ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਤਸ਼ੱਦਦ
Posted on:- 09-10-2014
ਮੋਹਾਲੀ : ਪੇਂਡੂ
ਵਿਕਾਸ ਭਵਨ ਮੋਹਾਲੀ ਅੱਗੇ ਮਰਨ ਵਰਤ ਤੇ ਬੈਠੇ ਬੇਰੁਜਗਾਰ ਈ.ਟੀ ਟੀ.ਟੈਟਪਾਸ ਬੇਰੁਜਗਾਰ
ਅਧਿਆਪਕਾਂ ਵੱਲੋਂ ਰੋਸ ਮਾਰਚ ਕੱਢਣ ਸਮੇਂ ਮੋਹਾਲੀ ਪੁਲਿਸ ਪੰਜਾਬ ਸਰਕਾਰ ਦੇ ਇਸ਼ਾਰੇ ਲਾਠੀ
ਚਾਰਜ ਕੀਤਾ ਜਿਸ ਦੌਰਾਨ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਅਤੇ ਅਧਿਆਪਕਾਂ ਦੀ ਪੱਗਾਂ
ਪੈਰਾਂ ਵਿੱਚ ਰੋਲੀਆਂ। ਇਸ ਦੌਰਾਨ ਜਦੋਂ ਬੇਰੁਜਗਾਰ ਅਧਿਆਪਕ ਵਿਕਾਸ ਭਵਨ ਤੋਂ ਦੁਸਿਹਰਾ
ਗਰਾਂਊਡ ਵੱਲ ਵੱਧੇ ਤਾਂ ਮੋਹਾਲੀ ਪੁਲਿਸ ਨੇ ਚੌਕ ਤੇ ਗੱਡੀਆਂ ਲਾਕੇ ਰੋਕ ਲਿਆ ਤੇ
ਬੇਰੁਜਗਾਰ ਅਧਿਆਪਕਾਂ ਨੂੰ ਦੜਾ ਦੜਾ ਕੇ ਕੁਟਾਪਾ ਚਾੜਿਆ।
ਇਸ ਦੌਰਾਨ ਮਹਿਲਾ ਅਧਿਆਪਕਾਂ
ਨੂੰ ਪੁਲਿਸ ਮੁਲਾਜਮਾਂ ਨੂੰ ਵਾਲਾਂ ਤੋਂ ਫੜ ਫੜ ਕੇ ਗੱਡੀਆਂ ਵਿੱਚ ਧੱਕੇ ਧੱਕੇ ਮਾਰ ਮਾਰ
ਗੱਡੀਆਂ ਵਿੱਚ ਸੁਟਿਆ। ਜਦੋਂ ਅਧਿਆਪਕ ਪੁਲਿਸ ਤੋਂ ਬਚਣ ਲਈ ਸਬਜ਼ੀ ਮੰਡੀ ਅਤੇ ਫੇਜ਼ 7 ਦੀ
ਮਾਰਕਿਟ ਅਤੇ ਗੱਲੀਆਂ ਵਿੱਚ ਵੜੇ ਤਾਂ ਪੁਲਿਸ ਵੱਲੋਂ ਅਧਿਆਪਕਾਂ ਨੂੰ ਸਬਜ਼ੀ ਮੰਡੀ ਅਤੇ
ਗੱਲੀਆਂ ਵਿਚੋਂ ਘੀੜਸ ਘੜੀਸ ਕੇ ਗੱਡੀਆਂ ਵਿੱਚ ਬਿਠਾਇਆ। ਇਸ ਮੌਕੇ ਪੁਲਿਸ ਨੇ ਮਹਿਲਾ
ਅਧਿਆਪਕਾਂ ਦੀ ਗੋਦੀ ਵਿੱਚ ਚੁੱਕੇ ਬੱਚਿਆਂ ਤੇ ਵੀ ਤਰਸ ਨਾ ਕੀਤਾ ਅਤੇ ਬੱਚਿਆਂ ਦੇ ਵੀ
ਲਾਠੀਆਂ ਮਾਰੀਆਂ। ਗ੍ਰਿਫਤਾਰ ਕੀਤੇ ਸਾਥੀਆਂ ਵਿੱਚੋਂ ਆਂਗਨਵਾੜੀ ਵਰਕਰ ਯੂਨੀਅਨ ਦੀ ਪੰਜਾਬ
ਪ੍ਰਧਾਨ ਊਸ਼ਾ ਰਾਣੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੋਗਿੰਦਰ ਸਿੰਘ ਦਿਆਲਪੁਰਾ ,
