Thu, 21 November 2024
Your Visitor Number :-   7255976
SuhisaverSuhisaver Suhisaver

ਸਕਾਊਟਿੰਗ ਦੀ ਦਾਰਜੀਲਿੰਗ ਮੀਟਿੰਗ ਤੋਂ ਪਰਤੇ ਲੁਧਿਆਣਾ ਦੇ ਅਧਿਕਾਰੀ

Posted on:- 08-12-2014

suhisaver

ਭਾਰਤ ਸਕਾਊਟਸ ਅਤੇ ਗਾਈਡਜ਼ ,ਪੰਜਾਬ,ਚੰਡੀਗੜ੍ਹ ਵੱਲੋਂ ਸਟੇਟ ਚੀਫ ਕਮਿਸ਼ਨਰ ਡਾ.ਸਾਧੂ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਟੇਟ ਮੀਟਿੰਗ ਕੁਰਸੌਂਗ(ਪੱਛਮੀ ਬੰਗਾਲ)ਦਾਰਜੀਲਿੰਗ ਵਿਖੇ ਹੋਈ। ਮੀਟਿੰਗ ਵਿੱਚ ਸੀ.ਈ.ਉ(ਨਾਭਾ) ਸ੍ਰ.ਬਲਜੀਤ ਸਿੰਘ ਬਰਾੜ, ਡਾਇਰੈਕਟਰ ਗੁਰਪ੍ਰੀਤ ਕੌਰ ਧਾਲੀਵਾਲ, ਕੁਲਜਿੰਦਰ ਕੌਰ ਰੰਧਾਵਾ, ਐੱਸ.ਉ.ਸੀ (ਸਕਾਊਟਸ)ਉਂਕਾਰ ਸਿੰਘ ਚੀਮਾ, ਅਤੇ ਐੱਸ.ਉ.ਸੀ (ਗਾਈਡਜ਼)ਸਰਬਜੀਤ ਕੌਰ ਵੀ ਸ਼ਾਮਲ ਹੋਏ।

ਜ਼ਿਲ੍ਹਾ ਲੁਧਿਆਣਾ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)ਪਰਮਜੀਤ ਕੌਰ ਚਾਹਲ, ਰਣਜੀਤ ਸਿੰਘ ਮੱਲ੍ਹੀ ਪ੍ਰਿੰਸੀਪਲ ਇਨਸਰਵਿਸ ਟ੍ਰੈਨਿੰਗ ਸੈਂਟਰ ਲੁਧਿਆਣਾ, ਵਰਿੰਦਰ ਕੌਰ(ਜਿਲ੍ਹਾ ਸਾਇੰਸ ਸੁਪਰਵਾਈਜ਼ਰ) ਗਾਈਡ ਕੈਪਟਨ ਅਨੁਪਮ ਮਲਹੋਤਰਾ (ਏ.ਐੱਲ.ਟੀ)ਸ.ਮਾਡਲ.ਸੀ.ਸੈ ਸਕੂਲ,ਮਾਡਲ ਟਾਊਨ, ਨਰਿੰਦਰ ਕੌਰ(ਏ.ਐੱਲ.ਟੀ), ਸਕਾਊਟ ਮਾਸਟਰ ਰਾਜ ਕੁਮਾਰ, ਸ.ਮਿਡਲ ਸਕੂਲ ਦੁੱਗਰੀ, ਸਕਾਊਟ ਮਾਸਟਰ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਜਿਲਾ ਸਿੱਖਿਆ ਅਫਸਰ, ਉੱਪ ਜਿਲਾ ਸਿੱਖਿਆ ਅਫਸਰ, ਡੀ.ਉ.ਸੀ ਅਤੇ ਡੀ.ਟੀ.ਸੀ ਨੇ ਸ਼ਮੂਲੀਅਤ ਕੀਤੀ।

