ਨਕਸਲੀਆਂ ਨਾਲ ਸਬੰਧ ਰੱਖਣ ਦੇ ਦੋਸ਼ 'ਚ ਸਾਬਕਾ ਮੰਤਰੀ ਗ੍ਰਿਫ਼ਤਾਰ
Posted on:- 05-10-2014
ਨਵੀਂ ਦਿੱਲੀ : ਦਿੱਲੀ
ਪੁਲਿਸ ਦੀ ਅਪਰਾਧ ਸ਼ਾਖਾ ਨੇ ਨਕਸਲੀਆਂ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਝਾਰਖੰਡ ਦੇ
ਸਾਬਕਾ ਮੰਤਰੀ ਯੋਗੇਂਦਰ ਸਾਬ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਝਾਰਖੰਡ
ਪੁਲਿਸ ਨਾਲ ਮਿਲ ਕੇ ਇੱਕ ਸਾਂਝੇ ਅਪਰੇਸ਼ਨ ਵਿੱਚ ਯੋਗੇਂਦਰ ਨੂੰ ਸ਼ਕੂਰਪੁਰ ਤੋਂ ਗ੍ਰਿਫ਼ਤਾਰ
ਕੀਤਾ। ਯੋਗੇਂਦਰ 'ਤੇ ਝਾਰਖੰਡ 'ਚ ਆਰਮਜ਼ ਐਕਟ ਅਤੇ ਵਸੂਲੀ ਕਰਵਾਉਣ ਦੇ ਕਈ ਮਾਮਲੇ ਦਰਜ
ਹਨ। ਇਨ੍ਹਾਂ ਦੋਸ਼ਾਂ ਦੇ ਕਾਰਨ ਯੋਗੇਂਦਰ ਨੂੰ ਝਾਰਖੰਡ ਸਰਕਾਰ ਵਿੱਚ ਰਹਿੰਦੇ ਹੋਏ ਆਪਣੇ
ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।