ਨਾਈਜੀਰੀਆ ਨੂੰ ਇਬੋਲਾ ਮੁਕਤ ਦੇਸ਼ ਐਲਾਨਿਆ
Posted on:- 20-10-2014
ਅਬੂਜਾ : ਨਾਈਜੀਰੀਆ ਵਿਚ
ਪਿਛਲੇ 42 ਦਿਨਾਂ ਤੋਂ ਇਬੋਲਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ
ਵਿਸ਼ਵ ਸਿਹਤ ਸੰਗਠਨ ਨੇ ਇਸ ਦੇਸ਼ ਨੂੰ ਇਬੋਲਾ ਮੁਕਤ ਐਲਾਨ ਕੀਤਾ ਹੈ। ਡਬਲਿਊ ਐਚ ਓ ਦੇ
ਪ੍ਰਤੀਨਿਧੀ ਗਾਮਾ ਬਾਜ ਨੇ ਅਬੂਜਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਨਾਈਜੀਰੀਆ ਹੁਣ ਇਬੋਲਾ ਮੁਕਤ ਦੇਸ਼ ਹੈ।
ਉਨ੍ਹਾਂ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ ਪਰ
ਅਸੀਂ ਹਾਲੇ ਇਕ ਲੜਾਈ ਜਿੱਤੀ ਹੈ ਤੇ ਇਹ ਉਦੋਂ ਪੂਰੀ ਤਰ੍ਹਾਂ ਖ਼ਤਮ ਹੋਵੇਗੀ, ਜਦੋਂ ਪੱਛਮੀ
ਅਫ਼ਰੀਕਾ ਨੂੰ ਇਬੋਲਾ ਮੁਕਤ ਐਲਾਨਿਆਂ ਜਾਵੇਗਾ। ਨਾਈਜੀਰੀਆ ਵਿਚ ਇਬੋਲਾ ਦਾ ਪਹਿਲਾ ਮਾਮਲਾ
ਉਦੋਂ ਸਾਹਮਣੇ ਆਇਆ ਸੀ ਜਦੋਂ ਲਾਈਬੇਰੀਆ ਤੋਂ ਇਬੋਲਾ ਪ੍ਰਭਾਵਤ ਲਾਈਬੇਰੀਆ–ਅਮਰੀਕੀ ਇਕ
ਰਾਜਦੂਤ ਪੈਟਰਿਕ ਸਾਯੇਰ ਮੁੱਖ ਕੌਮਾਂਤਰੀ ਹਵਾਈ ਅੱਡੇ ਉਤੇ ਬੀਤੀ 20 ਜੁਲਾਈ ਨੂੰ ਇਥੇ ਆਏ
ਸਨ।