ਵਰਧਮਾਨ ਧਮਾਕੇ ਦਾ ਕਥਿਤ ਮਾਸਟਰਮਾਇੰਡ ਗ੍ਰਿਫ਼ਤਾਰ
Posted on:- 08-11-2014
ਨਵੀਂ ਦਿੱਲੀ : ਪੱਛਮੀ
ਬੰਗਾਲ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਵਰਧਮਾਨ ਧਮਾਕੇ ਮਾਮਲੇ ਦੇ ਮੁਖ
ਦੋਸ਼ੀ ਸਾਜ਼ਿਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਇੱਕ ਬੰਗਲਾਦੇਸੀ ਨਾਗਰਿਕ ਹੈ ਅਤੇ
ਦਹਿਸ਼ਤਗਰਦ ਸਮੂਹ ਜਮਾਤ-ਉਲ-ਮੁਜ਼ਾਹੀਦੀਨ ਬੰਗਲਾਦੇਸ਼ ਦਾ ਮੁੱਖ ਕਮਾਂਡਰ ਹੈ।
ਸਾਜਿਦ ਦੀ
ਗ੍ਰਿਫ਼ਤਾਰੀ ਦੇ ਨਾਲ ਹੀ ਇਸ ਦਹਿਸ਼ਤਗਰਦ ਸਮੂਹ ਦੀ ਸਟੀਕ ਯੋਜਨਾ ਸਾਹਮਣੇ ਆਉਣ ਦੀ ਉਮੀਦ
ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸਾਜਿਦ ਦੇ ਸਿਰ 'ਤੇ 10 ਲੱਖ ਰੁਪਏ ਦੇ ਇਨਾਮ ਦਾ
ਐਲਾਨ ਕੀਤਾ ਸੀ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਸਾਜਿਦ ਨੂੰ ਪੱਛਮੀ ਬੰਗਾਲ
ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਸੂਤਰਾਂ ਨੇ ਹਾਲਾਂਕਿ ਅਸਲ ਥਾਂ
ਅਤੇ ਉਸ ਦੀ ਗ੍ਰਿਫ਼ਤਾਰੀ ਬਾਰੇ ਤੁਰੰਤ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ
ਅਤੇ ਕੇਂਦਰੀ ਏਜੰਸੀਆਂ ਨੇ ਸਾਜਿਦ ਤੋਂ ਜੇਐਮਬੀ ਦੇ ਕੰਮਕਾਰ ਅਤੇ ਭਾਰਤ ਦੇ ਬੰਗਲਾਦੇਸ਼
ਵਿੱਚ ਉਸ ਦੀਆਂ ਗਤੀਵਿਧੀਆਂ ਅਤੇ ਯੋਜਨਾਵਾਂ ਬਾਰੇ ਵੱਡੇ ਤੌਰ 'ਤੇ ਪੁੱਛ ਪੜਤਾਲ ਕੀਤੀ।
ਇਸ
ਧਮਾਕੇ ਨਾਲ ਸਬੰਧਤ ਪੰਜ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਦੋ
ਔਰਤਾਂ ਵੀ ਸ਼ਾਮਲ ਹਨ। ਅਦਾਲਤ ਨੇ ਸਾਜਿਦ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ
ਦਿੱਤਾ ਹੈ।