ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਦੂਹਰੀ ਯਾਰੀ ਪੁਗਾਉਣ ਵਾਲੀ ਨੀਤੀ ਹੋਈ ਫੇਲ੍ਹ
Posted on:- 19-10-2014
ਸੰਗਰੂਰ/ਪ੍ਰਵੀਨ ਸਿੰਘ : ਸ੍ਰੋਮਣੀ
ਅਕਾਲੀ ਦਲ ਦੇ ਲੀਡਰ ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੇ ਬੇਟੇ
ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਨੇ ਇਸ ਵਾਰ ਹਰਿਆਣਾ
ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੇਂਦਰ ਵਿੱਚਲੀ ਤੇ ਪੰਜਾਬ ਸਰਕਾਰ ਵਿੱਚ ਭਾਗੀਦਾਰ ਭਾਰਤੀ
ਜਨਤਾ ਪਾਰਟੀ ਦੀ ਥਾਂ ਤੇ ਆਪਣੀ ਯਾਰੀ ਇਨੈਲੋ ਨਾਲ ਪੁਗਾਉਣ ਲਈ ਹਰਿਆਣਾ ਵਿੱਚ ਜਾਕੇ
ਇਨੈਲੋ ਲਈ ਪ੍ਰਚਾਰ ਕੀਤਾ। ਇਸ ਵਾਰ ਸ੍ਰੋਮਣੀ ਅਕਾਲੀ ਦਲ ਦੀ ਲੀਡਰਸਿਪ ਨੂੰ ਇਹ ਭਰੋਸਾ ਸੀ
ਕਿ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਹਾਲਤ ਬਹੁਤੀ ਮਜ਼ਬੂਤ ਨਹੀਂ ਹੈ ਤੇ ਉਹਨਾਂ ਦੇ
ਪੁਰਾਣੇ ਸਾਥੀ ਓਮ ਪ੍ਰਕਾਸ ਚੌਟਾਲਾ ਦੀ ਇਨੈਲੋ ਇਸ ਵਾਰ ਹਰਿਆਣਾ ਵਿੱਚ ਬਾਜ਼ੀ ਮਾਰ ਸਕਦੀ
ਹੈ। ਇਸ ਲਈ ਸ੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਨਾਲ
ਕੇਂਦਰ ਵਿੱਚ ਸਾਂਝ ਦੀ ਵੀ ਪ੍ਰਵਾਹ ਕੀਤੇ ਬਗੈਰ ਇਨੈਲੋ ਦੀ ਖੁੱਲਮ-ਖੁੱਲੀ ਹਮਾਇਤ ਕਰ
ਦਿੱਤੀ।
ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਇਨੈਲੋ ਨਾਲ ਦੋ ਸੀਟਾਂ ਦੀ ਸਾਂਝ ਬਣਾ ਕੇ
ਚੋਣ ਮੈਦਾਨ ਵਿੱਚ ਪੂਰੀ ਤਾਕਤ ਨਾਲ ਉਤਰਿਆ ਸੀ। ਸ੍ਰੋਮਣੀ ਅਕਾਲੀ ਦਲ ਦੀ ਇਸ ਕਾਰਵਾਈ
ਤੋਂ ਭਲਾ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕਿਵੇਂ ਖੁਸ਼ ਹੋ ਸਕਦੀ ਹੈ। ਜਦੋਂ
ਉਹਨਾਂ ਨਾਲ ਕੇਂਦਰ ਵਿੱਚ ਭਾਗੀਦਾਰ ਤੇ ਪੰਜਾਬ ਸਰਕਾਰ ਵਿਚਲਾ ਭਾਗੀਦਾਰ ਕਿਸੇ ਹੋਰ ਪਾਰਟੀ
ਦੀ ਹਮਾਇਤ ਕਰੇ। ਇਸ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕ
ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੂੰ ਬਣਾ ਕੇ ਤੋਰਿਆ। ਸ. ਸਿੱਧੂ ਨੇ
ਆਪਣੇ ਚੋਣ ਪ੍ਰਚਾਰ ਦੌਰਾਨ ਉਹਨਾਂ ਦੀ ਟਿਕਟ ਕਟਵਾਉਣ ਵਾਲੇ ਸ੍ਰੋਮਣੀ ਅਕਾਲੀ ਦਲ ਦੇ
ਨੇਤਾਵਾਂ ਦੀਆਂ ਵੱਖੀਆਂ ਉਧੇੜਦਿਆਂ ਕਿਹਾ ਸੀ ਕਿ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਪੰਜਾਬ
ਵਿਚ ਤਾਂ ਭਾਜਪਾ ਨਾਲ ਪਿਆਰ ਦੀ ਜੱਫੀਆਂ ਪਾਉਂਦੇ ਹਨ ਤੇ ਹਰਿਆਣਾ ਵਿੱਚ ਕਬੱਡੀ ਖੇਡਦੇ
ਹਨ। ਉਹਨਾਂ ਸ੍ਰੋਮਣੀ ਅਕਾਲੀ ਦਲ ਦੀ ਲੀਡਰਸਿਪ ਨੂੰ ਇਹ ਵੀ ਸੁਣਾ ਦਿੱਤਾ ਸੀ ਕਿ ਉਹਨਾਂ
ਦੇ ਗੁਰੂ ਕੇਂਦਰੀ ਮੰਤਰੀ ਅਰੁਨ ਜੇਤਲੀ ਨੂੰ ਆਪਣੇ ਭਰੋਸੇ ਪੰਜਾਬ ਵਿੱਚੋ ਚੋਣ ਲੜਾ ਕੇ
ਹਰਾ ਕੇ ਤੋਰਨਾਂ ਬਹੁਤ ਮਹਿੰਗਾ ਪਵੇਗਾ।
ਹੁਣ ਜਦੋਂ ਹਰਿਆਣਾ ਵਿੱਚ ਇਨੈਲੋਂ ਸੱਤਾ ਦੇ
ਕਿਤੇ ਨੇੜੇ ਤੇੜੇ ਵੀ ਨਹੀਂ ਪਹੁੰਚੀ ਤੇ ਭਾਰਤੀ ਜਨਤਾ ਪਾਰਟੀ ਆਪਣੇ ਤੌਰ 'ਤੇ ਸਰਕਾਰ
ਬਣਾਉਣ ਵਿੱਚ ਸਫਲ ਹੋ ਗਏ ਤਾਂ ਅਜਿਹੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ
ਦੀ ਹਾਲਤ ਤਾਂ ਕੱਖੋਂ ਹੌਲੀ ਹੋ ਗਈ। ਉਹ ਦੋਵਾਂ ਨਾਲ ਯਾਰੀ ਪੁਗਾਉਣ ਦੇ ਯਤਨਾਂ ਵਿੱਚ
ਕੇਂਦਰ ਦੀ ਸਰਕਾਰ ਦੀਆਂ ਨਜ਼ਰਾਂ ਵਿੱਚ ਦੂਸਰੀ ਵਾਰ ਹਲਕੇ ਪੈ ਗਏ। ਅਜਿਹੇ ਹਾਲਾਤਾਂ ਵਿੱਚ
ਜੇਕਰ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਜਰ੍ਹਾ ਜਿਨੀ ਵੀ ਨੈਤਿਕਤਾ ਬਚੀ ਹੈ ਤਾਂ
ਖੱਦ-ਬਾ ਖੁੱਦ ਕੇਂਦਰੀ ਸਰਕਾਰ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ ਕਿਉਕਿ ਇਸ ਵਾਰ ਉਹਨਾਂ
ਦੀ ਰਾਜਨੀਤਿਕ ਚਾਲ ਉਲਟੀ ਪੈ ਗਈ ਹੈ। ਦੇਖੋਂ ਆਉਂਣ ਵਾਲੇ ਦਿਨਾਂ ਵਿੱਚ ਸ੍ਰੋਮਣੀ ਅਕਾਲੀ
ਦਲ ਦੀ ਲੀਡਰਸ਼ਿਪ ਆਪਣੇ ਇਸ ਦੂਹਰੇ ਪੈਮਾਨੇ ਤੇ ਪੰਜਾਬ ਦੀ ਜਨਤਾ ਨੂੰ ਕਿਵੇਂ ਸੰਤੁਸ਼ਟ
ਕਰਦੀ ਹੈ।
Sahil Khatri
Do kashtiyon ka sawar kabhi kinare par nahi pahunch sakta...ulti ginti shuru ho gayi