ਧਰਮਰਾਜ ਡਾਟ ਕਾਮ ਨੇ ਖੋਲਿਆ ਧਾਰਮਿਕ ਪਾਖੰਡੀਆਂ ਅਤੇ ਲੀਡਰਾਂ ਦਾ ਪਾਜ
Posted on:- 21-11-2014
-ਹਰਬੰਸ ਬੁੱਟਰ
ਕੈਲਗਰੀ: ਕੜਕਦੀ ਠੰਡ ਵਿੱਚ ਕੇ ਐਸ ਬੀ ਟਰੱਕਿੰਗ ਅਤੇ ਏ ਕਲਾਸ ਫਾਰਜੀਅਨ ਐਕਸਚੇਂਜ ਵੱਲੋਂ ਮੈਗਨੋਲੀਆ ਹਾਲ ਵਿੱਚ ਕਰਵਾਏ ਗਏ ਨਾਟਕ ਧਰਮਰਾਜ ਡਾਟ ਕਾਮ ਨੇ ਰਾਜਨੀਤਕ ਲੋਕਾਂ ਦੇ ਰਚੇ ਢਕਵੰਜ ਅਤੇ ਧਰਮ ਦੇ ਮੌਖਟੇ ਪਾਕੇ ਲੋਕਾਂ ਨੂੰ ਲੁੱਟਣ ਵਾਲੇ ਪਾਖੰਡੀਆਂ ਦਾ ਪਾਜ ਉਧੇੜ ਕੇ ਰੱਖ ਦਿੱਤੇ। ਇਕੱਲੇ ਪਾਜ ਹੀ ਨਹੀਂ ਉਧੇੜੇ ਸਗੋਂ 3 ਘੰਟੇ ਹਾਲ ਅੰਦਰ ਮੌਜੂਦ ਦਰਸਕ ਹੱਸ ਹੱਸ ਵੀ ਦੂਹਰੇ ਹੁੰਦੇ ਰਹੇ।ਮੌਸਮ ਦੀ ਬੇਰੁੱਖੀ ਅਤੇ ਬਹੁਤ ਜ਼ਿਆਦਾ ਪਹਿਲੀ ਠੰਡ ਹੋਣ ਕਾਰਨ ਭਾਵੇਂ ਦਰਸਕਾਂ ਦੀ ਹਾਜ਼ਰੀ ਘੱਟ ਸੀ ਪਰ ਜਿੰਨੇ ਵੀ ਦਰਸ਼ਕ ਸਨ ਉਹ ਕਲਾ ਦੇ ਕਦਰਦਾਨ ਹੋਣ ਕਾਰਨ ਨਾਟਕ ਮੰਡਲੀ ਨੂੰ ਵੀ ਪੇਸਕਾਰੀ ਦਾ ਆਨੰਦ ਆ ਗਿਆ।
ਗੁਰਚੇਤ ਚਿੱਤਰਕਾਰ,ਮਲਕੀਤ ਰੌਣੀ, ਹਰਬਿਲਾਸ ਸੰਘਾ, ਪਰਕਾਸ ਗਾਧੂ, ਜੀਤ ਪੈਂਚਰਾਂ ਵਾਲਾ,ਹੈਰੀ ਸਚਦੇਵਾ,ਅਤੇ ਟੀਮ ਦੇ ਬਾਕੀ ਕਲਾਕਾਰਾਂ ਨੇ ਵੱਖੋ ਵੱਖ ਰੋਲ ਨਿਭਾਉਂਦੇ ਹੋਏ ਅਦਾਕਾਰੀ ਦੀ ਅੱਤ ਹੀ ਕਰ ਵਿਖਾਈ।