੰਨਵਾਦ ਪਿ੍ਰੰਸਪੀਲ ਜਗਮੋਹਣ ਸਿੰਘ ਬੱਡੋਂ ਨੇ ਕੀਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