ਮਹਾਰਾਸ਼ਟਰ 'ਚ 798 ਉਮੀਦਵਾਰਾਂ 'ਤੇ ਚੱਲ ਰਹੇ ਹਨ ਅਪਰਾਧਕ ਮਾਮਲੇ
Posted on:- 10-10-2014
ਚੰਡੀਗੜ੍ਹ : ਮਹਾਰਾਸ਼ਟਰ
'ਚ ਵਿਧਾਨ ਸਭਾ ਚੋਣਾਂ ਲੜ ਰਹੇ 2336 ਉਮੀਦਵਾਰਾਂ 'ਚੋਂ 798(34ਫੀਸਦੀ) ਉਮੀਦਵਾਰਾਂ
'ਤੇ ਅਪਰਾਧਕ ਮਾਮਲੇ ਦਰਜ ਹਨ। ਇਹਨਾਂ 'ਚ ਕਾਂਗਰਸ ਦੇ 287 ਉਮੀਦਵਾਰਾਂ 'ਚੋਂ
96(33ਫੀਸਦੀ), ਸ਼ਿਵਸੈਨਾ ਦੇ 278 'ਚੋਂ 169(61ਫੀਸਦੀ), ਐਨਸੀਪੀ ਦੇ 277 'ਚੋਂ
119(43ਫੀਸਦੀ), ਭਾਜਪਾ ਦੇ 258 'ਚੋਂ 138(53ਫੀਸਦੀ) ਤੇ ਐਮਐਨਐਸ ਦੇ 218 'ਚੋਂ
118(43 ਫੀਸਦੀ) ਉਮੀਦਵਾਰਾਂ 'ਤੇ ਅਪਰਾਧਕ ਮਾਮਲੇ ਦਰਜ ਹਨ। ਇਹਨਾਂ ਉਮੀਦਵਾਰਾਂ ਵੱਲੋਂ
ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ 'ਚ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ।
ਇਸੇ
ਤਰਾਂ ਬੀਐਸਪੀ ਦੇ 115 'ਚੋਂ 13(11ਫੀਸਦੀ), ਬਹੁਜਨ ਮੁਕਤੀ ਪਾਰਟੀ ਦੇ 61 'ਚੋਂ
4(7ਫੀਸਦੀ), ਆਰਪੀਆਈ ਦੇ 30'ਚੋਂ 2(7ਫੀਸਦੀ), ਬਹੁਜਨ ਵਿਕਾਸ ਆਗਦੀ ਦੇ 29 'ਚੋਂ
4(14ਫੀਸਦੀ), ਪੀਸੈਂਟ ਐਂਡ ਵਰਕਰ ਪਾਰਟੀ ਆਫ ਇੰਡੀਆ ਦੇ 22 'ਚੋਂ 5(23ਫੀਸਦੀ), ਸੀਪੀਆਈ
ਦੇ 21'ਚੋਂ 3(14ਫੀਸਦੀ), ਅੰਬੇਦਕਰਤੇ ਪਾਰਟੀ ਆਫ ਇੰਡੀਆ ਦੇ 17 'ਚੋਂ 1(6ਫੀਸਦੀ),
ਸੀਪੀਆਈ(ਐਮ) ਦੇ 15 'ਚੋਂ 6(40ਫੀਸਦੀ), ਐਸਪੀ ਦੇ 12 'ਚੋਂ 5(42ਫੀਸਦੀ) ਤੇ ਸਵਾਭਿਮਨੀ
ਰਕਸ਼ਾ ਦੇ 12 'ਚੋਂ 8(67ਫੀਸਦੀ) ਉਮੀਦਵਾਰ ਵੀ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ
ਹਨ। ਇਹਨਾਂ 'ਚ 537( 23ਫੀਸਦੀ) ਗੰਭੀਰ ਅਪਰਾਧਿਕ ਮਾਮਲੇ ਹਨ।
ਜੇ ਇਹਨਾਂ
ਉਮੀਦਵਾਰਾਂ ਦੀ ਆਰਥਿਕ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ 'ਚੋਂ 1095(47ਫੀਸਦੀ)
ਉਮੀਦਵਾਰ ਕਰੋੜਪਤੀ ਹਨ। ਐਨਸੀਪੀ ਦੇ 2009 ਦੀਆਂ ਵਿਧਾਨ ਸਭਾ ਚੋਣਾਂ 'ਚ 76 ਫੀਸਦੀ,
ਭਾਜਪਾ ਦੇ 54ਫੀਸਦੀ, ਕਾਂਗਰਸ ਦੇ 66ਫੀਸਦੀ, ਸ਼ਿਵ ਸੈਨਾ ਦੇ 45ਫੀਸਦੀ ਤੇ ਐਮਐਨਐਸ ਦੇ 24
ਫੀਸਦੀ ਉਮੀਦਵਾਰ ਕਰੋੜਪਤੀ ਸਨ ਜੋ ਕਿ ਹੁਣ ਕਰਮਵਾਰ 83ਫੀਸਦੀ, 81ਫੀਸਦੀ, 77ਫੀਸਦੀ,
71ਫੀਸਦੀ ਤੇ 46 ਫੀਸਦੀ ਹੋ ਗਏ ਹਨ।
ਪੜਾਈ ਲਿਖਾਈ ਦੇ ਪਖੋਂ ਇਹਨਾਂ 'ਚ 11ਉਮੀਦਵਾਰ
ਅਨਪੜ, 1276(55ਫੀਸਦੀ) 12ਵੀਂ ਪਾਸ ਜਾ ਇਸ ਤੋਂ ਥੱਲੇ, 985(42ਫੀਸਦੀ) ਗਰੈਜੂਏਟ ਜਾ ਇਸ
ਤੋਂ ਉਪਰ ਪੜੇ ਹੋਏ ਹਨ। ਜੇ ਇਥੇ ਚੋਣਾਂ ਲੜ ਰਹੇ 2336 ਉਮੀਦਵਾਰਾਂ ਦੀ ਗੱਲ ਕਰੀਏ ਤਾਂ
ਇਹਨਾਂ 'ਚ 11 ਅਨਪੜ, 53 ਪੜੇ ਹੋਏ, 120 ਪੰਜਵੀਂ ਪਾਸ, 213 ਅਠਵੀਂ ਪਾਸ, 436ਦਸਵੀਂ
ਪਾਸ, 454 ਬਾਰ੍ਹਵੀਂ ਪਾਸ, 492 ਗਰੈਜੂਏਟ, 246 ਗਰੈਜੂਏਟ ਪ੍ਰੋਫੈਸ਼ਨਲ, 221 ਪੋਸਟ
ਗਰੈਜੂਏਟ, 26 ਡਾਕਟਰੇਟ, 53 ਹੋਰ ਪੜਾਈ ਪੜੇ ਹੋਏ ਹਨ ਤੇ 11ਉਮੀਦਵਾਰਾਂ ਨੇ ਆਪਣੀ ਪੜਾਈ
ਦਾ ਜਿਕਰ ਨਹੀਂ ਕੀਤਾ ਹੈ। ਉਮਰ ਵਜੋ 1529(65ਫੀਸਦੀ) Àਮੀਦਵਾਰ 25-50, 770(33ਫੀਸਦੀ)
51-70 ਤੇ 23 ਉਮੀਦਵਾਰ 71ਸਾਲ ਤੋਂ ਵੱਧ ਉਮਰ ਦੇ ਹਨ। ਇਸੇ ਤਰਾਂ 2336 ਉਮੀਦਵਾਰਾਂ
'ਚੋਂ 161(7ਫੀਸਦੀ) ਮਹਿਲਾ ਉਮੀਦਵਾਰ ਹਨ। ਕਾਂਗਰਸ, ਭਾਜਪਾ, ਐਨਸੀਪੀ, ਸ਼ਿਵ ਸੈਨਾ ਤੇ
ਮਹਾਰਾਸ਼ਟਰ ਨਿਰਮਾਣ ਸੈਨਾ (ਐਮਐਨ ਐਸ) ਦੇ 1318 ਉਮੀਦਵਾਰਾਂ 'ਚੋਂ 94(7ਫੀਸਦੀ) ਮਹਿਲਾ
ਉਮੀਦਵਾਰ ਹਨ। 2009 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ, ਭਾਜਪਾ, ਐਨਸੀਪੀ, ਸ਼ਿਵ
ਸੈਨਾ ਤੇ ਮਹਾਰਾਸ਼ਟਰ ਨਿਰਮਾਣ ਸੈਨਾ (ਐਮਐਨ ਐਸ) ਦੇ 698 ਉਮੀਦਵਾਰਾਂ 'ਚੋਂ 36(5ਫੀਸਦੀ)
ਮਹਿਲਾ ਉਮੀਦਵਾਰ ਸਨ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਰੇਟਿਕ ਰਿਫਾਰਮਜ਼(ਏਡੀਆਰ) ਵੱਲੋਂ
ਮਹਾਰਾਸ਼ਟਰ ਇਲੈਕਸ਼ਨ ਵਾਚ ਵਜੋ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫੀਆ
ਬਿਆਨਾਂ ਤੋਂ ਇਕੱਠੀ ਕੀਤੀ ਗਈ ਹੈ।