ਸਾਬਕਾ ਕੋਲਾ ਸਕੱਤਰ ਐਚਸੀ ਗੁਪਤਾ ਨੂੰ ਮਿਲੀ ਜ਼ਮਾਨਤ 
      
      Posted on:- 31-10-2014
      
      
            
      
ਨਵੀਂ ਦਿੱਲੀ : ਕੋਲਾ
 ਖਦਾਨਾਂ ਦੀ ਵੰਡ 'ਚ ਘਪਲੇ ਦੇ ਮਾਮਲੇ ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਸਾਬਕਾ ਕੋਲਾ 
ਸਕੱਤਰ ਸਮੇਤ ਚਾਰ ਹੋਰ ਅਧਿਕਾਰੀ, ਜਿਨ੍ਹਾਂ ਵਿੱਚ ਦੋ ਮੌਜੂਦਾ ਸਰਕਾਰੀ ਅਧਿਕਾਰੀਆਂ ਹਨ, 
ਨੂੰ ਜ਼ਮਾਨਤ ਦੇ ਦਿੱਤੀ ਹੈ। ਐਚਸੀ ਗੁਪਤਾ ਸਮੇਤ ਪੰਜ ਦੋਸ਼ੀ ਅਤੇ ਦੋ ਮੌਜੂਦਾ ਸੀਨੀਅਰ 
ਸਰਕਾਰੀ ਅਧਿਕਾਰੀ ਕੇ ਐਸ ਕਰੋਫ਼ਾ ਤੇ ਕੇ ਸੀ ਸਮਰਿਆ ਆਪਣੇ ਖਿਲਾਫ਼ ਜਾਰੀ ਸੰਮਨ ਦੀ ਤਾਮੀਲ 
ਕਰਦਿਆਂ ਅਦਾਲਤ 'ਚ ਪੇਸ਼ ਹੋਏ ਅਤੇ ਮਾਮਲੇ 'ਚ ਜ਼ਮਾਨਤ ਦੀ ਅਪੀਲ ਕੀਤੀ। 
                             
ਦਲੀਲਾਂ ਸੁਣਨ ਤੋਂ
 ਬਾਅਦ ਵਿਸ਼ੇਸ਼ ਸੀਬੀਆਈ ਜੱਜ ਭਰਤ ਪਰਾਸ਼ਰ ਨੇ ਸਾਰੇ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ। 
ਗੁਪਤਾ ਤੋਂ ਇਲਾਵਾ ਤੱਤਕਲੀਨ ਸੰਯੁਕਤ ਸਕੱਤਰ ਕਰੋਫ਼ਾ ਅਤੇ ਤੱਤਕਲੀਨ ਡਾਇਰੈਕਟਰ (ਕੋਲਾ) 
ਵੰਡ ਖੰਡ-1 ਸਮਰਿਆ, ਮੱਧਪ੍ਰਦੇਸ਼ ਸਥਿਤ ਕੰਪਨੀ ਕਮਲ ਸਪੰਜ ਸਟੀਲ ਐਂਡ ਪਾਵਰ ਲਿਮਟਿਡ ਦੇ 
ਐਮਡੀ ਪਵਨ ਕੁਮਾਰ ਆਹਲੂਵਾਲੀਆ, ਚਾਰਟਿਡ ਅਕਾਊਂਟੈਂਟ ਅਮਿਤ ਗੋਇਲ ਅਤੇ ਕੰਪਨੀ ਦੇ 
ਪ੍ਰਤੀਨਿਧੀ ਅਦਾਲਤ ਸਾਹਮਣੇ ਪੇਸ਼ ਹੋਏ। ਆਈਪੀਸੀ ਦੀ ਧਾਰਾ 120 ਬੀ, 409 ਅਤੇ 420 ਦੇ 
ਤਹਿਤ ਸਾਰਿਆਂ ਨੂੰ ਦੋਸ਼ੀ ਵਜੋਂ ਪਹਿਲਾਂ ਹੀ ਸੰਮਨ ਭੇਜੇ ਗਏ ਸਨ। ਸਿਰਫ਼ ਗੁਪਤਾ ਨੂੰ 
ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਸੰਮਨ ਭੇਜਿਆ ਸੀ।