ਚੱਕਰਵਾਤੀ ਤੂਫ਼ਾਨ ਹੁਦਹੁਦ ਅੱਜ ਦੁਪਹਿਰੇ ਪੁੱਜੇਗਾ ਵਿਸਾਖਾਪਟਨਮ
Posted on:- 11-10-2014
ਮਾਰ ਦੀ ਸੰਭਾਵਨਾ ਕਾਰਨ ਇਲਾਕੇ 'ਚੋਂ 1 ਲੱਖ ਤੋਂ ਵੱਧ ਬੰਦਾ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
ਨਵੀਂ ਦਿੱਲੀ : ਚੱਕਰਵਾਤ
ਹੁਦਹੁਦ ਦੇ ਖਤਰੇ ਨੂੰ ਧਿਆਨ 'ਚ ਰੱਖਦੇ ਹੋਏ ਬਚਾਓ ਅਭਿਆਨ ਤੇਜ਼ ਕਰਨ ਦੇ ਨਾਲ-ਨਾਲ
ਆਂਧਰਾ ਪ੍ਰਦੇਸ਼ ਦੇ ਤੱਟੀ ਜ਼ਿਲ੍ਹਿਆਂ ਦੇ ਹੇਠਲੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ
ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਚੱਕਰਵਾਤ ਨੇ ਅੱਜ ਵਿਸਾਖਾਪਟਨਮ ਦੇ
ਨੇੜੇ-ਤੇੜੇ ਉਤਰੀ ਕੰਢੇ 'ਤੇ ਪਹੁੰਚਣ ਦਾ ਸ਼ੱਕ ਹੈ। ਸੂਬੇ ਦੇ ਸੰਕਟ ਕੰਟਰੋਲ ਮੈਨੇਜਮੈਂਟ
ਦੇ ਅਧਿਕਾਰੀ ਹੇਮਾਵਤੀ ਨੇ ਦੱਸਿਆ ਕਿ ਹੁਣ ਤੱਕ ਵਿਸਾਖਾਪਟਨਮ ਜ਼ਿਲ੍ਹੇ ਤੋਂ 24 ਹਜ਼ਾਰ,
ਵਿਜਿਯਾਨਗਰਮ 15 ਹਜ਼ਾਰ, ਸੀਕਾਕੁਲਮ ਤੋਂ 46 ਹਜ਼ਾਰ ਅਤੇ ਪੂਰਬ ਗੋਦਾਵਰੀ ਜ਼ਿਲ੍ਹੇ ਤੋਂ 160
ਲੋਕਾਂ ਨੂੰ ਸੁਰੱÎਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਹੇਮਾਵਤੀ ਨੇ ਦੱਸਿਆ ਕਿ
ਤੱਟੀ ਜ਼ਿਲ੍ਹਿਆਂ ਵਿਚ 146 ਚੱਕਰਵਾਤ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ।
ਰਾਸ਼ਟਰੀ
ਸੰਕਟ ਮੋਚਨ ਬਲ ਨੇ ਰਾਹਤ ਅਤੇ ਬਚਾਅ ਦੇ ਲਈ 19 ਟੀਮਾਂ ਤਾਇਨਾਤ ਕੀਤੀਆਂ ਹਨ। ਹਰੇਕ ਟੀਮ
ਵਿਚ 45 ਤੋਂ 50 ਮੈਂਬਰ ਹਨ। ਇਸ ਤੋਂ ਬਿਨਾਂ ਵੱਡੀ ਸੰਖਿਆ ਵਿਚ ਸੈਨਿਕ ਕਰਮਚਾਰੀਆਂ ਨੂੰ
ਵਿਸਾਖਾਪਟਨਮ ਵਿਚ ਤਾਇਨਾਤ ਰੱਖਿਆ ਗਿਆ ਸੀ। ਸੀਕਾਕੁਲਮ ਵਿਚ ਸਮੁੰਦਰ ਵਿਚ ਅੱਜ ਸਥਿਤੀ
ਬਹੁਤੀ ਚੰਗੀ ਨਹੀਂ ਸੀ। ਮੌਸਮ ਵਿਭਾਗ ਨੇ ਸੂਚਨਾ ਦਿੱਤੀ ਹੈ ਕਿ ਚੱਕਰਵਾਤ ਦੇ ਦੌਰਾਨ
ਕੱਚੇ ਮਕਾਨਾਂ ਨੂੰ ਜਬਰਦਸਤ ਨੁਕਸਾਨ ਹੋ ਸਕਦਾ ਹੈ। ਵੱਡੇ-ਵੱਡੇ ਦਰੱਖਤ ਡਿੱਗ ਸਕਦੇ ਹਨ।
ਰੇਲ ਅਤੇ ਸੜਕ ਆਵਾਜਾਈ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਉਪ ਮੁੱਖ ਮੰਤਰੀ ਕੇਈ ਕਸ਼ਨ
ਮੂਰਤੀ ਕਿ ਚੱਕਰਵਾਤੀ ਤੂਫ਼ਾਨ ਨਾਲ ਨਜਿੱਠਣ ਲਈ ਸਰਕਾਰੀ ਮਸ਼ੀਨਰੀ ਤਿਆਰ ਹੈ। ਭਾਰਤੀ ਹਵਾਈ
ਸੈਨਾ ਦੀ ਪੂਰਬੀ ਕਮਾਂਡ ਨੇ ਮਦਦ ਦੇ ਲਈ 4 ਜਹਾਜ਼ ਤਿਆਰ ਰੱਖੇ ਹਨ। ਇਨ੍ਹਾਂ ਜਹਾਜ਼ਾਂ 'ਤੇ
ਗੋਤਾਖੋਰ, ਡਾਕਟਰ, ਰਬੜ ਦੀਆਂ ਕਿਸ਼ਤੀਆਂ, ਹੈਲੀਕਾਪਟਰ, ਭੋਜਨ, ਤੰਬੂ, ਕੱਪੜੇ ਅਤੇ
ਦਵਾਈਆਂ ਸਮੇਤ ਰਾਹਤ ਸਮੱਗਰੀ ਤਿਆਰ ਕਰਕੇ ਰੱਖੀ ਗਈ ਹੈ। ਹਵਾਈ ਸੈਨਾ ਨੇ ਹਵਾਈ ਸਟੇਸ਼ਨ
ਆਈਐਨਐਸ ਡੇਗਾ ਵਿਚ 6 ਜਹਾਜ਼ ਤਿਆਰ ਕਰ ਰੱਖੇ ਹਨ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ
ਦੱਸਿਆ ਕਿ ਅਤਿਅੰਤ ਭਿਆਨਕ ਚੱਕਰਵਾਤੀ ਤੂਫ਼ਾਨ ਵਿਸਾਖਾਪਟਨਮ ਸਥਿਤ ਡਾਪਲਰ ਮੌਸਮ ਰਡਾਰ ਦੇ
ਦਾਇਰੇ ਵਿਚ ਹੈ। ਸਵੇਰੇ ਤੋਂ ਇਸ 'ਤੇ ਨਜ਼ਰ ਰੱਖੀ ਜਾ ਰਹੀ ਹੈ।