ਨੇਪਾਲ : ਬਰਫ਼ਬਾਰੀ ਦੀ ਲਪੇਟ 'ਚ ਆਉਣ ਨਾਲ 24 ਮੌਤਾਂ ਦਾ ਖਦਸ਼ਾ
Posted on:- 15-10-2014
ਕਾਠਮੰਡੂ : ਨੇਪਾਲ
ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਬਰਫ਼ਬਾਰੀ ਦੀ ਲਪੇਟ ਵਿੱਚ ਆਉਣ ਨਾਲ ਘੱਟੋ ਘੱਟ
ਦੋ ਦਰਜਨ ਪਰਬਤਰੋਹੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜਦਕਿ ਕਈ ਹੋਰ ਲਾਪਤਾ ਹਨ।
ਇਹ
ਉਹ ਪਰਬਤਰੋਹੀ ਹਨ ਜੋ ਮੁਸਤੰਗ ਜ਼ਿਲ੍ਹੇ ਵਿੱਚ ਅੰਨਪੂਰਨਾ ਮਾਰਕੀਟ ਵਿੱਚ ਥੋਰੁੰਗ ਲਾ
ਪਰਬਤ ਤੋਂ ਪਰਤ ਰਹੇ ਸਨ। ਮਾਰੇ ਗਏ ਲੋਕਾਂ 'ਚ ਨੇਪਾਲ ਤੋਂ ਇਲਾਵਾ ਪੁਰਤਗਾਲ ਅਤੇ
ਇਸਰਾਇਲ ਦੇ ਨਾਗਰਿਕ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ 40 ਹੋਰਨਾਂ ਲੋਕਾਂ ਨੂੰ ਬਚਾਅ
ਲਿਆ ਗਿਆ ਹੈ। ਰਾਹਤ ਅਤੇ ਬਹਾਅ ਕਾਰਜਾਂ ਲਈ ਫੌਜ ਹੈਲੀਕਾਪਟਰਾਂ ਦੀ ਮਦਦ ਲੈ ਰਹੀ ਹੈ।
ਇੱਕ
ਹੋਰ ਘਟਨਾ ਵਿੱਚ ਮੰਗਲਵਾਰ ਨੂੰ ਢਿੱਗਾਂ ਡਿੱਗਣ ਨਾਲ ਨੇਪਾਲ ਦੇ ਤਿੰਨ ਕਿਸਾਨ ਮਾਰੇ ਗਏ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਨੀ ਬਰਫ਼ਬਾਰੀ ਹੋਣ ਦੀ ਵਜ੍ਹਾ ਭਾਰਤ ਵਿੱਚ ਆਇਆ
ਚੱਕਰਵਾਤੀ ਤੁਫ਼ਾਨ ਹੁਦਹੁਦ ਹੋ ਸਕਦਾ ਹੈ।
ਉਪ ਗ੍ਰਹਾਂ ਤੋਂ ਮਿਲੀਆਂ ਤਸਵੀਰਾਂ ਤੋਂ
ਸੰਕੇਤ ਮਿਲੇ ਹਨ ਕਿ ਤੁਫ਼ਾਨ ਹੁਦਹੁਦ ਭਾਰਤ ਤੋਂ ਨੇਪਾਲ ਅਤੇ ਫ਼ਿਰ ਚੀਨ ਵੱਲ ਵਧ ਰਿਹਾ ਹੈ।
ਨੇਪਾਲ 'ਚ ਕੁਝ ਮਹੀਨੇ ਪਹਿਲਾਂ ਵੀ ਮਾਊਂਟ ਐਵਰੈਸਟ 'ਤੇ ਚੜ੍ਹਨ ਦੌਰਾਨ 16 ਸ਼ੇਰਪਾ ਮਾਰੇ
ਗਏ ਸਨ।