ਕੇਂਦਰੀ ਮੰਤਰੀ ਕਲਰਾਜ ਮਿਸ਼ਰਾ ਖਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ
      
      Posted on:-  08-10-2014
      
      
            
      
ਪਿਲੀਭੀਤ : 2009
 'ਚ ਭੜਕਾਊ ਭਾਸ਼ਣ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਵਰੁਣ ਗਾਂਧੀ ਵੱਲੋਂ ਆਤਮ 
ਸਮਰਪਣ ਦੇ ਦੌਰਾਨ ਪਿਲੀਭੀਤ ਪਹੁੰਚੇ ਪਾਰਟੀ ਦੇ ਸੀਨੀਅਰ ਆਗੂ ਅਤੇ ਮੌਜੂਦਾ ਕੇਂਦਰੀ 
ਮੰਤਰੀ ਕਲਰਾਜ ਮਿਸ਼ਰਾ ਦੇ ਖਿਲਾਫ਼ ਸੀਜੇਐਮ ਦੀ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤਾ 
ਹੈ। ਉਸ ਸਮੇਂ ਲੋਕ ਸਭਾ ਚੋਣਾਂ ਚੱਲ ਰਹੀਆਂ ਸਨ ਅਤੇ ਉਨ੍ਹਾਂ ਦੇ ਖਿਲਾਫ਼ ਕੋਤਵਾਲੀ ਵਿੱਚ 
ਚੋਣ ਜ਼ਾਬਤੇ ਦੀ ਉਲੰਘਣ ਦਾ ਮਾਮਲਾ ਦਰਜ ਹੋਇਆ ਸੀ। ਕਈ ਵਾਰ ਸੰਮਨ ਜਾਰੀ ਹੋਣ ਤੋਂ ਬਾਅਦ 
ਵੀ ਅਦਾਲਤ ਵਿੱਚ ਹਾਜ਼ਰ ਨਾ ਹੋਣ 'ਤੇ ਸੀਜੇਐਮ ਅਦਾਲਤ ਨੇ ਉਨ੍ਹਾਂ ਖਿਲਾਫ਼ ਵਰੰਟ ਜਾਰੀ 
ਕੀਤਾ ਹੈ।