ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ
Posted on:- 27-10-2014
ਲਾਲੜੂ : ਅੰਬਾਲਾ-ਚੰਡੀਗੜ੍ਹ
ਕੌਮੀ ਮਾਰਗ 'ਤੇ ਅੱਜ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਆਈ.ਟੀ.ਬੀ.ਪੀ ਦੇ ਜਵਾਨ
ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 4 ਵਿਅਕਤੀ ਜ਼ਖ਼ਮੀ ਹੋ ਗਏ।
ਜਾਣਕਾਰੀ
ਅਨੁਸਾਰ ਡੇਰਾਬਸੀ ਵੱਲੋਂ ਆ ਰਿਹਾ ਇਕ ਟਾਟਾ ਮੈਜਿਕ ਜਿਵਂੇ ਹੀ ਉਕਤ ਮਾਰਗ 'ਤੇ ਲਾਲੜੂ
ਨੇੜੇ ਸਥਿਤ ਟੀ.ਸੀ ਸਪਿੰਨਰ ਫੈਕਟਰੀ ਦੇ ਕੋਲ ਪੁੱਜਾ ਤਾਂ ਉਕਤ ਮਾਰਗ ਦੇ ਕਿਨਾਰੇ 'ਤੇ
ਖੜੇ ਇਕ ਟਰਾਲੇ ਨਾਲ ਟਕਰਾ ਗਿਆ, ਜਿਸ ਦੇ ਸਿੱਟੇ ਵਜੋਂ ਟਾਟਾ ਮੈਜਿਕ ਵਿਚ ਸਵਾਰ
ਆਈ.ਟੀ.ਬੀ.ਪੀ ਰਾਮਗੜ੍ਹ ਵਿਚ ਤੈਨਾਤ 26 ਸਾਲਾ ਜਵਾਨ ਦੀਪਕ ਕੁਮਾਰ ਵਾਸੀ ਬਿਹਾਰ, ਉਸ ਦੇ
ਪਿਛੇ ਵਾਲੀ ਸੀਟ 'ਤੇ ਬੈਠਿਆ 24 ਸਾਲਾ ਕੁਸ਼ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਵਾਰਡ
ਨੰਬਰ-6 ਡੇਰਾਬਸੀ ਅਤੇ 52 ਸਾਲਾ ਸੰਤ ਲਾਲ ਪੁੱਤਰ ਮੰਗਲੂ ਵਿਸ਼ਕਰਮਾ ਵਾਸੀ ਪ੍ਰੀਤ ਨਗਰ
ਡੇਰਾਬਸੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਹਰਜੀਤ ਸਿੰਘ ਪੁੱਤਰ ਪ੍ਰਧਾਨ ਸਿੰਘ ਵਾਸੀ
ਡੇਰਾਬਸੀ, ਮੁਲਸਲੀਮ ਅਤੇ ਉਸ ਦੀਆਂ ਦੋ ਲੜਕੀਆਂ ਅੰਜੂ ਅਤੇ ਜਯਾ ਜ਼ਖ਼ਮੀ ਹੋ ਗਏ, ਜਿਨ੍ਹਾਂ
ਨੂੰ ਸਰਕਾਰੀ ਹਸਪਤਾਲ ਡੇਰਾਬਸੀ ਵਿਖੇ ਲਿਜਾਇਆ ਗਿਆ ਜਿਥੇ ਹਰਜੀਤ ਸਿੰਘ ਨੂੰ ਇਲਾਜ
ਉਪਰੰਤ ਛੁੱਟੀ ਦੇ ਦਿੱਤੀ ਗਈ ਅਤੇ ਬਾਕੀਆਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਖੇ ਭੇਜ ਦਿੱਤਾ
ਗਿਆ। ਹਾਦਸੇ ਤੋਂ ਬਾਅਦ ਟਾਟਾ ਮੈਜਿਕ ਦਾ ਚਾਲਕ ਅਤੇ ਟਰਾਲਾ ਦਾ ਚਾਲਕ ਟਰਾਲੇ ਸਮੇਤ
ਫਰਾਰ ਹੋ ਗਿਆ। ਪੁਲਿਸ ਨੇ ਜ਼ਖ਼ਮੀ ਹਰਜੀਤ ਸਿੰਘ ਦੇ ਬਿਆਨ 'ਤੇ ਟਾਟਾ ਮੈਜਿਕ ਦੇ ਫਰਾਰ
ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਉਪਰੰਤ ਲਾਸਾਂ ਨੂੰ ਵਾਰਸਾਂ ਦੇ
ਹਵਾਲੇ ਕਰ ਦਿੱਤਾ ਗਿਆ ਹੈ।