ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਖਸ਼ੀਖਾਨੇ 'ਚੋਂ ਹਵਾਲਾਤੀ ਫਰਾਰ
Posted on:- 21-10-2014
ਤਰਨਤਾਰਨ : ਅੱਜ
ਬਾਅਦ ਦੁਪਹਿਰ ਸਥਾਨਕ ਅਡੀਸ਼ਨਲ ਜਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਦੇ ਬਿਲਕੁਲ ਸਾਹਮਣੇ
ਸਥਿਤ ਬਖਸ਼ੀਖਾਨੇ ਜਿਥੇ ਪੁਲਿਸ ਦਾ ਭਾਰੀ ਪਹਿਰਾ ਹੁੰਦਾ ਹੈ, ਵਿਚੋਂ ਪਿਛਲੇ ਡੇਢ ਸਾਲ ਤੋਂ
ਅੰਮ੍ਰਿਤਸਰ ਦੀ ਕੇਂਦਰੀ ਜੇਲ 'ਚ ਬੰਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਾ ਇੱਕ ਦੋਸ਼ੀ
ਭੁਪਿੰਦਰ ਸਿੰਘ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਚਕਮਾ ਦੇ ਕਿ ਫਰਾਰ ਹੋ ਗਿਆ।
ਬਾਅਦ 'ਚ ਪੁਲਿਸ ਨੇ ਫਰਾਰ ਹਵਾਲਾਤੀ ਦੇ ਵਾਰਸਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਪੁੱਛ
ਗਿੱਛ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਵਾਸੀ ਪਿੰਡ
ਠੱਠਾ ਥਾਨਾ ਸਰਹਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਤਹਿਤ ਪਿਛਲੇ ਡੇਢ ਸਾਲ
ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿੱਚ ਬੰਦ ਸੀ। ਅੱਜ ਪੁਲਿਸ ਕਰਮਚਾਰੀ ਉਸਨੂੰ ਤਾਰੀਖ
ਪੇਸ਼ੀ ਤੇ ਭਗਤਾਉਣ ਵਾਸਤੇ ਤਰਨ ਤਾਰਨ ਦੀ ਅਦਾਲਤ ਵਿੱਚ ਲੈ ਕੇ ਆਏ ਸਨ। ਪ੍ਰਤੱਖ ਦਰਸੀਆਂ
ਅਨੁਸਾਰ ਭਾਵੇਂ ਪੁਲਸੀਆਂ ਨੇ ਬਾਕੀ ਸਾਰੇ ਹਵਾਲਾਤੀ ਕੈਦੀਆਂ ਨੂੰ ਹੱਥਕੜੀਆਂ ਲਗਾਈਆਂ
ਹੋਈਆਂ ਹਨ ਪਰ ਭੁਪਿੰਦਰ ਸਿੰਘ ਨੂੰ ਹੱਥਕੜੀ ਨਹੀਂ ਸੀ ਲਗਾਈ। ਭੁਪਿੰਦਰ ਸਿੰਘ ਦੇ ਇੱਕ
ਨਜਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੇ ਪਿਛਲੇ ਡੇਢ ਸਾਲ ਵਿੱਚ ਆਪਣੇ ਘਰੋਂ
ਮੰਗਵਾ ਕਿ ਕਰੀਬ ਪੰਜ ਲੱਖ ਰੁਪੇ ਜੇਲ ਵਿੱਚ ਹੀ ਖਰਚ ਕਰ ਦਿੱਤੇ ਹਨ। ਦੱਸਿਆ ਜਾਂਦਾ ਹੈ
ਕਿ ਭੁਪਿੰਦਰ ਸਿੰਘ ਦੇ ਕਥਿਤ ਤੋਰ ਤੇ ਇੱਕ ਔਰਤ ਨਾਲ ਨਜਾਇਜ ਸਬੰਧ ਸਨ ਅਤੇ ਜਦੋਂ ਵੀ
ਉਸਦੀ ਪ੍ਰੇਮਿਕਾ ਉਸਨੂੰ ਮਿਲਣ ਆਉਦੀ ਸੀ ਤਾ ਭੁਪਿੰਦਰ ਸਿੰਘ ਪੁਲਿਸ ਵਾਲਿਆ ਨੂੰ ਕਥਿਤ
ਤੋਰ ਤੇ ਭਾਰੀ ਰਿਸ਼ਵਤ ਦੇ ਕਿ ਇੱਕ ਦੁਕਾਨ ਵਿੱਚ ਕੁਝ ਸਮਾਂ ਆਪਣੀ ਪ੍ਰੇਮਿਕਾ ਨੂੰ ਇੱਲ
ਲਿਆ ਮਿਲਦਾ ਸੀ ਅਤੇ ਅੱਜ ਮੋਕੇ ਦਾ ਫਾਇਦਾ ਉਠਾ ਕਿ ਭੂਪਿੰਦਰ ਸਿੰਘ ਪੁਲਿਸ ਨੂੰ ਚਕਮਾ
ਦੇ ਕੇ ਮੋਕਾ ਤੋਂ ਦੋੜ ਗਿਆ। ਗੌਰਤਲਬ ਹੈ ਕਿ ਅੱਜ ਸਥਾਨਕ ਐਡੀਸ਼ਨਲ ਜਿਲਾ ਅਤੇ ਸੈਸ਼ਨ ਜੱਜ
ਦੀ ਸ਼੍ਰੀਮਤੀ ਸੁਨੀਤਾ ਕੁਮਾਰੀ ਦੀ ਅਦਾਲਤ ਵਿੱਚ ਇੱਕ ਚਰਚਿਤ ਕਤਲ ਕੇਸ ਵਿੱਚ ਬੰਦ
ਪੁਲਿਸ ਇੰਸਪੈਕਟਰ ਨੋਰੰਗ ਸਿੰਘ ਦੀ ਗਵਾਹੀ ਹੋਂਣ ਕਾਰਨ ਸੁਰੱਖਿਆ ਦੇ ਪੱਖੌ ਪੁਲਿਸ ਨੇ
ਜਿਲਾ ਕਚਹਿਰੀਆ ਵਿੱਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹੋਏ ਸਨ ਪਰ ਫਿਰ ਵੀ ਭੁਪਿੰਦਰ
ਸਿੰਘ ਫਰਾਰ ਹੋ ਗਿਆ। ਇਸ ਸਬੰਧੀ ਜਦੋਂ ਅੰਮ੍ਰਿਤਸਰ ਜੇਲ ਤੋਂ ਕੈਦੀਆ ਦੇ ਨਾਲ ਆਏ ਗਾਰਦ
ਇੰਚਾਰਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾ ਉਹ ਵਾਰ ਵਾਰ ਇਹੀ ਕਹਿੰਦਾ ਰਿਹਾ ਕਿ
ਕ੍ਰਿਪਾ ਕਰਕੇ ਅਖਬਾਰ ਵਿੱਚ ਖਬਰ ਨਾ ਲਗਾਉਣਾ।ਬਾਅਦ ਦੀ ਵਿਤਕਾਰ ਅਨੁਸਾਰ ਭੁਪਿੰਦਰ ਸਿੰਘ
ਦੇ ਨਜਦੀਕੀ ਰਿਸ਼ਤੇਦਾਰਾ ਨੂੰ ਸਿਟੀ ਦੀ ਪੁਲਿਸ ਨੇ ਪੁੱਛ ਗਿੱਛ ਲਈ ਆਪਣੀ ਹਿਰਾਸਤ ਵਿੱਚ
ਲਿਆ ਹੋਇਆ ਹੈ।