ਜਗਤਾਰ ਸਿੰਘ , ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਜੀ.ਟੀ.ਯੂ., ਈ.ਟੀ.ਯੂ. ਕੇ ਕਰਮਚਾਰੀ
ਸ਼ਾਮਿਲ ਸਨ । ਇਨ੍ਹਾਂ ਅਧਿਆਪਕਾਂ ਨੂੰ ਕਾਬੂ ਕਰਕੇ ਬੱਸਾ ਵਿਚ ਬਿਠਾਉਣ ਤੋ ਬਾਅਦ ਪੁਲਿਸ
ਨੇ ਐਸ.ਡੀ.ਐਮ ਲਖਮੀਰ ਸਿੰਘ ਦੀ ਅਗਵਾਈ ਵਿਚ ਮਰਨ ਵਰਤ ਵਾਲਾ ਟੈਂਟ ਪੁੱਟ ਦਿੱਤਾ ਅਤੇ
ਮਰਨ ਵਰਤ ਕੈਂਪ ਚ ਬੈਠ ੇ ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਲਿਆਂ । ਜਿਕਰ ਕਰਨ ਯੌਗ ਹੈ
ਕਿ ਸਰਕਾਰ ਨੇ ਬੀਤੀ 22 ਫਰਵਰੀ 2014 ਜਿਲ੍ਹਾ ਪ੍ਰੀਸ਼ਦਾਂ ਅਧੀਨ 4901 ਅਸਾਮੀਆਂ ਲਈ
ਇਸ਼ਤਿਹਾਰ ਜਾਰੀ ਕੀਤਾ ਸੀ । ਇਹ ਅਧਿਆਪਕ 7 ਮਹਿਨੇ ਬੀਤਣ ਤੋਂ ਬਾਅਦ ਨਿਯੁਕਤੀ ਪੱਤਰਾਂ ਦਾ
ਇੰਤਜਾਰ ਕਰ ਰਹੇ ਸਨ । ਕਿ ਸਰਕਾਰ ਨੇ 4901 ਅਸਾਮੀਆਂ ਦੀ ਭਰਤੀ ਪ੍ਰਕ੍ਰਿਆ ਨੂੰ ਰੱਦ ਕਰ
ਦਿੱਤਾ । ਭਰਤੀ ਪ੍ਰਕ੍ਰਿਆ ਨੂੰ ਪੂਰਾ ਕਰਵਾਉਣ ਲਈ ਯੂਨੀਅਨ ਆਗੂ ਹਰਿੰਦਰਪਾਲ ਸਿੰਘ
ਸ਼ੇਰਗਿੱਲ ਦਾ ਮਰਨ ਵਰਤ ਅੱਜ 32ਵੇਂ ਅਤੇ ਕੁਲਵਿੰਦਰ ਪਟਿਆਲਾ ਦਾ ਮਰਨ ਵਰਤ 26ਵੇਂ ਦਿਨ
ਵਿੱਚ ਦਾਖਲ ਹੋ ਗਿਆ । ਦੋਵਾਂ ਦੀ ਹਾਲਤ ਬੇਹੱਦ ਗੰਭੀਰ ਹੋ ਚੁੱਕੀ ਹੈ ਪਰ ਉਹ ਮਰਨ ਵਰਤ
ਲਗਾਤਾਰ ਜਾਰੀ ਰੱਖਣ ਲਈ ਬੇਜਿੱਦ ਹਨ । ਪੰਜਾਬ ਪ੍ਰਧਾਨ ਜਸਵੀਰ ਸਿੰਘ ਭੁੱਲਰਹੇੜੀ ਨੇ
ਕਿਹਾ ਕਿ ਸਰਕਾਰ ਡੰਡੇ ਦੇ ਜੋਰ ਤੇ ਜਾਂ ਜੇਲ੍ਹਾਂ ਦੇ ਡਰ ਨਾਲ ਸੰਘਰਸ਼ ਨੂੰ ਨਹੀਂ ਦਬਾ
ਸਕਦੀ । ਭਰਤੀ ਪ੍ਰਕ੍ਰਿਆ ਪੂਰੀ ਕਰਵਾਉਣ ਲਈ ਅਸੀਂ ਆਪਣੀ ਜਾਨ ਦੀ ਬਾਜ਼ੀ ਲਗਾ ਦਿਆਂਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏਟਕ ਦੇ ਰਘਬੀਰ ਸਿੰਘ ਸੰਧੂ, ਜੀ.ਟੀ.ਯੂ. ਦੇ ਹਰਜੀਤ
