ਸਿਮਰਤੀ ਨੇ ਖਾਰਜ ਕੀਤੀ ਸੰਸਕ੍ਰਿਤ ਨੂੰ ਜ਼ਰੂਰੀ ਭਾਸ਼ਾ ਬਣਾਉਣ ਦੀ ਮੰਗ
Posted on:- 23-11-2014
ਨਵੀਂ ਦਿੱਲੀ : ਮਨੁੱਖੀ
ਵਸੀਲਿਆਂ ਬਾਰੇ ਵਿਕਾਸ ਮੰਤਰੀ ਸਿਮਰਤੀ ਇਰਾਨੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੇ
ਸਿਲੇਬਸ 'ਚ ਸੰਸਕ੍ਰਿਤ ਨੂੰ ਜ਼ਰੂਰੀ ਭਾਸ਼ਾ ਬਣਾਉਣ ਦੀ ਮੰਗ ਖਾਰਜ ਕਰ ਦਿੱਤੀ ਹੈ। ਇਸ ਦੇ
ਬਾਵਜੂਦ ਉਨ੍ਹਾਂ 'ਤੇ ਸਿੱਖਿਆ ਦੇ ਭਗਵਾਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਸੰਸਕ੍ਰਿਤ ਨੂੰ
ਬਤੌਰ ਜ਼ਰੂਰੀ ਭਾਸ਼ਾ ਪੜ੍ਹਾਏ ਜਾਣ ਦੀ ਮੰਗ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਸੰਵਿਧਾਨ
ਦੀ ਧਾਰਾ 8 'ਚ ਸੂਚੀਬੱਧ 23 ਭਾਰਤੀ ਭਸ਼ਾਵਾਂ 'ਚੋਂ ਕਿਸੇ ਤਿੰਨ ਭਾਸ਼ਾਵਾਂ ਨੂੰ ਪੜ੍ਹਾਏ
ਜਾਣ ਦਾ ਫਾਰਮੂਲਾ ਬਹੁਤ ਹੀ ਸਪੱਸ਼ਟ ਹੈ। ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੇ ਇਕ ਇੰਟਰਵਿਊ
'ਚ ਕਿਹਾ ਕਿ ਜੋ ਲੋਕ ਉਨ੍ਹਾਂ 'ਤੇ ਆਰਐਸਐਸ ਦਾ ਚਿਹਰਾ ਹੋਣ ਜਾਂ ਪ੍ਰਤੀਨਿਧੀ ਹੋਣ ਦਾ
ਦੋਸ਼ ਲਾ ਰਹੇ ਹਨ ਉਹ ਉਸ ਦੇ ਅੱਛੇ ਕੰਮ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ।