ਹਰਿਆਣਾ 'ਚ ਵੋਟਾਂ ਦੀ ਗਿਣਤੀ ਲਈ ਬਣਾਏ 90 ਕੇਂਦਰ
Posted on:- 17-10-2014
ਚੰਡੀਗੜ੍ਹ : ਹਰਿਆਣਾ
ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ
ਲਈ ਪਈਆਂ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ, ਜਿਸ ਲਈ 90 ਵੋਟਿੰਗ ਕੇਂਦਰ ਬਣਾਏ
ਗਏ ਹਨ ।
ਉਨ੍ਹਾਂ ਦੱਸਿਆ ਕਿ ਕਾਲਕਾ ਵਿਧਾਨ ਸਭਾ ਹਲਕੇ ਦਾ ਵੋਟਿੰਗ ਕੇਂਦਰ ਸਰਕਾਰੀ
ਮਹਿਲਾ ਕਾਲਜ, ਸੈਕਟਰ 14, ਪੰਚਕੂਲਾ ਹੈ, ਜਦੋਂ ਕਿ ਪੰਚਕੂਲਾ ਦਾ ਵੋਟਿੰਗ ਕੇਂਦਰ ਜਨਤਕ
ਕੇਂਦਰ, ਬੀਈਐਲ ਕਾਲੋਨੀ ਸੈਕਟਰ 14, ਪੰਚਕੂਲਾ ਵਿਖੇ ਬਣਾਇਆ ਗਿਆ ਹੈ ।
ਉਨ੍ਹਾਂ
ਦੱਸਿਆ ਕਿ ਨਾਰਾਇਣਗੜ੍ਹ ਲਈ ਵੋਟਿੰਗ ਕੇਂਦਰ ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਜਗਾਧਾਰੀ
ਰੋਡ ਅੰਬਾਲਾ ਕੈਂਟ, ਅੰਬਾਲਾ ਕੈਂਟ ਲਈ ਮਲਟੀਪਰਪਜ ਹਾਲ, ਕਲਪਨਾ ਚਾਵਲਾ ਮਹਿਲਾ
ਪੋਲਿਟੈਕਨਿਕ ਅੰਬਾਲਾ ਸਿਟੀ, ਅੰਬਾਲਾ ਸਿਟੀ ਲਈ ਬੀਪੀਐਸ ਪਲੈਟਿਨੇਰਿਯਮ ਕੰਪਲੈਕਸ,
ਅੰਬਾਲਾ ਕੈਂਟ ਮੁਲਾਨਾ ਲਈ ਐਸਡੀ ਕਾਲਜ, ਅੰਬਾਲਾ ਕੈਂਟ ਸਢੌਰਾ ਲਈ ਸਰਸਵਤੀ ਵਿਦਿਆ ਮੰਦਿਰ
ਸਕੂਲ ਜਗਾਧਾਰੀ, ਜਗਾਧਾਰੀ ਲਈ ਮਹਾਰਾਜਾ ਅਗ੍ਰਸੇਨ ਕਾਲਜ ਜਗਾਧਾਰੀ, ਯਮੁਨਾਨਗਰ ਲਈ
ਮਹਾਰਾਜ ਅਗ੍ਰਸੇਨ ਕਾਲਜ ਲਾਇਬ੍ਰੇਰੀ, ਰਾਦੌਰ ਲਈ ਐਮਐਲਐਨ ਕਾਲਜ ਯਮੁਨਾਨਗਰ, ਲਾਡਵਾ ਲਈ
