ਪੱਗ ਦੀ ਇੱਜ਼ਤ ਨੂੰ ਦਾਗ ਨਾ ਲੱਗੇ : ਚੌਟਾਲਾ
Posted on:- 12-10-2014
ਚੰਡੀਗੜ੍ਹ : ਇਨੈਲੋ
ਮੁਖੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਸੂਬਾ
ਵਾਸੀਆਂ ਦੇ ਨਾਂ ਇਕ ਅਪੀਲ ਕਰਦਿਆਂ 15 ਅਕਤੂਬਰ ਨੂੰ ਇਨੈਲੋ ਦੇ ਸਾਰੇ ਉਮੀਦਵਾਰਾਂ ਨੂੰ
ਜੇਤੂ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਗ਼ੈਰਹਾਜ਼ਰੀ 'ਚ ਪਾਰਟੀ ਪ੍ਰਤੀ
ਸਮਰਪਣ ਅਤੇ ਚੌਧਰੀ ਦੇਵੀ ਲਾਲ ਪ੍ਰਤੀ ਸਨਮਾਨ ਦੀ ਇੱਜ਼ਤ ਹੁਣ ਸੂਬਾ ਵਾਸੀਆਂ ਦੇ ਹੱਥਾਂ 'ਚ
ਹੈ।
ਬੀਤੀ ਰਾਤ ਤਿਹਾੜ ਜੇਲ੍ਹ ਜਾਣ ਤੋਂ ਪਹਿਲਾਂ ਸੂਬਾ ਵਾਸੀਆਂ ਦੇ ਨਾਂ ਲਿਖੀ
ਅਪਣੀ ਚਿੱਠੀ 'ਚ ਇਨੈਲੋ ਮੁਖੀ ਨੇ ਕਿਹਾ ਕਿ ਦੁਨੀਆ ਦੇ ਇਕ ਬਹੁਤ ਵੱਡੇ ਦਾਰਸ਼ਨਿਕ ਨੇ
ਕਿਹਾ ਹੈ ਕਿ ਇਤਿਹਾਸ ਖ਼ੁਦ ਨੂੰ ਦੁਹਰਾਉਂਦਾ ਹੈ।
ਉਨ੍ਹਾਂ ਆਮ ਲੋਕਾਂ ਦੀ ਕ੍ਰਾਂਤੀ ਦੇ
ਦੂਤ ਮਰਹੂਮ ਜੈਪ੍ਰਕਾਸ਼ ਨਾਰਾਇਣ ਦੇ ਜਨਮਦਿਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਜੈਪ੍ਰਕਾਸ਼
ਨਾਰਾਇਣ ਦਾ ਜਨਮਦਿਨ ਹੈ, ਜਿਨ੍ਹਾਂ ਨੇ ਸੰਘਰਸ਼ ਕਰ ਕੇ ਕਾਂਗਰਸ ਦੇ ਕੁਸ਼ਾਸਨ ਤੋਂ ਦੇਸ਼ ਨੂੰ
ਛੁਟਕਾਰਾ ਦਿਵਾਇਆ। ਸ੍ਰੀ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੇ ਦਿਖਾਏ ਰਾਹ 'ਤੇ ਚਲਦਿਆਂ
ਅਸੀਂ ਹਰਿਆਣਾ 'ਤੋਂ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਦਾ ਅੰਤ ਕਰਨ ਦਾ ਅਹਿਦ ਲਿਆ ਜਿਸ ਲਈ
ਅੱਜ ਅਸੀਂ ਸਜ਼ਾ ਕੱਟ ਰਹੇ ਹਾਂ।
ਇਨੈਲੋ ਮੁਖੀ ਨੇ ਹਰਿਆਣਾ ਵਾਸੀਆਂ ਦੇ ਨਾਂ ਅਪਣੇ
