ਪੱਤਰਕਾਰ ਕਾਮਥ ਦਾ ਦੇਹਾਂਤ, ਮੋਦੀ ਵੱਲੋਂ ਦੁੱਖ ਪ੍ਰਗਟ
Posted on:- 09-10-2014
ਬੰਗਲੁਰੂ, ਨਵੀਂ ਦਿੱਲੀ : ਸੀਨੀਅਰ
ਪੱਤਰਕਾਰ ਅਤੇ ਪ੍ਰਸਾਰ ਭਾਰਤੀ ਦੇ ਮੁਖੀ ਐਮ ਵੀ ਕਾਮਥ ਦਾ ਦੇਹਾਂਤ ਹੋ ਗਿਆ। ਉਹ 94
ਸਾਲਾਂ ਦੇ ਸਨ। ਵੀਰਵਾਰ ਸਵੇਰੇ ਕਰਨਾਟਕ ਸਥਿਤ ਮਣੀਪਾਲ ਹਸਪਤਾਲ ਵਿਖੇ ਉਨ੍ਹਾਂ ਨੇ ਆਖ਼ਰੀ
ਸਾਹ ਲਿਆ। ਪੱਤਰਕਾਰ ਐਮ ਵੀ ਕਾਮਥ ਦੇ ਭਤੀਜੇ ਜੈ ਰਾਮ ਕਾਮਥ ਨੇ ਇਸ ਗੱਲ ਦੀ ਜਾਣਕਾਰੀ
ਦਿੱਤੀ। ਉਨ੍ਹਾਂ ਦੱਸਿਆ ਕਿ ਸ੍ਰੀ ਕਾਮਥ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।
ਮਣੀਪੁਰ ਦੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸ੍ਰੀ ਕਾਮਥ ਪਿਛਲੇ 10
ਸਾਲਾਂ ਤੋਂ ਵਾਸ਼ਿੰਗਟਨ 'ਚ ਟਾਇਮਜ਼ ਆਫ਼ ਇੰਡੀਆ ਦੇ ਪੱਤਰਕਾਰ ਸਨ। ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਨੇ ਉਘੇ ਲੇਖਕ ਸ੍ਰੀ ਐਮ.ਵੀ ਕਾਮਥ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ, ''ਬੇਹੱਦ ਪ੍ਰਭਾਵਸ਼ਾਲੀ ਲੇਖਕ ਅਤੇ ਬੇਹਤਰੀਨ ਇਨਸਾਨ ਵੀ.
ਕਾਮਥ ਦੇ ਦੇਹਾਂਤ ਨਾਲ ਸਾਹਿਤ ਅਤੇ ਪੱਤਰਕਾਰਤਾ ਜਗਤ ਨੂੰ ਘਾਟਾ ਪਿਆ ਹੈ। ਮੈਨੂੰ ਐਮ.
ਵੀ. ਕਾਮਥ ਦੇ ਨਾਲ ਹੋਏ ਕਈ ਸੰਵਾਦ ਯਾਦ ਆ ਰਹੇ ਹਨ। ਉਹ ਗਿਆਨ ਦੇ ਭੰਡਾਰ ਸਨ, ਨਿਮਰਤਾ
ਅਤੇ ਸ਼ਿਸ਼ਟਤਾ ਦੇ ਪਰਿਪੂਰਕ ਸਨ।