ਸਿੰਘ, ਈ.ਟੀ.ਯੂ. ਦੇ ਹਰਕ੍ਰਿਸ਼ਨ ਸਿੰਘ, ਸਿੱਖਿਆ ਪ੍ਰੋਵਾਈਡਰ ਦੇ ਹਰਦੀਪ ਸਿੰਘ ਸਰਾਲਾ,
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੋਗਿੰਦਰ ਦਿਆਲਪੁਰਾ, ਡਕੌਦਾ ਗਰੁੱਪ ਦੇ ਛੱਜੂ ਸਿੰਘ
ਦਿਆਲਪੁਰਾ, ਸਿੱਖਿਆ ਬਚਾਉ ਕਮੇਟੀ ਦੇ ਇੰਦਰ ਸਿੰਘ, ਡੀ.ਟੀ.ਐਫ. ਦੇ ਦਵਿੰਦਰ ਸਿੰਘ,
ਐਡਵੋਕੇਟ ਯੂਨੀਅਨ ਤੋਂ ਦਿਨੇਸ਼ ਚੱਡਾ ਆਦਿ ਸੈਕੜੇ ਈ.ਟੀ.ਟੀ. ਟੈੱਟ ਬੇਰੁਜ਼ਗਾਰ ਅਧਿਆਪਕ
ਸ਼ਾਮਿਲ ਸਨ । ਇਸ ਮੌਕੇ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਵਿਜੈ ਮਿਸ਼ਰਾ ਅਤੇ ਜਨਰਲ ਸਕੱਤਰ
ਕਾਮਰੇਡ ਰਘੂਨਾਲ ਸਿੰਘ ਨੇ ਮੋਹਾਲੀ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ
ਕਿ ਅਕਾਲੀ ਭਾਜਪਾ ਸਰਕਾਰ ਦਾ ਚੇਹਰਾ ਨੰਗਾ ਹੋ ਗਿਆ ਕਿ ਉਹ ਅਪਣੇ ਹੱਕਾਂ ਲਈ ਲੜ ਰਹੇ
ਮਜਦੂਰਾਂ ਲਾਠੀਆਂ ਦੇ ਜੋਰ ਨਾਲ ਦਬਾਉਣ ਦੀ ਕੋਸਿਸ ਕਰ ਰਹੀ ਹੈ ਜੋ ਕਿ ਸਿੱਧਾ ਲੋਕਤੰਤਰ
ਤੇ ਹਮਲਾ ਹੈ। ਇਸ ਸਬੰਧੀ ਸੰਪਰਕ ਕਰਨ ਤੇ ਐਸ.ਪੀ. ਸਰਬਜੀਤ ਸਿੰਘ ਪੰਧੇਰ ਨੇ ਕਿਹਾ ਕਿ
–ਸ਼ਹਿਰ ਅੰਦਰ ਧਾਰਾ 144 ਲੱਗੀ ਹੋਈ ਹੈ। ਬੇਰੁਜ਼ਗਾਰ ਅਧਿਆਪਕ ਇਕੱਠੇ ਹੋਕੇ ਰੋਸ ਰੈਲੀ
ਕੱਢ ਕੇ ਧਾਰਾ 144 ਦੀ ਉਲੰਘਣਾ ਕਰ ਰਹੇ ਸਨ ਜਿਸ ਕਾਰਨ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ
ਤੋਂ ਰੋਕਿਆ ਤਾਂ ਅਧਿਆਪਕਾਂ ਨੇ ਪਹਿਲਕਦਮੀ ਕਰਕੇ ਪੁਲਿਸ ਨਾਲ ਧੱਕੇਸ਼ਾਹੀ ਕੀਤੀ, ਪੁਲਿਸ
ਨੇ ਪਹਿਲਕਦਮੀ ਨਹੀਂ। ਤਕਰੀਬਨ 50 ਅਧਿਆਪਕਾਂ ਨੂੰ ਜੋ ਹੁਲੜਬਾਜ਼ੀ ਕਰ ਰਹੇ ਸਨ ਨੂੰ ਕਾਬੂ
ਕੀਤਾ ਗਿਆ ਹੈ।