ਹਾਲ ਵਿੱਚ ਲਗਾਤਾਰ ਤਾੜੀਆਂ ਦੀ ਗੜਗੜਾਹਟ ਜਾਰੀ ਰਹੀ । ਆਖੀਰ ਨਾਟਕਾਂ ਦੇ ਅੰਤਲੇ ਮੌਕੇ ਮਲਕੀਤ ਰੌਣੀ ਨੇ ਕਿ ਉਹ ਮੰਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਕੁੱਝ ਚੰਗਾ ਦੇਣ ਦੇ ਯਤਨ ਵੱਜੋਂ ਅਜਿਹੇ ਉਪਰਾਲੇ ਕਰ ਰਹੇ ਹਨ। ਨਾਟਕ ਦੇ ਆਖੀਰ ਵਿੱਚ ਦਰਸਕਾਂ ਨੇ ਵੀ ਸਿੱਧੇ ਤੌਰ ‘ਤੇ ਕਲਾਕਾਰਾਂ ਨਾਲ ਰਾਬਤਾ ਕਾਇਮ ਕਰਦਿਆਂ ਉਹਨਾਂ ਦੀ ਅਦਾਕਾਰੀ ਦੀ ਦਾਦ ਦਿੰਦਿਆ ਉਹਨਾਂ ਦਾ ਹੌਸਲਾ ਵਧਾਇਆ। ਇਸ ਮੌਕੇ ਕੈਲਗਰੀ ਦੇ ਉੱਘੇ ਸਮਾਜ ਸੇਵਕ ਅਤੇ ਬਿਜਨਿਸਮੈਨ ਪਾਲੀ ਵਿਰਕ , ਪਾਲ ਸੇਖੋਂ,ਹਰਚਰਨ ਸਿੰਘ ਸਿੱਖ ਵਿਰਸਾ, ਗੁਰਦੀਪ ਕੌਰ ਸਿੱਖ ਵਿਰਸਾ, ਰੈਡ ਐਫ ਐਮ ਰੇਡੀਓ ਦੇ ਹੋਸਟ ਰਿਸੀ ਨਾਗਰ ਜੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
Neel
"ਮੈਗਨੋਲੀਆ ਹਾਲ" ਸ੍ਰੀ ਹਰਬੰਸ ਬੁੱਟਰ ਜੀ! ਜਾਣਕਾਰੀ ਭਰਪੂਰ ਸਮੀਖਿਆ ਵਧੀਆ ਹੈ ਪਰ ਚੰਗਾ ਹੁੰਦਾ ਜੇਕਰ ਜਗ੍ਹਾਂ (ਸਥਾਨ) ਦਾ ਨਾਮ ਵੀ ਇਸ ਢੰਗ ਨਾਲ ਲਿਖਦੇ ਕਿ ਪਾਠਕਾਂ ਨੂੰ ਪਤਾ ਲੱਗ ਜਾਂਦਾ। ਤੁਸੀਂ ਇਕ ਜਗ੍ਹਾਂ "ਕੈਲਗਰੀ" ਦੇ ਇਕ ਉੱਘੇ ਸਮਾਜ ਸੇਵਕ ਬਾਰੇ ਲਿਖਿਆ ਹੈ। ਇਹ ਜਾਣਕਾਰੀ ਵੀ ਇਹ ਨਹੀਂ ਦਰਸਾਉਂਦੀ ਕਿ ਨਾਟਕ ਕਿੱਥੇ ਮੰਚਿਤ ਕੀਤਾ ਗਿਆ ਸੀ ਕਿਉਂਕਿ ਕੈਲਗਰੀ ਦਾ ਇਨਸਾਨ ਕਿਸੇ ਹੋਰ ਜਗ੍ਹਾਂ ਵੀ ਤਾਂ ਗਿਆ ਹੋ ਸਕਦਾ ਹੈ ਜੀ। ਬੁਰਾ ਨਾ ਮਨਾਣਾ। ਇਹ ਰਿਮਾਰਕ ਤੁਹਾਡੇ ਭਵਿੱਖ ਵਿਚ ਸਾਹਿਤਿਕ-ਹਿਤਕਾਰੀ ਹਨ। ਅੱਲਾ ਹਾਫਿਜ਼। 'ਨੀਲ' +91-94184-70707