ਅਗ੍ਰਸੇਨ ਪਬਲਿਕ ਸਕੂਲ, ਸੈਕਟਰ 13, ਕੁਰੂਕਸ਼ੇਤਰ, ਸ਼ਾਹਬਾਦ ਲਈ ਆਰਿਆ ਕੰਨਿਆ ਕਾਲਜ
ਆਡੀਟੋਰੀਅਮ, ਸ਼ਾਹਬਾਦ ਥਾਨੇਸਰ ਲਈ ਅਗਰਸੇਨ ਪਬਲਿਕ ਸਕੂਲ, ਸੈਕਟਰ-13, ਕੁਰੂਕਸ਼ੇਤਰ,
ਪਿਹੋਵਾ ਲਈ ਟੈਗੋਰ ਮਾਡਲ ਸਕੂਲ, ਪਿਹੋਵਾ ਹੈ। ਸ੍ਰੀ ਵਾਲਗਦ ਨੇ ਦਸਿਆ ਕਿ ਗੁਲਹਾ ਲਈ
ਆਰ.ਕੇ.ਐਸ.ਡੀ ਕਾਲਜ, ਅੰਬਾਲਾ ਰੋਡ, ਕੈਥਲ, ਕਲਾਇਤ ਲਈ ਆਰ.ਕੇ.ਐਸ.ਡੀ. ਪਬਲਿਕ ਸਕੂਲ,
ਕੈਥਲ, ਕੈਥਲ ਲਈ ਆਰ.ਕੇ.ਐਸ.ਡੀ ਕਾਲਜ, ਕੈਥਲ, ਪੁੰੰਡਰੀ ਲਈ ਆਰ.ਕੇ.ਐਸ.ਡੀ.ਕਾਜਲ ਦਾ ਆਮ
ਕਮਰਾ ਅਤੇ ਸੰਗੀਤ ਰੂਮ, ਨੀਲੋਖੇੜੀ ਲਈ ਦੀਵਾਨ ਆਨੰਦ ਕੁਮਾਰ ਆਡਿਟੋਰਿਅਮ ਦਯਾਲ ਸਿੰਘ
ਕਾਲਜ, ਕਰਨਾਲ, ਇੰਦਰੀ ਲਈ ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਕਰਨਾਲ, ਕਰਨਾਲ ਲਈ ਡੀਏਵੀ
ਪੋਸਟ-ਗ੍ਰੈਜੂਏਟ ਕਾਲਜ, ਕਰਨਾਲ, ਘਰੋਂਦਾ ਲਈ ਅਭਿਮੰਯੂ ਸਕੇਟਿੰਗ ਹਾਲ ਕਰਣ ਸਟੇਡਿਅਮ,
ਕਰਨਾਲ, ਅਸੰਧ ਲਈ ਐਸ.ਵੀ.ਐਸ. ਸੀਨੀਅਰ ਸੈਕੰਡਰੀ ਸਕੂਲ, ਕਰਨਾਲ, ਪਾਣੀਪਤ ਦਿਹਾਤੀ ਲਈ
ਐਸ.ਡੀ.ਵੀ.ਐਮ ਸਕੂਲ, ਪਾਣੀਪਤ, ਪਾਣੀਪਤ ਸ਼ਹਿਰ ਲਈ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ,
ਪਾਣੀਪਤ, ਇਸਰਾਨਾ ਲਈ ਆਰਿਆ ਪੀ.ਜੀ. ਕਾਲਜ, ਪਾਣੀਪਤ, ਸਮਾਲਖਾ ਲਈ ਆਰਿਆ ਪੀ.ਜੀ. ਕਾਲਜ,
ਪਾਣੀਪਤ, ਗੰਨੌਰ ਲਈ ਜੇ.ਕੇ.ਪੀ. ਪੋਲਿਟੈਕਿਕ, ਰਤਨਗੜ੍ਹ, ਰਾਈ ਲਈ ਜੇ.ਕੇ.ਪੀ.
