ਇਬੋਲਾ ਮਾਮਲੇ 'ਚ ਹਾਲਾਤ ਕਾਬੂ ਹੇਠ : ਕੇਂਦਰ
Posted on:- 19-11-2014
ਨਵੀਂ ਦਿੱਲੀ : ਭਾਰਤ 'ਚ
ਇਬੋਲਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਕੇਂਦਰੀ ਸਿਹਤ ਮੰਤਰੀ ਜੇ.ਪੀ
ਨੱਢਾ ਨੇ ਕਿਹਾ ਕਿ ਇਬੋਲਾ ਮਾਮਲੇ 'ਚ 'ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।'
ਉਨ੍ਹਾਂ
ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਵਾਧੂ ਉਪਾਵਾਂ ਦੀ ਬਦੌਲਤ ਹੀ 10
ਨਵੰਬਰ ਨੂੰ ਦਿੱਲੀ ਪਹੁੰਚਣ ਵਾਲੇ 26 ਸਾਲਾ ਇਕ ਵਿਅਕਤੀ 'ਚ ਵਾਇਰਸ ਦਾ ਪਤਾ ਲੱਗਾ। ਸ੍ਰੀ
ਨੱਢਾ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਜਿਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ, ਉਸ
ਤਰ੍ਹਾਂ ਦੇ ਇੰਤਜ਼ਾਮ 24 ਹਵਾਈ ਅੱਡਿਆਂ 'ਤੇ ਕੀਤੇ ਗਏ ਹਨ। ਉਨ੍ਹਾਂ ਪੱਤਰਕਾਰਾਂ ਨੂੰ
ਕਿਹਾ ਕਿ ਵਾਧੂ ਤੌਰ 'ਤੇ ਚੌਕਸੀ ਵਰਤਣ ਕਾਰਨ ਸਿਹਤ ਮੰਤਰਾਲਾ ਨੇ ਇਕ ਵਿਅਕਤੀ 'ਚ ਇਬੋਲਾ
ਦੇ ਲਈ ਖੂਨ ਦੇ ਨਮੂਨੇ ਨਾਕਾਰਾਤਮਕ ਆਉਣ ਤੋਂ ਬਾਅਦ ਹੀ ਹੋਰਨਾਂ ਚੀਜ਼ਾਂ ਦੀ ਜਾਂਚ ਕੀਤੀ।
ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ 'ਚ ਜਦੋਂ ਤੱਕ ਇਸ ਦੀ ਪੁਸ਼ਟੀ ਨਹੀਂ ਹੁੰਦੀ ਕਿ ਉਹ
ਵਾਇਰਸ ਤੋਂ ਮੁਕਤ ਹੋ ਗਿਆ ਹੈ, ਉਦੋਂ ਤੱਕ ਇਸ ਵਿਅਕਤੀ ਨੂੰ ਦਿੱਲੀ ਹਵਾਈ ਅੱਡੇ 'ਤੇ
ਵਿਸ਼ੇਸ਼ ਸਹੂਲਤਾਂ ਵਾਲੇ ਕੇਂਦਰ 'ਚ ਵੱਖਰੇ ਤੌਰ 'ਤੇ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ
ਕਿ ਇਸ ਵਿਅਕਤੀ ਲਾਇਬੇਰੀਆ 'ਚ ਇਬੋਲਾ ਦਾ ਇਲਾਜ ਹੋਇਆ ਸੀ ਅਤੇ ਉਸ ਕੋਲ ਉਥੋਂ ਦੇ
ਪ੍ਰਸ਼ਾਸਨ ਦਾ ਪ੍ਰਮਾਣ ਪੱਤਰ ਸੀ ਕਿ ਉਹ ਇਸ ਨਾਲ ਪ੍ਰਭਾਵਿਤ ਨਹੀਂ ਹੈ। ਮੰਤਰਾਲੇ ਨੇ ਕਿਹਾ
ਕਿ ਸੀ ਕਿ ਇਸ ਜਾਨਲੇਵਾ ਬਿਮਾਰੀ ਤੋਂ ਬਚਾਅ ਲਈ ਅਫ਼ਰੀਕੀ ਦੇਸ਼ 'ਚ ਉਸ ਵਿਅਕਤੀ ਦਾ
ਪਹਿਲਾਂ ਹੀ ਇਲਾਜ ਹੋ ਚੁੱਕਾ ਸੀ ਅਤੇ ਕੋਈ ਹੋਰ ਲੱਛਣ ਨਹੀਂ ਦਿਸਿਆ, ਪਰ ਇਸ ਦੇ ਬਾਵਜੂਦ
ਅਧਿਕਾਰੀਆਂ ਨੇ ਉਸ ਨੂੰ ਵੱਖਰੇ ਤੌਰ 'ਤੇ ਰੱਖਿਆ।
ਇਸੇ ਦੌਰਾਨ ਅੱਜ ਵਿਸ਼ਵ ਬੈਂਕ
ਵੱਲੋਂ ਇਬੋਲਾ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਤਿੰਨ ਪੱਛਮੀ ਅਫ਼ਰੀਕੀ ਦੇਸ਼ਾਂ ਦੇ
ਆਰਥਿਕ ਸਹਿਯੋਗ ਲਈ 28.5 ਕਰੋੜ ਡਾਲਰ ਦੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਇਕ ਸਮਾਚਾਰ
ਏਜੰਸੀ ਅਨੁਸਾਰ ਇਹ ਵਿੱਤੀ ਸਹਾਇਤਾ ਵਿਸ਼ਵ ਬੈਂਕ ਦੁਆਰਾ ਗਿੰਨੀ, ਲਾਇਬੇਰੀਆ ਤੇ ਸਿਓਰਾ
ਲਿਯੋਨ 'ਚ ਇਬੋਲਾ ਲਈ ਪਹਿਲਾਂ ਐਲਾਨੀ ਇਕ ਅਰਬ ਡਾਲਰ ਰਾਸ਼ੀ ਦੀ ਵਿੱਤੀ ਸਹਾਇਤਾ ਦਾ ਹਿੱਸਾ
ਹੈ।