ਮਹਾਰਾਸ਼ਟਰ : ਜਬਰ-ਜਿਨਾਹ ਬਾਰੇ ਸਾਬਕਾ ਗ੍ਰਹਿ ਮੰਤਰੀ ਨੇ ਬਿਆਨ ਦੇ ਕੇ ਮੰਗੀ ਮੁਆਫ਼ੀ
Posted on:- 11-10-2014
ਪੂਨੇ : ਰਾਸ਼ਟਰਵਾਦੀ
ਕਾਂਗਰਸ ਪਾਰਟੀ ਦੇ ਨੇਤਾ ਅਤੇ ਮਹਾਂਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਆਰ.ਆਰ. ਪਾਟਿਲ ਨੇ
ਵੀਰਵਾਰ ਨੂੰ ਦਿੱਤੇ ਬਿਆਨ 'ਤੇ ਖੜ੍ਹੇ ਹੋਏ ਵਿਵਾਦ ਨੂੰ ਦੇਖ ਕੇ ਮੁਆਫ਼ੀ ਮੰਗ ਲਈ ਹੈ।
ਸਾਂਗਲੀ ਜ਼ਿਲ੍ਹੇ ਦੇ ਕਾਬਥੇ ਵਿਧਾਨ ਸਭਾ ਖੇਤਰ ਵਿਚ ਦਿੱਤੇ ਬਿਆਨ ਵਿਚ ਉਨ੍ਹਾਂ ਮਨਸੇ
ਉਮੀਦਵਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਸੀ ਕਿ ਉਮੀਦਵਾਰ ਵਿਧਾਇਕ ਬਣਨ ਤੱਕ ਦੁਸ਼ਕਰਮ
ਤੋਂ ਦੂਰ ਰਹਿੰਦੇ। ਉਨ੍ਹਾਂ ਦੇ ਇਸ ਬਿਆਨ 'ਤੇ ਵਿਰੋਧੀ ਪਾਰਟੀਆਂ ਅਤੇ ਮਹਿਲਾ ਸੰਗਠਨਾਂ
ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਇਸ ਬਿਆਨ ਨੂੰ ਮਹਿਲਾਵਾਂ ਦਾ ਅਪਮਾਨ ਕਰਾਰ
ਦਿੱਤਾ। ਸਾਂਗਲੀ ਤੋਂ ਭਾਜਪਾ ਸਾਂਸਦ ਸੰਜੇ ਪਾਟਿਲ ਨੇ ਕਿਹਾ ਕਿ ਆਰ.ਆਰ. ਪਾਟਿਲ ਵਰਗੇ
ਲੋਕ ਹਮੇਸ਼ਾਂ ਸ਼ਾਹੂ ਜੋਤਿਬਾਫੁਲੇ ਅਤੇ ਅੰਬੇਦਕਰ ਦਾ ਨਾਂ ਲੈਂਦੇ ਹਨ। ਪਰ ਇਸ ਬਿਆਨ ਦੇ
ਨਾਲ ਉਨ੍ਹਾਂ ਦੀ ਸੋਚ ਸਾਹਮਣੇ ਆ ਗਈ ਹੈ। ਮਨਸੇ ਦੇ ਬਾਲਾ ਨਗੰਦਾ ਬੋਕਰ ਨੇ ਕਿਹਾ ਕਿ
ਪਾਟਿਲ ਵਰਗੇ ਨੇਤਾ ਨੂੰ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਪਹਿਲਾਂ ਘੱਟੋ-ਘੱਟ ਦੋ ਵਾਰੀ
ਸੋਚਣਾ ਚਾਹੀਦਾ ਹੈ। ਇਸ ਸਬੰਧੀ ਪਾਟਿਲ ਨੇ ਕਿਹਾ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ
ਠੇਸ ਪਹੁੰਚਦੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।