ਉਂਕਾਰ ਸਿੰਘ(ਐੱਸ.ਉ.ਸੀ) ਨੇ ਮੰਚ ਸੰਚਾਲਨ ਕਰਦਿਆਂ ਮੀਟਿੰਗ ਦੇ ੳੇਦੇਸ਼ਾਂ ਅਤੇ ਸਕਾਊਟ/ਗਾਈਡ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਸਟੇਟ ਚੀਫ ਕਮਿਸ਼ਨਰ ਡਾ. ਸਾਧੂ ਸਿੰਘ ਰੰਧਾਵਾ ਨੇ ਪੱਛਮੀ ਬੰਗਾਲ ਅਤੇ ਉੱਤਰ ਪੂਰਬੀ ਰਾਜਾਂ ਦੇ ਹਰ ਨਾਗਰਿਕ ਇੱਕ ਸਕਾਊਟ ਸਿਸਟਮਬਾਰੇ ਜਾਨਣ,ਸਟੇਟ ਪਲਾਨ,ਡੈਕੋਰੇਸ਼ਨ ਅਵਾਰਡ,ਸਵੱਛ ਭਾਰਤ ਅਭਿਆਨ ਲਾਗੂ ਕਰਨ, ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਲਹਿਰ ਨਾਲ ਜੋੜਨ, ਸਕੂਲੀ ਬੱਚਿਆਂ ਵਿੱਚ ਸਕਾਊਟਿੰਗ ਦੁਆਰਾ ਨੈਤਿਕ ਕਦਰਾਂ ਕੀਮਤਾਂ ਭਰਨ ਅਤੇ ਚੰਗੇ ਨਾਗਰਿਕ ਬਨਾਉਣ ਤੇ ਜ਼ੋਰ ਦਿੱਤਾ। ਲੁਧਿਆਣਾ ਤੋਂ ਗਏ ਅਧਿਕਾਰੀਆਂ ਨੇ ਸ੍ਰੀਮਤੀ ਪਰਮਜੀਤ ਕੌਰ ਚਾਹਲ ਦੀ ਅਗਵਾਈ ਹੇਠ ਲੁਧਿਆਣਾ ਜਿਲ੍ਹੇ ਵਿੱਚ ਇਸ ਲਹਿਰ ਲਈ ਤਨੋ-ਮਨੋ ਸਮਰਪਿਤ ਹੋਣ ਦਾ ਵਾਅਦਾ ਕੀਤਾ।ਵੱਖ-ਵੱਖ ਜ਼ਿਲਿਆਂ ਨੇ ਸਕਾਊਟ/ਗਾਈਡ ਬਾਰੇ ਆਪਣੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਦੱਸੀ ਅਤੇ ਨਵੇਂ ਸਾਲ ਦੀ ਵਿਉਂਤਬੰਦੀ ਕੀਤੀ।ਕੈਂਪ ਫਾਇਰ ਦੌਰਾਨ ਰਾਜ ਕੁਮਾਰ ਹੀਰਾ ਅਤੇ ਕਰਮਜੀਤ ਸਿੰਘ ਗਰੇਵਾਲ ਨੇ ਗੀਤ ਪੇਸ਼ ਕਰਕੇ ਜ਼ਿਲ੍ਹਾ ਲੁਧਿਆਣਾ ਦੇ ਨਾਮ ਨੂੰ ਚਾਰ ਚੰਨ ਲਾਏ। ਧਰਤੀ ਦਾ ਸਵਰਗ ਲੱਗਦੀ ਸੁੰਦਰ ਵਾਦੀ ,ਕੁਦਰਤ ਦੀ ਗੋਦ ਵਿੱਚ ਪਹਾੜੀਆਂ, ਰੁੱਖਾਂ, ਬੱਦਲਾਂ,ਪੰਛੀਆਂ,ਰੰਗ ਬਿਰੰਗੇ ਫੁੱਲਾਂ ਅਤੇ ਚਾਹ ਦੇ ਬਾਗਾਂ ਨੇ ਪੰਜਾਬ ਤੋਂ ਗਏ ਅਧਿਕਾਰੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