ਕੇਜਰੀਵਾਲ ਨੇ ਲਾਈ ਵਾਅਦਿਆਂ ਦੀ ਝੜੀ
Posted on:- 15-11-2014
ਨਵੀਂ ਦਿੱਲੀ : ਦਿੱਲੀ ਵਿੱਚ
ਸਾਰੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ਜੁਟ ਗਈਆਂ ਹਨ। ਆਮ ਆਦਮੀ ਪਾਰਟੀ ਨੇ ਇਸ ਦੀ
ਸ਼ੁਰੂਆਤ ਦਿੱਲੀ ਦੇ ਜੰਤਰ ਮੰਤਰ ਤੋਂ ਦਿੱਲੀ ਡਾਇਲਗ ਮੁਹਿੰਮ ਨਾਲ ਸ਼ੁਰੂ ਕੀਤੀ ਹੈ।
ਇਸ
ਮੁਹਿੰਮ ਦੇ ਰਾਹੀਂ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਜਨਤਾ ਨਾਲ ਸਿੱਧਾ ਸੰਚਾਰ ਸ਼ੁਰੂ ਕੀਤਾ
ਹੈ। ਅਰਵਿੰਦ ਕੇਜਰੀਵਾਲ ਨੇ ਇਸ ਮੌਕੇ 'ਤੇ ਨੌਜਵਾਨਾ ਨੂੰ ਖਿੱਚਣ ਦੇ ਲਈ ਵਾਅਦਿਆਂ ਦੀ
ਝੜੀ ਲਗਾ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਸਿੱਖਿਆ, ਰੁਜ਼ਗਾਰ ਅਤੇ ਖੇਡਾਂ ਨਾਲ ਜੁੜੀਆਂ
ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਦਿੱਲੀ ਨੂੰ ਵਾਈ-ਫਾਈ ਜ਼ੋਨ ਬਣਾਇਆ ਜਾਵੇਗਾ।
ਤੁਸੀਂ ਬਿਨਾਂ ਕੁਨੈਕਸ਼ਨ ਤੋਂ ਕਿਤੇ ਵੀ ਵਾਈ-ਫਾਈ ਰਾਹੀਂ ਇੰਟਰਨੈਟ ਦੀ ਵਰਤੋਂ ਕਰ ਸਕਦੇ
ਹੋ। ਦਿੱਲੀ ਵਿੱਚ 20 ਕਾਲਜ ਹੋਰ ਖੋਲ੍ਹੇ ਜਾਣਗੇ।
ਦਿੱਲੀ ਵਿੱਚ 29 ਉਦਯੋਗ ਖੇਤਰ ਹਨ
ਜਿਨ੍ਹਾਂ ਵਿੱਚ 20 ਤੋਂ ਜ਼ਿਆਦਾ ਖੇਤਰ ਬੰਦ ਪਏ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ
ਨੂੰ ਮੁੜ ਚਾਲੂ ਕੀਤਾ ਜਾਵੇਗਾ ਅਤੇ ਵੱਡੇ ਪੈਮਾਨੇ 'ਤੇ ਰੁਜ਼ਗਾਰ ਪੈਦਾ ਕੀਤੇ ਜਾਣਗੇ।
ਦਿੱਲੀ ਵਿੱਚ ਨਸ਼ੇ ਦੇ ਖ਼ਾਤਮੇ ਲਈ ਮੁਹਿੰਮ ਚਲਾਈ ਜਾਵੇਗੀ।