Fri, 29 August 2025
Your Visitor Number :-   8021110
SuhisaverSuhisaver Suhisaver

ਬਟਾਲਾ 'ਚ ਦਿਨ ਦਿਹਾੜੇ 7.57 ਲੱਖ ਰੁਪਏ ਦੀ ਲੁੱਟ

Posted on:- 20-10-2014

ਬਟਾਲਾ : ਅੱਜ ਬਟਾਲਾ 'ਚ ਦਿਨ ਦਿਹਾੜੇ ਗੋਲੀ ਚਲਾ ਕੇ ਮਨੀ ਐਕਚੇਂਜ਼ ਦੇ ਮੈਨੇਜਰ ਸ਼ਿਵ ਕੁਮਾਰ ਕੋਲੋਂ 7 ਲੱਖ 57 ਹਜ਼ਾਰ ਲੁੱਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਚਲੇਸ਼ਵਰ ਟੂਲ ਐਂਡ ਟਲੈਵਰ ਅਤੇ ਵੈਸ਼ਟਯੂਨੀਅਨ ਦਾ ਮੈਨੇਜਰ ਆਪਣੇ ਐਕਟਿਵਾ 'ਤੇ ਸਵਾਰ ਹੋ ਕੇ ਜਲੰਧਰ ਰੋਡ 'ਤੇ ਐਚ.ਡੀ.ਐਫ ਸੀ ਬੈਂਕ 'ਚ ਚੈਕ ਰਾਹੀਂ ਪੈਸੇ ਕਢਵਾਉਣ ਆਇਆ।

ਬੈਂਕ 'ਚੋਂ 7 ਲੱਖ 57 ਹਾਜ਼ਰ ਰੁਪਏ ਲੈ ਕੇ ਵਾਪਸ ਆਪਣੀ ਦੁਕਾਨ 'ਤੇ ਜਾਣ ਲਈ ਜਦੋਂ ਉਹ  ਫਵਾਰਾ ਚੌਕ ਤੋਂ ਲਕੜ ਮੰਡੀ ਨੂੰ ਮੁੜਿਆਂ ਤਾਂ ਇਕ ਚਿੱਟੇ ਰੰਗ ਦੀ ਕਾਰ 'ਚ ਸਵਾਰ 3 ਨੌਜਵਾਨ ਆਏ ਜੋ ਉਸ ਦੀ ਐਕਟਿਵਾ ਦੇ ਅੱਗੇ ਆਪਣੀ ਕਾਰ ਖੜੀ ਕਰਕੇ ਉਸ ਕੋਲੋਂ ਪੈਸਿਆ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਜਾਂਦੇ ਸਮੇਂ ਲੁਟੇਰਿਆ ਨੇ ਉਕਤ ਨੌਜਵਾਨ ਦੇ ਪੈਰ ਵਿਚ ਗੋਲੀ ਵੀ ਮਾਰੀ ਦਿੱਤੀ ਜੋਂ ਵਾਲ-ਵਾਲ ਬਚ ਗਿਆ ਹੈ। ਇਸ ਘਟਨਾ ਸੂਚਨਾ  ਮਿਲਦਿਆਂ ਹੀ ਐਸਪੀ ਹੈਡ ਕੁਆਟਰ ਜਤਿੰਦਰ ਸਿੰਘ ਮੰਡ, ਡੀ.ਐਸ.ਪੀ ਸਿਟੀ ਰਵਿੰਦਰ ਪਾਲ ਸਿੰਘ, ਐਸਐਚਓ ਸ਼ਿਵਲ ਲਾਇਨ ਲਖਵਿੰਦਰ ਸਿੰਘ, ਅਤੇ ਐਸ.ਐਚਓ ਸਿਟੀ ਲਖਵਿੰਦਰ ਸਿੰਘ, ਅਤੇ ਸੀਏ ਸਟਾਫ਼ ਦੇ ਇੰਚਾਰਜ਼ ਬਲਵਿੰਦਰ ਸਿੰਘ ਆਦਿ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਾਅਦ ਵਿਚ ਸ਼ਿਵ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੇ ਨੌਜਵਾਨਾਂ ਵਿਰੁੱਧ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