ਰੱਖਿਆ ਬਲ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ : ਕੇਂਦਰ 
      
      Posted on:- 05-10-2014
      
      
            
      
ਨਵੀਂ ਦਿੱਲੀ : ਪਾਕਿਸਤਾਨ
 ਦੁਆਰਾ ਕੰਟਰੋਲ ਰੇਖਾ 'ਤੇ ਪਿਛਲੇ ਕਈ ਦਿਨਾਂ ਦੀ ਤਰ੍ਹਾਂ ਅੱਜ ਵੀ ਜੰਗਬੰਦੀ ਦਾ ਉਲੰਘਣ 
ਕੀਤੇ ਜਾਣ ਦੀ ਭਾਜਪਾ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਰੱਖਿਆ ਬਲਾਂ ਨੂੰ ਇਸ ਦਾ ਕਰਾਰਾ 
ਜਵਾਬ ਦੇਣਾ ਚਾਹੀਦਾ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ 
ਪ੍ਰਸਾਦ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਅੱਗੇ ਵਧ ਰਿਹਾ ਹੈ ਅਤੇ 
ਪਾਕਿਸਤਾਨ ਇਸ ਦੇ ਕਾਰਨ ਪ੍ਰੇਸ਼ਾਨ ਹੈ। ਆਪਣੀ ਅੰਦਰੂਨੀ ਸਮੱਸਿਆਵਾਂ ਨੂੰ ਲੈ ਕੇ 
ਪਾਕਿਸਤਾਨ ਪਹਿਲਾਂ ਹੀ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਅਸੀਂ ਜੰਗਬੰਦੀ ਉਲੰਘਣਾ ਦੀ 
ਨਿੰਦਾ ਕਰਦੇ ਹਾਂ ਜੋ ਵੀ ਜ਼ਰੂਰੀ ਹੈ ਕੀਤਾ ਜਾਵੇਗਾ। 
                             
ਇਹ ਰੱਖਿਆ ਬਲਾਂ 'ਤੇ ਛੱਡ ਦਿੱਤਾ 
ਗਿਆ ਹੈ। ਪਾਕਿਸਤਾਨ ਨੇ ਇਸ ਮਹੀਨੇ 10ਵੀਂ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। 
ਪਾਕਿਸਤਾਨ ਦੇ ਸੈਨਿਕਾਂ ਨੇ ਅੱਜ ਜੰਮੂ ਕਸ਼ਮੀਰ ਦੇ ਪੁੰਛ ਖੇਤਰ ਵਿੱਚ ਕੰਟਰੋਲ ਰੇਖਾ ਦੇ 
ਨੇੜੇ ਭਾਰਤੀ ਚੌਕੀਆਂ 'ਤੇ ਭਾਰੀ ਗੋਲੀਬਾਰੀ ਕੀਤੀ। ਭਾਰਤੀ ਸੈਨਾ ਨੇ ਪਾਕਿਸਤਾਨ ਦੀ ਇਸ 
ਕਾਰਵਾਈ ਦਾ ਕਰਾਰਾ ਜਵਾਬ ਦਿੱਤਾ।
ਜੰਗਬੰਦੀ ਦੀ ਉਲੰਘਣਾ ਦੇ ਲਈ ਭਾਰਤ ਨੂੰ ਦੋਸ਼ੀ 
ਠਹਿਰਾਉਣ ਵਾਲੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਦੇ ਦਿੱਤੇ ਤਾਜ਼ੇ ਬਿਆਨ
  ਦੇ ਬਾਰੇ ਵਿੱਚ ਪੁੱਛੇ ਜਾਣ 'ਤੇ ਪ੍ਰਸਾਦ ਨੇ ਕਿਹਾ ਕਿ ਮੁਸ਼ੱਰਫ਼ ਨੂੰ ਪਾਕਿਸਤਾਨ ਵੀ 
ਗੰਭੀਰਤਾ ਨਾਲ ਨਹੀਂ ਲੈਂਦਾ। ਸਾਨੂੰ ਵੀ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।