ਚੱਕਰਵਾਤੀ ਤੂਫ਼ਾਨ 'ਹੁਡ-ਹੁਡ' ਦੇ 12 ਅਕਤੂਬਰ ਨੂੰ ਉੜੀਸਾ 'ਚ ਆਉਣ ਦਾ ਖ਼ਦਸ਼ਾ
Posted on:- 08-10-2014
ਭੁਵਨੇਸ਼ਵਰ : ਚੱਕਰਵਾਤੀ
ਤੂਫ਼ਾਨ 'ਹੁਡ-ਹੁਡ' ਦੇ 12 ਅਕਤੂਬਰ ਨੂੰ ਉੜੀਸਾ ਵਿੱਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ
ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ ਉਤਰੀ ਅੰਡੇਮਾਨ ਸਾਗਰ ਦੇ ਉਪਰ ਗਹਿਰੇ
ਦਬਾਅ ਦਾ ਕੇਂਦਰ ਬਣ ਗਿਆ ਹੈ ਜੋ ਤੇਜ਼ੀ ਨਾਲ ਉਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਾਂ
ਵਲ ਵਧ ਰਿਹਾ ਹੈ।
ਵਿਭਾਗ ਅਨੁਸਾਰ ਇਹ ਤੂਫ਼ਾਨ ਅਗਾਮੀ 12 ਅਕਤੂਬਰ ਨੂੰ ਚੱਕਰਵਾਤ ਦਾ
ਰੂਪ ਲੈ ਸਕਦਾ ਹੈ। ਇਸ ਦੇ ਨਾਲ ਹੀ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਆਪਤਾ ਪ੍ਰਬੰਧਨ
ਦਲ ਅਤੇ ਸੂਬਾ ਸਰਕਾਰ ਨੂੰ ਅਲਰਟ ਕਰ ਦਿੱਤਾ ਹੈ।
ਭਾਰਤੀ ਮੌਸਮ ਵਿਭਾਗ ਦੁਆਰਾ ਜਾਰੀ
ਚੇਤਾਵਨੀ ਦੇ ਅਨੁਸਾਰ ਇਹ ਤੂਫ਼ਾਨ ਬੁੱਧਵਾਰ ਸਵੇਰੇ ਬੰਗਾਲ ਦੀ ਖਾੜੀ 'ਚ ਗੋਪਾਲਪੁਰ ਤੋਂ
ਦੱਖਣੀ ਪੂਰਬੀ ਦਿਸ਼ਾ ਵਿੱਚ ਕਰੀਬ 1150 ਕਿਲੋਮੀਟਰ ਦੀ ਦੂਰੀ 'ਤੇ 12.30 ਉਤਰ ਅਤੇ 92.90
ਦੇਸ਼ਾਂਤਰ ਪੂਰਬ ਉਤਰ ਅੰਡੇਮਾਨ ਸਾਗਰ ਦੇ ਕੇਂਦਰ ਵਿੱਚ ਸੀ। ਅਗਲੇ 24 ਘੰਟਿਆਂ ਵਿੱਚ
ਚੱਕਰਵਾਤ ਗੰਭੀਰ ਰੂਪ ਲੈ ਸਕਦਾ ਹੈ। ਹਾਲਾਂਕਿ ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ
ਤੱਟ ਨਾਲ ਟਕਰਾਉਣ ਤੇ ਤੂਫ਼ਾਨ ਦੀ ਰਫ਼ਤਾਰ ਕੀ ਹੋਵੇਗੀ ਅਤੇ ਕਿਸ ਸਥਾਨ 'ਤੇ ਵਧ ਨੁਕਸਾਨ ਹੋ
ਸਕਦਾ ਹੈ।
ਅਗਲੇ ਕੁਝ ਘੰੰਟਿਆਂ ਤੱਕ ਉੜੀਸਾ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ, ਇਸ
ਬਾਰੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਹੈ ਕਿ ਅਸੀਂ ਇਸ ਸਥਿਤੀ 'ਤੇ ਨਜ਼ਰ
ਰੱਖੀ ਹੋਈ ਹੈ। ਪਿਛਲੇ ਸਾਲ ਆਏ 'ਫੈਲੀਨ' ਚੱਕਰਵਾਤ ਨਾਲ ਨਜਿੱਠਣ ਲਈ ਅਸੀਂ ਜਿਸ ਤਰ੍ਹਾਂ
ਦੀਆਂ ਤਿਆਰੀਆਂ ਕੀਤੀਆਂ ਸਨ, ਅਜਿਹੀਆਂ ਹੀ ਤਿਆਰੀਆਂ ਹੁਣ ਵੀ ਹਨ। ਦੱਸਣਾ ਬਣਦਾ ਹੈ ਕਿ
ਪਿਛਲੇ ਸਾਲ ਅਕਤੂਬਰ ਵਿੱਚ ਹੀ ਚੱਕਰਵਾਤੀ ਫੈਲਿਨ ਤੂਫ਼ਾਨ ਨੇ ਉੜੀਸਾ ਸਮੇਤ ਆਂਧਰਾਪ੍ਰਦੇਸ਼,
ਝਾਰਖੰਡ ਅਤੇ ਤਾਮਿਲਨਾਡੂ ਵਿੱਚ ਭਾਰੀ ਤਬਾਹੀ ਮਚਾਈ ਸੀ, ਇਸ ਤੂਫ਼ਾਨ ਨਾਲ ਹਜ਼ਾਰ ਲੋਕ
ਬੇਘਰ ਅਤੇ ਲੱਖਾਂ ਹੋਰ ਪ੍ਰਭਾਵਤ ਹੋਏ ਸਨ। ਉਧਰ ਤੂਫ਼ਾਨ ਨੇ ਹਜ਼ਾਰਾਂ ਏਕੜ ਵਿੱਚ ਫ਼ਸਲਾਂ
ਨੂੰ ਵੀ ਨੁਕਸਾਨ ਪਹੁੰਚਾਇਆ ਸੀ।