ਪੋਲਿਟੈਕਨਿਕ ਰਤਨਗੜ੍ਹ, ਖਰਖੋਦਾ ਲਈ ਸਾਊਥ ਪੁਆਇੰਟ ਇੰਟਰਨੈਸ਼ਨਲ ਸਕੂਲ, ਪਿੰਡ ਬਾਗੜੂ,
ਜਿਲਾ ਸੋਨੀਪਤ, ਸੋਨੀਪਤ ਲਈ ਸਾਊਥ ਪੁਆਇੰਟ ਇੰਟਰਨੈਸ਼ਨ ਸਕੂਲ, ਪਿੰਡ ਬਾਗੜੂ, ਜਿਲਾ
ਸੋਨੀਪਤ, ਗੋਹਾਣਾ ਲਈ ਭਾਰਤ ਇੰਸੀਟਿਚਿਊਟ ਆਫ ਟੈਕਨਾਲੋਜੀ, ਪਿੰਡ ਮੋਹਾਨਾ, ਸੋਨੀਪਤ,
ਬਰੋਦਾ ਲਈ ਭਾਰਤ ਇੰਸੀਟਿਚਿਊਟ ਆਫ ਟੈਕਨਾਲੋਜੀ, ਪਿੰਡ ਮੋਹਾਨਾ, ਸੋਨੀਪਤ ਨੂੰ ਵੋਟਿੰਗ
ਕੇਂਦਰ ਬਣਾਇਆ ਗਿਆ ਹੈ ।
ਉਨ੍ਹਾਂ ਦਸਿਆ ਕਿ ਜੁਲਾਨਾ ਲਈ ਕੱਬਡੀ ਹਾਲ
ਅਰਜੁਨ ਸਟੇਡਿਅਮ, ਜੀਂਦ, ਸਫੀਦੋਂ ਲਈ ਸਰਕਾਰੀ ਪੋਸਟ-ਗ੍ਰੈਜੂਏਟ ਕਾਲਜ, ਸਫੀਦੋਂ, ਜੀਂਦ
ਲਈ ਮਲਟੀਪਰਪਜ ਹਾਲ ਅਰਜੁਨ ਸਟੇਡਿਅਮ, ਜੀਂਦ, ਉਚਾਨਾ ਕਲਾ ਲਈ ਬੈਡਮਿੰਟਨ ਹਾਲ ਅਰਜੁਨ
ਸਟੇਡਿਅਮ, ਜੀਂਦ, ਨਰਵਾਣਾ ਲਈ ਕੇ.ਐਮ ਸਰਕਾਰੀ ਕਾਲਜ, ਨਰਵਾਨਾ, ਟੋਹਾਣਾ ਲਈ ਸਰਕਾਰੀ
ਮਹਿਲਾ ਕਾਜਲ, ਭੋਡਿਆਖੇੜਾ, ਰਤਿਆ ਲਈ ਸਰਕਾਰੀ ਮਹਿਲਾ ਕਾਲਜ, ਭੋਡਿਆਖੇੜਾ,
ਕਾਲਾਵਲੀ-ਡੱਬਵਾਲੀ-ਰਾਣਿਆਂ, ਸਿਰਸਾ-ਏਲਨਾਬਾਦ ਲਈ ਸਰਕਾਰੀ ਮਹਿਲਾ ਪੋਲੀਟੈਕਨਿਕ, ਸਿਰਸਾ,
ਆਦਮਪੁਰ ਲਈ ਪੰਚਾਇਤ ਭਵਨ, ਹਿਸਾਰ, ਉਕਲਾਨਾ-ਬਰਵਾਲਾ ਅਤੇ ਨਾਰਨੌਂਦ ਲਈ ਮਹਾਵੀਰ
ਸਟੇਡਿਅਮ, ਹਿਸਾਰ, ਹਾਂਸੀ ਲਈ ਐਸ.ਡੀ.ਮਹਿਲਾ ਕਾਲਜ, ਹਾਂਸੀ, ਹਿਸਾਰ ਅਤੇ ਨਲਵਾ ਲਈ
ਪੰਚਾਇਤ ਭਵਨ, ਹਿਸਾਰ, ਲੋਹਾਰੂ-ਬਾਢਡਾ-ਦਾਦਰੀ-ਭਿਵਾਨੀ-ਤੋਸ਼ਾਮ ਲਈ ਹਰਿਆਣਾ ਸਕੂਲ ਸਿੱਖਿਆ
ਬੋਰਡ, ਭਿਵਾਨੀ, ਬਵਾਨੀਖੇੜਾ ਲਈ ਰਾਜੀਵ ਗਾਂਧੀ ਸਰਕਾਰੀ ਮਹਿਲਾ ਕਾਲਜ, ਭਿਵਾਨੀ, ਮਹਿਮ
ਲਈ ਮਹਾਰਾਣੀ ਕਿਸ਼ੋਰੀ ਜਾਟ ਕੰਨਿਆ ਕਾਲਜ, ਰੋਹਤਕ, ਗੜੀ-ਸਾਂਪਲਾ-ਕਿਲੋਈ ਲਈ
ਸੀ.ਆਰ.ਪੋਲਿਟੈਕਨਿਕ, ਰੋਹਤਕ, ਰੋਹਤਕ ਲਈ ਜਾਟ ਹੀਰੋਜ ਮੈਮੋਰਿਅਲ ਅੰਗਲੋ ਸੀਨੀਅਰ
ਸੈਕੰਡਰੀ ਸਕੂਲ, ਰੋਹਤਕ, ਕਲਾਨੌਰ ਲਈ ਸੀ.ਆਰ.ਕਾਲਜ, ਰੋਹਤਕ, ਬਹਾਦੁਰਗੜ੍ਹ ਲਈ ਪੀ.ਜੀ.
