ਪਾਕਿ ਨੇ ਮੁੜ ਕੀਤੀ ਪੁਣਛ ਖੇਤਰ 'ਚ ਭਾਰੀ ਗੋਲਾਬਾਰੀ
Posted on:- 25-10-2014
ਜੰਮੂ : ਪਾਕਿਸਤਾਨ ਨੇ
ਮੁੜ ਇੱਕ ਵਾਰ ਜੰਗਬੰਦੀ ਦਾ ਉਲੰਘਣ ਕਰਦਿਆਂ ਸ਼ੁੱਕਰਵਾਰ ਦੇਰ ਰਾਤ ਐਲਓਸੀ 'ਤੇ ਮੋਰਟਰ ਅਤੇ
ਆਪਣੇ ਆਪ ਚੱਲਣ ਵਾਲੇ ਹਥਿਆਰਾਂ ਨਾਲ ਫਾਇਰਿੰਗ ਕੀਤੀ। ਪੁਣਛ ਜ਼ਿਲ੍ਹੇ ਦੇ ਬਾਲਕੋਟ ਸੈਕਟਰ
ਵਿੱਚ ਹੋਈ ਇਸ ਗੋਲੀਬਾਰੀ ਦਾ ਭਾਰਤੀ ਫੌਜ ਦੇ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ।
ਭਾਰਤੀ
ਸੈਨਾ ਦੇ ਅਧਿਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਫਾਇਰਿੰਗ ਰਾਤ ਸਾਢੇ ਅੱਜ ਵਜੇ ਸ਼ੁਰੂ ਹੋਈ
ਸੀ। ਇਸ ਦੌਰਾਨ ਹਲਕੇ ਅਤੇ ਆਪਣੇ ਆਪ ਚੱਲਣ ਵਾਲੇ ਹਥਿਆਰਾਂ ਸਮੇਤ ਮੋਰਟਰ ਅਤੇ ਆਟੋਮੈਟਿਕ
ਵੈਪਸ ਦਾ ਪ੍ਰਯੋਗ ਕੀਤਾ ਗਿਆ। ਭਾਰਤੀ ਫੌਜ ਨੇ ਇਸ ਦਾ ਜ਼ੋਰਦਾਰ ਤਰੀਕੇ ਨਾਲ ਜਵਾਬ
ਦਿੱਤਾ। ਦੋਵਾਂ ਪਾਸਿਆਂ ਤੋਂ ਕਰੀਬ ਇੱਕ ਘੰਟੇ ਤੱਕ ਗੋਲੀਬਾਰੀ ਚੱਲਦੀ ਰਹੀ।
ਜ਼ਿਕਰਯੋਗ
ਹੈ ਕਿ ਪਾਕਿਸਤਾਨ ਵੱਲੋਂ ਦੀਵਾਲੀ ਦੇ ਦਿਨ ਵੀ ਸਰਹੱਦ 'ਤੇ ਗੋਲੀਬਾਰੀ ਕੀਤੀ ਗਈ ਸੀ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਕੱਲ੍ਹ ਹੀ ਕਿਹਾ ਸੀ ਕਿ ਜੇਕਰ ਪਾਕਿਸਤਾਨ
ਨੂੰ ਭਾਰਤ ਨਾਲ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਉਸ ਨੂੰ ਸਰਹੱਦ 'ਤੇ ਯੁੱਧਬੰਦੀ ਕਰਨੀ
ਹੋਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਭਾਰਤ, ਪਾਕਿਸਤਾਨ ਅਤੇ ਚੀਨ ਨਾਲ ਸਾਰੇ ਮੁੱਦਿਆਂ
ਨੂੰ ਦੁਵੱਲੀ ਗੱਲਬਾਤ ਦੇ ਤਹਿਤ ਮੁੱਦਿਆਂ ਨੂੰ ਸੁਲਝਾਉਣਾ ਚਾਹੁੰਦਾ ਹੈ। ਇਸੇ ਦੌਰਾਨ
ਪਾਕਿਸਤਾਨ ਦੀ ਸੰਸਦ ਨੇ ਕੱਲ੍ਹ ਹੀ ਭਾਰਤ ਦੇ ਖਿਲਾਫ਼ ਨਿੰਦਾ ਮਤਾ ਪਾਸ ਕੀਤਾ ਸੀ।