ਸੰਦੇਸ਼ 'ਚ ਕਿਹਾ ਕਿ ਲੰਮੇ ਸਮੇਂ ਤੋਂ ਬਾਅਦ ਅੰਜ ਅਸੀਂ ਆਪਸ 'ਚ ਮਿਲ ਰਹੇ ਹਾਂ ਜੋ ਪਿਆਰ
ਅਤੇ ਸਨਮਾਨ ਤੁਸੀਂ ਦਿੱਤਾ ਉਸ ਨਾਲ ਮੇਰਾ ਦਿਲ ਬਾਗ਼ੋ-ਬਾਗ਼ ਹੋ ਗਿਆ ਤੇ ਮੈਨੂੰ ਮੇਰੇ
ਵਰਕਰਾਂ ਅਤੇ ਮੇਰੇ ਚਾਹੁਣ ਵਾਲਿਆਂ ਦੇ ਅਟੁੱਟ ਸਬੰਧ 'ਤੇ ਮਾਣ ਹੈ। ਚੌਟਾਲਾ ਨੇ ਪਾਰਟੀ
ਕਾਰਕੁਨਾਂ ਅਤੇ ਸੂਬਾ ਵਾਸੀਆਂ ਦੇ ਨਾਂ ਅਪਣੇ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਦੀ
ਗ਼ੈਰ-ਹਾਜ਼ਰੀ 'ਚ ਪਾਰਟੀ ਦੇ ਪ੍ਰਤੀ ਸਮਰਪਣ ਅਤੇ ਚੌਧਰੀ ਦੇਵੀ ਲਾਲ ਦੇ ਸਨਮਾਨ ਦੀ ਇੱਜ਼ਤ
ਹੁਣ ਉਨ੍ਹਾਂ ਦੇ ਹੱਥ 'ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਗ ਦੀ ਇੱਜ਼ਤ 'ਤੇ ਦਾਗ਼ ਨਾ
ਲੱਗੇ ਅਤੇ ਹਰਿਆਣਾ ਦਾ ਮਾਣ ਮੇਰੇ ਪ੍ਰਤੀ ਸਮਰਪਣ ਇਸ ਨੂੰ ਸਿੱਧ ਕਰਨ ਦਾ ਤੁਹਾਡਾ ਇਹ
ਆਖ਼ਰੀ ਇਮਤਿਹਾਨ ਹੈ। ਸੂਬਾ ਵਾਸੀਆਂ ਤੋਂ ਤਿਹਾੜ ਜੇਲ੍ਹ ਲਈ ਵਿਦਾ ਲੈਂਦਿਆਂ ਉਨ੍ਹਾਂ
ਚਿੱਠੀ ਦੇ ਅਖ਼ੀਰ 'ਚ ਸੂਬਾ ਵਾਸੀਆਂ ਦੇ ਖੁਸ਼ ਅਤੇ ਆਬਾਦ ਰਹਿਣ ਦੀ ਕਾਮਨਾ ਕਰਦਿਆਂ ਲਿਖਿਆ
ਕਿ ਇਹ ਇਨ੍ਹਾਂ ਸ਼ਬਦਾਂ ਦੇ ਨਾਲ ਭਾਰੀ ਮਨ ਨਾਲ ਹੁਣ ਲੋਕਾਂ ਤੋਂ ਵਿਦਾ ਲੈਂਦੇ ਹਨ ਅਤੇ
ਚਿੱਠੀ ਦੇ ਅਖ਼ੀਰ 'ਚ ਉਨ੍ਹਾਂ ਨੇ ਸੂਬਾ ਵਾਸੀਆਂ ਦੇ ਨਾਂ ਤੁਹਾਡਾ ਅਪਣਾ ਓਮ ਪ੍ਰਕਾਸ਼
ਚੌਟਾਲਾ ਲਿਖ ਕੇ 11 ਅਕਤੂਬਰ ਨੂੰ ਦੇਰ ਸ਼ਾਮ ਇਹ ਚਿੱਠੀ ਪਾਰਟੀ ਕਾਰਕੁਨਾਂ ਤੇ ਸੂਬਾ
ਵਾਸੀਆਂ ਦੇ ਨਾਂ ਜਾਰੀ ਕਰਦਿਆਂ ਲੋਕਾਂ ਤੋਂ ਇਨੈਲੋ ਉਮੀਦਵਾਰਾਂ ਨੂੰ ਜੇਤੂ ਬਣਾਉਣ ਅਤੇ
ਉਨ੍ਹਾਂ ਦੀ ਪੱਗ ਦੀ ਇੱਜ਼ਤ ਅਤੇ ਸਨਮਾਨ ਦੀ ਇੱਜ਼ਤ ਰੱਖਣ ਦਾ ਸੱਦਾ ਦਿਤਾ।