ਪੱਛਮੀ ਬੰਗਾਲ ਬਣਿਆ ਜੇਹਾਦੀਆਂ ਦੀ ਪਨਾਹਗਾਹ : ਭਾਜਪਾ
Posted on:- 05-10-2014
ਨਵੀਂ ਦਿੱਲੀ : ਭਾਜਪਾ
ਨੇ ਮਮਤਾ ਬੈਨਰਜੀ ਸਰਕਾਰ 'ਤੇ ਅੱਜ ਦੋਸ਼ ਲਗਾਇਆ ਹੈ ਕਿ ਉਸ ਨੇ ਪੱਛਮੀ ਬੰਗਾਲ ਨੂੰ
ਰਾਸ਼ਟਰ ਵਿਰੋਧੀ ਅਤੇ ਜੇਹਾਦੀ ਗਤੀਵਿਧੀਆਂ ਦੀ ਸੁਰੱਖਿਅਤ ਪਨਾਹਗਾਹ ਵਿੱਚ ਬਦਲ ਦਿੱਤਾ ਹੈ।
ਪੱਛਮੀ ਬੰਗਾਲ ਦੇ ਵਰਧਵਾਨ ਵਿੱਚ 2 ਅਕਤੂਬਰ ਨੂੰ ਹੋਏ ਇੱਕ ਧਮਾਕੇ ਅਤੇ ਟੀਐਮਸੀ ਵਰਕਰ
ਦੇ ਮਕਾਨ ਵਿੱਚੋਂ ਕਥਿਤ ਰੂਪ ਵਿੱਚ ਆਈਈਈਡੀ, ਮੋਬਾਇਲ ਯੰਤਰ ਅਤੇ ਜੇਹਾਦੀ ਸਾਹਿਤ ਮਿਲਣ
ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਭਾਜਪਾ ਨੇ ਰਾਜ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਉਹ
ਇਨ੍ਹਾਂ ਸਬੂਤਾਂ ਨੂੰ ਨਸ਼ਟ ਕਰ ਰਹੀ ਹੈ ਅਤੇ ਇਸ ਨੂੰ ਜਾਂਚ ਦੇ ਲਈ ਰਾਸ਼ਟਰੀ ਜਾਂਚ ਏਜੰਸੀ
ਨੂੰ ਨਹੀਂ ਸੌਂਪ ਰਹੀ ਹੈ। ਭਾਜਪਾ ਦੇ ਸਕੱਤਰ ਸੁਧਾਰਥ ਨਾਥ ਨੇ ਦੋਸ਼ ਲਗਾਇਆ ਕਿ ਵਰਧਵਾਨ
ਪੁਲਿਸ ਇਨ੍ਹਾਂ ਸਬੂਤਾਂ ਨੂੰ ਐਨਆਈਏ ਨੂੰ ਦੇਣ ਦੀ ਬਜਾਏ ਇਸ ਨੂੰ ਨਸ਼ਟ ਕਰਨ ਦੇ ਲਈ ਕਿਤੇ
ਹੋਰ ਲੈ ਗਈ ਹੈ। ਇਸ ਬਾਰੇ ਵਿੱਚ ਐਨਆਈਏ ਨੂੰ ਇੱਕ ਦਿਨ ਬਾਅਦ ਕਿਉਂ ਸੂਚਿਤ ਕੀਤਾ ਗਿਆ।
ਸਿੰਘ ਨੇ ਬੈਨਰਜੀ ਨੂੰ ਸਵਾਲ ਵੀ ਕੀਤਾ ਕਿ ਜਿਸ ਮਕਾਨ ਤੋਂ ਇਸ ਤਰ੍ਹਾਂ ਦੀਆਂ ਸਮੱਗਰੀਆਂ
ਮਿਲੀਆਂ ਹਨ ਕਿ ਉਹ ਤ੍ਰਿਣਾਮੂਲ ਕਾਂਗਰਸ ਦੇ ਵਰਕਰ ਨਾਲ ਸਬੰਧਤ ਨਹੀਂ ਹੈ। ਪੱਛਮੀ ਬੰਗਾਲ
ਰਾਸ਼ਟਰ ਵਿਰੋਧੀ ਤੱਤਾਂ ਲਈ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ।