ਇਬੋਲਾ ਨੂੰ ਆਤਮਘਾਤੀ ਬੰਬ ਬਣਾ ਕੇ ਪੱਛਮੀ ਦੇਸ਼ਾਂ 'ਤੇ ਹਮਲਾ ਕਰ ਸਕਦਾ ਹੈ ਆਈਐਸਆਈਐਸ
Posted on:- 10-10-2014
ਲੰਦਨ : ਪੱਛਮੀ
ਦੇਸ਼ਾਂ ਵਿੱਚ ਦਹਿਸ਼ਤ ਫੈਲਾਉਣ ਦੇ ਲਈ ਇਸਲਾਮਿਕ ਸਟੇਟ ਜੈਵਿਕ ਹਥਿਆਰਾਂ ਦੀ ਵਰਤੋਂ ਕਰ
ਸਕਦਾ ਹੈ। ਬਰਤਾਨੀਆ ਦੀ ਵੈਬਸਾਇਟ ਡੈਲੀਮੇਲ ਨੇ ਸੈਨਿਕ ਮਾਹਿਰਾਂ ਦੇ ਹਵਾਲੇ ਨਾਲ ਇਹ
ਖੁਲਾਸਾ ਕੀਤਾ ਹੈ।
ਸੈਨਿਕ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਈਐਸਆਈਐਸ ਦੇ ਸ਼ਨਕੀ
ਦਹਿਸ਼ਤਗਰਦ ਆਤਮਘਾਤੀ ਹਮਲਿਆਂ ਵਿੱਚ ਇਬੋਲਾ ਵਾਇਰਸ ਨੂੰ ਬਤੌਰ ਹਥਿਆਰ ਵਰਤ ਸਕਦੇ ਹਨ।
ਮਾਹਿਰਾਂ ਦੇ ਅਨੁਸਾਰ ਦਹਿਸ਼ਤਗਰਦ ਆਸਾਨੀ ਨਾਲ ਇਬੋਲਾ ਪੀੜਤਾਂ ਦੇ ਸੰਪਰਕ ਵਿੱਚ ਆ ਕੇ
ਪੱਛਮੀ ਦੇਸ਼ਾਂ ਵਿੱਚ ਵਾਇਰਸ ਫੈਲਾ ਸਕਦੇ ਹਨ। ਅਮਰੀਕਾ ਦੇ ਨੇਬਲ ਵਾਰ ਕਾਲਜ ਵਿੱਚ ਰਾਸ਼ਟਰੀ
ਸੁਰੱਖਿਆ ਮਾਮਲਿਆਂ ਦੇ ਪ੍ਰੋ. ਰਿਟਾ. ਕੈਪਟਨ ਅਲ ਸ਼ਿਮਕੁਸ ਨੇ ਕਿਹਾ ਕਿ ਦਹਿਸ਼ਤਗਰਦ
ਅਜਿਹੀ ਰਣਨੀਤੀ ਅਪਨਾਉਣਗੇ, ਇਹ ਬਿਲਕੁਲ ਮੁਮਕਿਨ ਹੈ। ਉਥੇ ਬਘਿੰਗਮ ਯੂਨੀਵਰਸਿਟੀ ਵਿੱਚ
ਸੈਂਟਰ ਫਾਰ ਸਕਿਊਰਿਟੀ ਐਂਡ ਇਟੈਲੀਜੈਂਸ ਸਟੱਡੀਜ਼ ਦੇ ਡਾਇਰੈਕਟਰ ਪ੍ਰੋ. ਐਂਥਨੀ ਗਿਲਜ਼ ਦਾ
ਵੀ ਇਹ ਮੰਨਣਾ ਹੈ ਕਿ ਆਈਐਸਆਈਐਸ ਦੇ ਦਹਿਸ਼ਤਗਰਦ ਅਜਿਹੀ ਘਿਨੌਣੀ ਰਣਨੀਤੀ ਨੂੰ ਅਪਣਾ
ਸਕਦੇ ਹਨ।
ਪ੍ਰੋ. ਗਿਲਜ਼ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਦਹਿਸ਼ਤਗਰਦ ਹਮਲਿਆਂ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ।
ਜ਼ਿਕਰਯੋਗ ਹੈ ਕਿ ਅਫ਼ਰੀਕੀ ਦੇਸ਼ਾਂ ਵਿੱਚ ਕੁਝ ਹੀ ਮਹੀਨਿਆਂ ਵਿੱਚ ਇਬੋਲਾ ਦੀ ਮਹਾਂਮਾਰੀ ਨਾਲ 3800 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਮਾਹਿਰਾਂ
ਨੇ ਕਿਹਾ ਕਿ ਇਸ ਗੱਲ ਨੂੰ ਬੇਹੱਦ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਸਥਿਤੀ ਨੂੰ
ਬਦਤਰ ਬਣਾਉਣ ਦੇ ਲਈ ਇਸਲਾਮਿਕ ਸਟੇਟ ਦੇ ਦਹਿਸ਼ਤਗਰਦ ਅਜਿਹੇ ਕਦਮ ਉਠਾ ਸਕਦੇ ਹਨ। ਕਿਉਂਕਿ
ਇਬੋਲਾ ਮਹਾਂਮਾਰੀ ਬਣ ਚੁੱਕਿਆ ਹੈ, ਇਸ 'ਤੇ ਕੰਟਰੋਲ ਪਾਉਣਾ ਮੁਸ਼ਕਲ ਹੋ ਰਿਹਾ ਹੈ।
ਦਹਿਸ਼ਤਗਰਦ ਇਸ ਨੂੰ ਆਤਮਘਾਤੀ ਹਮਲੇ ਵਿੱਚ ਵਰਤੋਂ ਵਿੱਚ ਲਿਆ ਸਕਦੇ ਹਨ, ਅਜਿਹਾ ਸੰਭਵ ਹੋ
ਸਕਦਾ ਹੈ।