Thu, 21 November 2024
Your Visitor Number :-   7255602
SuhisaverSuhisaver Suhisaver

ਸਾਹਿਤਕ ਗੀਤ ‘ਮਿਹਨਤ’ ਦਾ ਫਿਲਮਾਂਕਣ

Posted on:- 25-11-2014

suhisaver

ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਉਸਾਰੂ ਸਾਹਿਤ ਤੇ ਕਿਰਤ ਨਾਲ ਜੋੜਨ ਲਈ ਪ੍ਰੇਰਦੇ ਗੀਤ “ਮਿਹਨਤ” ਦਾ ਫਿਲਮਾਂਕਣ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਕੀਤਾ ਗਿਆ।ਇਸ ਗੀਤ ਦੇ ਲੇਖਕ ਤੇ ਗਾਇਕ ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਨੇ ਦੱਸਿਆ ਕਿ ਇਸ ਗੀਤ ਵਿੱਚ ਹੱਥੀਂ ਕਿਰਤ ਕਰਨ ਤੇ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਪੈਦਾ ਕਰਨ ਦਾ ਸੁਨੇਹਾ ਬਹੁਤ ਹੀ ਕਲਾਤਮਕ ਵਿਧੀ ਨਾਲ ਦਿੱਤਾ ਗਿਆ ਹੈ। ਇਸ ਗੀਤ ਦਾ ਸੰਗੀਤ “ਰਾਜਿੰਦਰ ਰਾਜ” ਨੇ ਤਿਆਰ ਕੀਤਾ ਹੈ।ਰਿੰਕੂ ਦਾਦਰਾ ਵੱਲੋਂ ਕੈਮਰੇ ਅਤੇ ਆਡੀਟਿੰਗ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ।

ਇਸ ਗੀਤ ਦੀ ਖਾਸੀਅਤ ਇਹ ਵੀ ਹੈ ਇਸ ਗੀਤ ਵਿੱਚ ਤਿੰਨ ਨੈਸ਼ਨਲ ਅਵਾਰਡੀ ਅਧਿਆਪਕਾਂ ਸ੍ਰੀ ਬਲਰਾਮ ਸ਼ਰਮਾ,ਸ੍ਰੀ ਜਸਵੰਤ ਸਿੰਘ ਅਤੇ ਕਰਮਜੀਤ ਗਰੇਵਾਲ ਨੇ ਅਦਾਕਾਰੀ ਕੀਤੀ ਹੈ।ਇਸ ਤੋਂ ਬਿਨਾ ਜਸਪ੍ਰੀਤ ਫਲਕ,ਅਵਨਿੰਦਰ ਗਰੇਵਾਲ, ਰਾਜੂ ਗਰੇਵਾਲ ਲਲਤੋਂ ,ਸਰਬਜੀਤ ਸਿੰਘ ਖੰਡੂਰ,ਗੋਪੀ ਪੰਡੋਰੀ, ਕੁਲਵਿੰਦਰ ਬਿੱਟੂ,ਗੌਰਵ, ਗੁਰਦਾਸ ਖੇੜੀ ਅਤੇ ਦਿਲਨੂਰ ਸਿੰਘ,ਅਵੀਨੂਰ ਸਿੰਘ,ਜੋਬਨਪ੍ਰੀਤ ਸਿੰਘ, ਸੁਖਪ੍ਰੀਤ,ਸਹਿਜਪ੍ਰੀਤ ਗਰੇਵਾਲ,ਗੁਰਜੋਤ ਗਰੇਵਾਲ,ਪ੍ਰਭੂ,ਚੰਨੀ,ਸਾਹਿਲ ,ਤੇਜੂ,ਮੱਖਣ ਗੁਰਲੀਨ ਆਦਿ ਬਾਲ ਕਲਾਕਾਰਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ।ਚਰਨਜੀਤ ਸਿੰਘ ਸਿੱਧਵਾਂ ਬੇਟ,ਸਰਪੰਚ ਅਮਨਦੀਪ ਸਿੰਘ ਸੋਨੀ ਖੇੜੀ,ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ,ਸੁਖਦੇਵ ਸਿੰਘ ਗਰੇਵਾਲ ਲਲਤੋਂ ਦੇ ਭਰਪੂਰ ਸਹਿਯੋਗ ਨਾਲ ਤਿਆਰ ਕੀਤੇ ਇਸ ਗੀਤ ਨੂੰ ਜਲਦੀ ਹੀ ਪੂਰੇ ਵਿਸ਼ਵ ਵਿੱਚ ਬੈਠੇ ਪੰਜਾਬੀਆਂ ਦੇ ਰੂਬਰੂ ਕੀਤਾ ਜਾਵੇਗਾ।ਵਰਨਣਯੋਗ ਹੈ ਕਿ ਕਰਮਜੀਤ ਗਰੇਵਾਲ (ਨੈਸ਼ਨਲ ਅਵਾਰਡੀ) ਦੇ ਸਾਹਿਤਕ ਤੇ ਸੱਭਿਆਚਾਰਕ ਰੰਗ’ਚ ਰੰਗੇ ਅਜਿਹੇ ਉਸਾਰੂ ਗੀਤਾਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹਿਲਾਂ ਵੀ ਕਾਫ਼ੀ ਮਾਣ ਸਨਮਾਨ ਮਿਲ ਚੁੱਕੇ ਹਨ।

Comments

karamjit singh

thanx thanx g

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