ਦੁਰਗਾ ਸ਼ਕਤੀ ਨਾਗਪਾਲ ਦਾ ਆਈਏਐਸ ਪਤੀ ਮੁਅੱਤਲ
Posted on:- 11-10-2014
ਲਖਨਊ : ਮੁੱਖ ਮੰਤਰੀ
ਅਖਿਲੇਸ਼ ਯਾਦਵ ਨੇ ਮਥੁਰਾ ਵਿਚ ਦਲਿਤ ਅਧਿਆਪਕ ਨਾਲ ਘਟੀਆ ਵਿਵਹਾਰ ਕਰਨ ਦੇ ਦੋਸ਼ ਵਿਚ
ਆਈਏਐਸ ਅਧਿਕਾਰੀ ਅਭਿਸ਼ੇਕ ਸਿੰਘ ਨੂੰ ਅੱਜ ਤੁਰੰਤ ਮੁਅੱਤਲ ਕਰ ਦਿੱਤਾ ਹੈ। ਯੂਪੀ ਸਰਕਾਰ
ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਇਸ ਸ਼ਿਕਾਇਤ ਮਿਲੀ ਸੀ ਕਿ ਆਈਏਐਸ ਅਧਿਕਾਰੀ
ਦੁਆਰਾ ਕੱਲ੍ਹ ਰਾਤ ਇਕ ਬਜ਼ੁਰਗ ਦਲਿਤ ਅਧਿਆਪਕ ਨੂੰ ਪੁਲਿਸ ਤੋਂ ਗ੍ਰਿਫ਼ਤਾਰ ਕਰਵਾ ਕੇ
ਬੁਲਾਉਣ ਤੋਂ ਬਾਅਦ ਉਸ ਦੇ ਬੇਟੇ ਦੇ ਸਾਹਮਣੇ ਜਨਤਕ ਰੂਪ ਵਿਚ ਉਸ ਨੂੰ ਮੁਰਗਾ ਬਣਾਇਆ ਗਿਆ
ਅਤੇ ਉਸ ਤੋਂ ਬੈਠਕਾਂ ਵੀ ਮਰਵਾਈਆਂ ਗਈਆਂ।
ਇਸ ਗੈਰ ਮਨੁੱਖੀ ਵਿਵਹਾਰ ਦੇ ਵਿਰੋਧ
ਵਿਚ ਮਥੁਰਾ ਦੇ ਅਧਿਆਪਕ ਹੜਤਾਲ 'ਤੇ ਚਲੇ ਗਏ ਅਤੇ ਆਈਏਐਸ ਅਧਿਕਾਰੀ ਦੇ ਖਿਲਾਫ਼ ਕਾਰਵਾਈ
ਦੀ ਮੰਗ ਕੀਤੀ। ਟੀਚਰ ਨਾਲ ਕੀਤੇ ਗਏ ਇਸ ਗੈਰ ਮਨੁੱਖੀ ਵਿਵਹਾਰ ਨੂੰ ਗੰਭੀਰਤਾ ਨਾਲ ਲੈਂਦੇ
ਹੋਏ ਮੁੱਖ ਮੰਤਰੀ ਨੇ ਅੱਜ ਮਥੁਰਾ ਜ਼ਿਲ੍ਹੇ ਦੀ ਮਹਾਵਨ ਤਹਿਸੀਲ ਦੇ ਐਸਡੀਐਮ ਅਭਿਸ਼ੇਕ
ਸਿੰਘ ਨੂੰ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਅਭਿਸ਼ੇਕ
ਸਿੰਘ ਚਰਚਿਤ ਆਈਏਐਸ ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਦੇ ਪਤੀ ਹਨ।