ਹਰਿਆਣਾ ਦਿਵਸ ਮੌਕੇ ਮੁੱਖ ਮੰਤਰੀ ਨੇ ਕੈਦੀਆਂ ਦੀ ਸਜ਼ਾ 'ਚ ਕੀਤੀ ਮੁਆਫ਼ੀ
Posted on:- 01-11-2014
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਦਿਵਸ ਦੇ ਮੌਕੇ 'ਤੇ ਸੂਬੇ ਦੇ ਕੈਦੀਆਂ ਦੇ ਲਈ ਵਿਸ਼ੇਸ਼ ਮਾਫੀ ਦੇਣ ਦਾ ਐਲਾਨ ਕੀਤਾ ਹੈ।
ਸ੍ਰੀ
ਖੱਟਰ ਨੇ ਕਿਹਾ ਕਿ ਜਿਨ੍ਹਾਂ ਕੈਦੀਆਂ ਨੂੰ 10 ਸਾਲ ਅਤੇ ਇਸ ਤੋਂ ਜ਼ਿਆਦਾ ਦੀ ਸਜ਼ਾ ਹੋਈ
ਹੈ ਉਨ੍ਹਾਂ ਨੂੰ ਸਜ਼ਾ ਵਿਚ 90 ਦਿਨਾਂ ਦੀ ਮੁਆਫੀ ਦਿੱਤੀ ਜਾਵੇਗੀ, ਜਿਨ੍ਹਾਂ ਕੈਦੀਆਂ ਨੂੰ
5 ਸਾਲ ਜਾਂ ਉਸ ਤੋਂ ਜ਼ਿਆਦਾ ਪ੍ਰੰਤੂ 10 ਸਾਲ ਤੋਂ ਘੱਟ ਉਨ੍ਹਾਂ ਕੈਦੀਆਂ ਨੂੰ 60 ਦਿਨ
ਦੀ ਮੁਆਫੀ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਕੈਦੀਆਂ ਨੂੰ 2 ਸਾਲ ਜਾਂ ਉਸ ਤੋਂ ਜ਼ਿਆਦਾ ਸਾਲ
ਪ੍ਰੰਤੂ ਪੰਜ ਸਾਲ ਤੋਂ ਘੱਟ ਉਨ੍ਹਾਂ ਕੈਦੀਆਂ ਨੂੰ 45 ਦਿਨ ਦੀ ਸਜ਼ਾ ਵਿਚ ਮੁਆਫੀ ਦਿੱਤੀ
ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਕੈਦੀਆਂ ਨੂੰ ਦੋ ਸਾਲ ਤੋਂ ਘੱਟ ਦੀ ਸਜਾਂ ਹੋਈ ਹੈ
ਉਨ੍ਹਾਂ ਨੂੰ 30 ਦਿਨ ਦੀ ਮੁਆਫੀ ਦਿੱਤੀ ਜਾਵੇਗੀ। ਇਹ ਮੁਆਫੀ ਉਨ੍ਹਾਂ ਕੈਦੀਆਂ ਨੂੰ ਨਹੀਂ
ਮਿਲੇਗੀ ਜੋ ਜ਼ਮਾਨਤ 'ਤੇ ਚੱਲ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਲਾਤਕਾਰ, ਦਹੇਜ,
ਅਗਵਾ ਅਤੇ ਡਕੈਤੀ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੱਤਿਆਂ ਦੇ ਦੋਸ਼ੀ
ਕੈਦੀਆਂ ਨੂੰ ਕੋਈ ਮੁਆਫੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟਾਂਡਾ ਕਾਨੂੰਨ,
ਸਰਕਾਰੀ ਗੁਪਤ ਨਿਯਮ, ਵਿਦੇਸ਼ੀ ਕਾਨੂੰਨ, ਪਾਸਪੋਰਟ ਕਾਨੂੰਨ, ਅਪਰਾਧਿਕ ਕਾਨੂੰਨ ਸੰਸੋਧਨ
ਦੀ ਧਾਰਾ 2 ਅਤੇ 3 ਅਤੇ ਭਾਰਤੀ ਦੰਡ ਸਹਿਤਾ ਦੀ ਧਾਰਾ 121 ਤੋਂ 130 ਦੇ ਤਹਿਤ ਸਜ਼ਾ ਕੱਟ
ਰਹੇ ਕੈਦੀਆਂ ਨੂੰ ਮੁਆਫੀ ਨਹੀਂ ਦਿੱਤੀ ਜਾਵੇਗੀ। ਕਿਸੇ ਵੀ ਵਰਗ ਨਾਲ ਸਬੰਧਤ ਕੈਦੀ,
ਪਾਕਿਸਤਾਨ ਰਾਸ਼ਟਰ, ਦੰਡ ਪ੍ਰਕਿਰਿਆ ਦੀ ਸੰਹਿਤ, 1973 ਦੀ ਧਾਰਾ 107, 109 ਅਤੇ 110 ਦੇ
ਤਹਿਤ ਆਪਣੇ ਚੰਗੇ ਵਿਵਹਾਰ ਦੇ ਲਈ ਸ਼ਾਂਤੀ ਰੱਖਣ ਦੇ ਲਈ ਸੁਰੱਖਿਆ ਦੇਣ ਵਿਚ ਨਾਕਾਮ ਰਹਿਣ
ਵਾਲੇ ਕੈਦੀਆਂ ਨੂੰ ਵੀ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਪਿਛਲੇ ਦੋ ਸਾਲਾਂ ਦੇ ਦੌਰਾਨ
ਜਿਨ੍ਹਾਂ ਨੇ ਜੇਲ੍ਹ ਵਿਚ ਕਾਨੂੰਨ ਤੋੜਿਆ ਹੈ ਅਤੇ ਪੰਜਾਬ ਵਿਚ ਜੇਲ੍ਹ ਮੈਨੂਅਲ
ਪ੍ਰਬੰਧਨਾਂ ਦੇ ਤਹਿਤ ਸਜ਼ਾ ਮਿਲੀ ਹੈ ਉਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮੁਆਫੀ ਨਹੀਂ
ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਮੁਆਫੀ ਉਨ੍ਹਾਂ ਸਾਰੇ ਕੈਦੀਆਂ ਨੂੰ ਦਿੱਤੀ ਜਾਵੇਗੀ ਜੋ
ਹਰਿਆਣਾ ਦਿਵਸ ਦੇ ਮੌਕੇ ਪਰੋਲ ਜਾਂ ਫਰਲੋ ਦੀ ਸਮੇਂ ਸੀਮਾ ਖਤਮ ਹੋਣ ਤੋਂ ਪਹਿਲਾਂ ਜੇਲ੍ਹ
ਵਿਚ ਆਤਮ ਸਮਰਪਣ ਕਰ ਦਿੰਦੇ ਹਨ। ਸਜ਼ਾ ਦੇ ਨਾਲ ਜ਼ੁਰਮਾਨਾ ਦੀ ਅਦਾਇਗੀ ਨਾ ਕਰਨ ਵਾਲੇ
ਕੈਦੀਆਂ ਨੂੰ ਵੀ ਮੁਆਫ ਨਹੀਂ ਕੀਤਾ ਜਾਵੇਗਾ।