ਨਹਿਰੂ ਕਾਲਜ, ਝੱਜਰ, ਬਾਦਲੀ ਲਈ ਕਿਸਾਨ ਸਦਨ, ਝੱਜਰ, ਝੱਜਰ ਲਈ ਸਰਕਾਰੀ ਪੋਲੀਟੈਕਨਿਕ,
ਝੱਜਰ, ਬੇਰੀ ਲਈ ਜਹਾਆਰਾ ਬਾਗ ਸਟੇਡਿਅਮ, ਝੱਜਰ ਵਿਚ ਵੋਟਿੰਗ ਕੇਂਦਰ ਬਣਾਇਆ ਗਿਆ ਹੈ ।
ਸ੍ਰੀ ਵਾਲਗਦ ਨੇ ਦਸਿਆ ਕਿ ਅਟੇਲੀ ਲਈ ਪੀ.ਆਰ.ਸੈਂਟਰ, ਨਾਰਨੌਲ, ਮਹੇਂਦਰਗੜ੍ਹ
ਲਈ ਖੁਰਾਕ ਅਤੇ ਸਪਲਾਈ ਵਿਭਾਗ ਦਾ ਖਰੀਦ ਕੇਂਦਰ, ਨਾਰਨੌਲ, ਨਾਰਨੌਲ ਲਈ ਆਈਟੀਆਈ ਵਿਮੈਨ,
ਨਾਰਨੌਲ, ਨਾਂਗਲ ਚੌਧਰੀ ਲਈ ਆਈਟੀਆਈ ਕੰਨਿਆ, ਨਾਰਨੌਲ, ਬਾਵਲ ਲਈ ਸਰਕਾਰੀ ਮਹਿਲਾ ਕਾਲਜ,
ਸੈਕਟਰ 18, ਰਿਵਾੜੀ, ਕੋਸਲੀ ਲਈ ਜੈਨ ਸੀਨੀਅਰ ਸੈਕੰਡਰੀ ਸਕੂਲ, ਰਿਵਾੜੀ, ਰਿਵਾੜੀ ਲਈ
ਸਰਕਾਰੀ ਮਹਿਲਾ ਕਾਲਜ, ਸਕੈਟਰ 18, ਰਿਵਾੜੀ, ਪਟੌਦੀ ਲਈ ਦ੍ਰੋਣਾਚਾਰਿਆ ਸਰਕਾਰੀ ਕਾਲਜ,
ਗੁੜਗਾਉਂ ਅਤੇ ਸੋਹਾਣਾ ਲਈ ਦ੍ਰੋਣਾਚਾਰਿਆ ਸਰਕਾਰੀ ਕਾਲਜ, ਗੁੜਗਾਉਂ, ਨੂੰਹ-ਫਿਰੋਜਪੁਰ
ਝੀਰਕਾ, ਪੁੰਹਾਨਾ ਲਈ ਯਾਸੀਨ ਮੇਵ ਡਿਗਰੀ ਕਾਲਜ, ਨੂੰਹ, ਹਥੀਨ-ਹੋਡਲ-ਪਲਵਲ ਲਈ
ਡਾ.ਬੀ.ਆਰ.ਅੰਬੇਡਕਰ ਸਰਕਾਰੀ ਕਾਲਜ, ਸੈਕਟਰ 12, ਪਲਵਲ, ਪ੍ਰਿਥਲਾ ਲਈ ਯਾਦਵ ਧਰਮਸ਼ਾਲਾ,
ਸੈਕਟਰ 16, ਫਰੀਦਾਬਾਦ, ਫਰੀਦਾਬਾਦ ਐਨਆਈਟੀ ਲਈ ਲਖਾਨੀ ਧਰਮਸ਼ਾਲਾ ਐਨਆਈਟੀ ਫਰੀਦਾਬਾਦ,
ਬੜਖਲ ਲਈ ਖਾਨ ਦੌਲਤਰਾਮ ਧਰਮਸ਼ਾਲਾ, ਐਨਆਈਟੀ, ਫਰੀਦਾਬਾਦ, ਬੱਲਭਗੜ੍ਹ ਲਈ ਅਗਰਵਾਲ
ਧਰਮਸ਼ਾਲਾ, ਬੱਲਭਗੜ੍ਹ, ਫਰੀਦਾਬਾਦ ਅਤੇ ਤਿਗਾਂਵ ਲਈ 13 ਪੰਥ ਭਵਨ, ਸੈਕਟਰ 10, ਡੀ.ਐਲ.ਐਫ
ਫਰੀਦਾਬਾਦ ਨੂੰ ਵੋਟਿੰਗ ਕੇਂਦਰ ਬਣਾਇਆ ਗਿਆ ਹੈ।
--
ਹਰਿਆਣਾ 'ਚ 5 ਵੋਟਿੰਗ ਕੇਂਦਰਾਂ 'ਤੇ ਅੱਜ ਮੁੜ ਵੋਟਿੰਗ
ਹਰਿਆਣਾ
ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੇ
ਆਦੇਸ਼ਾਂ ਅਨੁਸਾਰ ਜ਼ਿਲ੍ਹਾ ਮੇਵਾਤ ਦੇ ਫਿਰੋਜ਼ਪੁਰ ਝਿਰਕਾ ਵਿਧਾਨ ਸਭਾ ਹਲਕੇ ਵਿਚ 5 ਵੋਟਿੰਗ
ਕੇਂਦਰਾਂ 'ਤੇ ਮੁੜ ਵੋਟਿੰਗ 18 ਅਕਤੂਬਰ ਨੂੰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ
ਵੋਟਾਂ ਪੈਣ ਦਾ ਸਮਾਂ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਵਿਚਕਾਰ ਹੋਵੇਗਾ।
ਉਨ੍ਹਾਂ
ਦੱਸਿਆ ਕਿ ਜ਼ਿਲ੍ਹਾ ਮੇਵਾਤ ਦੇ ਫਿਰੋਜ਼ਪੁਰ ਝਿਰਕਾ ਵਿਧਾਨ ਸਭਾ ਹਲਕੇ ਦੇ ਪੰਜ ਵੋਟਿੰਗ
ਕੇਂਦਰਾਂ, ਜਿਨ੍ਹਾਂ ਵਿਚ 91-ਪ੍ਰਾਇਮਰੀ ਸਕੂਲ, ਮੁਹੰਮਦਵਾਸ ਉਰਫ ਬੁਚਕਾ, 101-ਸਰਕਾਰੀ
ਹਾਈ ਸਕੂਲ, ਨੀਮਖੇਰਾ, 102-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਡੇਢ, 107- ਸਰਕਾਰੀ
ਮਿਡਲ ਸਕੂਲ, ਤਿਗਾਂਵ ਅਤੇ 108-ਸਰਕਾਰੀ ਮਿਡਲ ਸਕੂਲ, ਤਿਗਾਂਵ ਸ਼ਾਮਿਲ ਹਨ ।
ਸ੍ਰੀ
ਵਾਲਗਦ ਨੇ ਦਸਿਆ ਕਿ ਇੰਨ੍ਹਾਂ ਖੇਤਰਾਂ ਵਿਚ ਮੁੜ ਵੋਟਿੰਗ ਕਰਵਾਉਣ ਲਈ ਸਾਰੇ ਪ੍ਰਬੰਧ ਕਰ
ਲਿਆ ਗਿਆ ਹੈ । ਉਨ੍ਹਾਂ ਦਸਿਆ ਕਿ ਜਿਲਾ ਮੇਵਾਤ ਵਿਚ ਮੁੜ ਵੋਟਿੰਗ ਹੋਣ ਕਾਰਣ ਚੋਣ ਜਾਬਤਾ
ਲਾਗੂ ਹੋ ਗਈ ਹੈ ਅਤੇ ਸਰਕਾਰ ਨੇ ਇੰਨ੍ਹਾਂ ਖੇਤਰਾਂ ਵਿਚ ਪੇਡ ਛੁੱਟੀ ਐਲਾਨ ਕੀਤੀ ਹੈ,
ਜਿੱਥੇ ਮੁੜ ਵੋਟਿੰਗ ਹੋਣੀ ਹੈ । ਉਨ੍ਹਾਂ ਦਸਿਆ ਕਿ ਹਰਿਆਣਾ ਦੇ ਆਬਕਾਰੀ ਤੇ ਕਰਾਧਾਨ
ਕਮਿਸ਼ਨਰ ਵੱਲੋਂ ਵੋਟਿੰਗ ਕੇਂਦਰਾਂ ਦੇ ਨਾਲ ਲਗਦੇ ਖੇਤਰਾਂ ਅਤੇ ਸਬੰਧਤ ਵੋਟਿੰਗ ਕੇਂਦਰਾਂ
ਵਿਚ ਡਰਾਈ ਡੇ ਐਲਾਨ ਕੀਤਾ ਗਿਆ ਹੈ । ਉਨ੍ਹਾਂ ਨੇ ਸਬੰਧਤ ਵੋਟਿੰਗ ਖੇਤਰਾਂ ਦੇ ਵੋਟਰਾਂ
ਤੋਂ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਅਤੇ ਨਿਰਪੱਖ ਤੌਰ 'ਤੇ ਵੋਟਿੰਗ ਕਰਨ ।
ਉਨ੍ਹਾਂ ਦਸਿਆ ਕਿ ਬੂਥ ਪੱਧਰੀ ਅਧਿਕਾਰੀ ਵੱਲੋਂ ਵੋਟਰ ਸਲੀਪ ਵੰਡ ਕੀਤੀ ਜਾ
ਰਹੀ ਹੈ । ਇਸ ਤੋਂ ਇਲਾਵਾ ਵੋਟਰ ਪਾਸਪੋਰਟ, ਡਰਾਇੰਗ ਲਾਇਸੈਂਸ, ਕੇਂਦਰ ਅਤੇ ਰਾਜ ਸਰਕਾਰ,
ਸਰਕਾਰੀ ਅਦਾਰੇ, ਜਨਤਕ ਲਿਮਟਿਡ ਕੰਪਨੀਆਂ ਦਾ ਫੋਟੋਸਹਿਤ ਸੇਵਾ ਪਛਾਣ ਪੱਤਰ, ਬੈਂਕ ਅਤੇ
ਡਾਕਖਾਨੇ ਵੱਲੋਂ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਆਧਾਰ ਕਾਰਡ, ਆਰ.ਜੀ.ਆਈ
ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਦਾ ਜਾਬ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਿਹਤ
ਬੀਮਾ ਸਮਾਰਟ ਕਾਰਡ, ਪੈਂਸ਼ਨ ਦਸਤਾਵੇਜ ਫੋਟੋ ਸਹਿਤ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਮੰਜ਼ੂਰ
ਇਲੈਕਸ਼ਨ ਮਸ਼ੀਨੀਰੀ ਵੱਲੋਂ ਜਾਰੀ ਫੋਟੋ ਵੋਟਰ ਸਲੀਪ ਰਾਹੀਂ ਵੀ ਵੋਟਰ ਨੂੰ ਆਪਣਾ ਵੋਟ
ਪਾਉਣ ਲਈ ਮੰਜ਼ੂਰ ਹੋਵੇਗਾ ।
ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਅਤੇ ਚੋਣ
ਲੜ ਰਹੇ ਉਮੀਦਵਾਰਾਂ ਤੋਂ ਅਪੀਲ ਕੀਤਾ ਹੈ ਕਿ ਉਹ ਇੰਨ੍ਹਾਂ ਖੇਤਰਾਂ ਵਿਚ ਹੋ ਰਹੇ ਮੁੜ
ਵੋਟਿੰਗ ਨੂੰ ਸ਼ਾਂਤੀਪੂਰਨ ਆਯੋਜਨ ਕਰਨਵਾਉਣ ਲਈ ਆਪਣਾ ਪੂਰਾ ਸਹਿਯੋਗ ਦੇਣ ।