ਆਈਐਸ ਨੇ ਬਰਤਾਨਵੀ ਬੰਧਕ ਦਾ ਸਿਰ ਲਾਹਿਆ, ਵੀਡੀਓ ਜਾਰੀ
Posted on:- 04-10-2014
ਬੇਰੂਤ : ਦਹਿਸ਼ਤਗਰਦ
ਸੰਗਠਨ ਇਸਲਾਮਿਕ ਸਟੇਟ ਨੇ ਕਥਿਤ ਤੌਰ 'ਤੇ ਇੱਕ ਵਾਰ ਫ਼ਿਰ ਵੀਡੀਓ ਜਾਰੀ ਕੀਤਾ ਹੈ, ਜਿਸ
ਵਿੱਚ ਬਰਤਾਨੀਆ ਦੇ ਨਾਗਰਿਕ ਦਾ ਸਿਰ ਕਲਮ ਕਰਦੇ ਹੋਏ ਦਿਖਾਇਆ ਗਿਆ ਹੈ। ਆਈਐਸ ਨੇ ਯੂ
ਟਿਊਬ 'ਤੇ ਕੱਲ੍ਹ ਹੀ ਵੀਡੀਓ ਜਾਰੀ ਕੀਤਾ, ਪਰ ਦਹਿਸ਼ਗਰਦ ਸੰਗਠਨ ਵੱਲੋਂ ਟਵੀਟਰ 'ਤੇ
ਦਿੱਤੇ ਗਏ ਸੁਨੇਹੇ ਵਿੱਚ ਅਜੇ ਵੀਡੀਓ ਦੀ ਪੁਸ਼ਟੀ ਨਹੀਂ ਹੋਈ।
ਬਰਤਾਨੀਆ ਦੇ ਪ੍ਰਧਾਨ
ਮੰਤਰੀ ਡੇਵਿਡ ਕੈਮਰਨ ਨੇ ਇਸਲਾਮਿਕ ਸਟੇਟ ਦੁਆਰਾ ਏਲਨ ਹੇਨਿੰਗ ਦੀ ਹੱਤਿਆ ਦੀ ਪੁਸ਼ਟੀ
ਕੀਤੀ ਹੈ ਅਤੇ ਹਥਿਆਰਾਂ ਨੂੰ ਕਾਨੂੰਨੀ ਸਜ਼ਾ ਦਿਵਾਉਣ ਦਾ ਸੰਕਲਪ ਲਿਆ ਹੈ। ਡਾਊਨਿੰਗ
ਸਟਰੀਟ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕੈਮਰਨ ਨੇ ਕਿਹਾ ਕਿ ਆਈਐਸਆਈਐਸ ਦੁਆਰਾ ਏਲਨ ਦੀ
ਕਰੂਰ ਹੱਤਿਆ ਦੱਸਦੀ ਹੈ ਕਿ ਇਹ ਦਹਿਸ਼ਤਗਰਦ ਕਿੰਨੇ ਜ਼ਾਲਮ ਹਨ। ਇਨ੍ਹ ਹਤਿਆਰਿਆਂ ਦਾ ਪਿੱਛਾ
ਕਰਨ ਅਤੇ ਨਿਆਂ ਦੇ ਲਈ ਕਾਨੂੰਨੀ ਕਾਰਵਾਈ ਕਰਨ ਲਈ ਹਰ ਸੰਭਵ ਕਦਮ ਉਠਾਵਾਂਗੇ। ਕੱਲ੍ਹ
ਸਾਹਮਣੇ ਆਏ ਵੀਡੀਓ ਵਿੱਚ ਦਿਸਦਾ ਹੈ ਕਿ ਏਲਨ ਇੱਕ ਰੇਗੀਸਤਾਨ ਇਲਾਕੇ ਵਿੱਚ ਗੋਡਿਆਂ ਭਾਰ
ਬੈਠਾ ਹੈ, ਉਸ ਦੇ ਕੈਦੀਆਂ ਵਰਗੇ ਨਾਰਗੀ ਰੰਗ ਦੇ ਕੱਪੜੇ ਪਾਏ ਹੋਏ ਹਨ ਤੇ ਇੱਕ ਨਕਾਬਪੋਸ਼
ਚਾਕੂ ਲਈ ਬੈਠਾ ਹੈ। 10 ਮਹੀਨੇ ਪਹਿਲਾਂ ਏਲਨ ਉਤਰ ਪੱਛਮੀ ਇੰਗਲੈਂਡ ਦੇ ਮਾਨਹੈਸਟ ਦਾ
ਵਾਸੀ ਸੀ। 47 ਸਾਲਾ ਹੇਨਿੰਗ ਨੇ ਸੀਰੀਆ ਵਿੱਚ ਮੁਸਲਮਾਨਾਂ ਦੇ ਲਈ ਕਲਿਆਣਕਾਰੀ ਪ੍ਰੋਗਰਾਮ
ਚਲਾਈ ਜਾਣ ਵਾਲੀ ਮੁਹਿੰਮ ਨੂੰ ਚੁਣਿਆ ਸੀ। ਕੈਮਰਨ ਨੇ ਕਿਹਾ ਕਿ ਇਹ ਤੱਥ ਹੈ ਕਿ ਹੇਨਿੰਗ
ਨੂੰ ਉਸ ਸਮੇਂ ਫੜਿਆ ਗਿਆ ਅਤੇ ਮਾਰ ਦਿੱਤਾ ਗਿਆ, ਜਦੋਂ ਉਹ ਦੂਜਿਆਂ ਦੀ ਮਦਦ ਕਰਨ ਦੀ
ਕੋਸ਼ਿਸ਼ ਕਰ ਰਿਹਾ ਸੀ।
ਆਈਐਸਆਈਐਸ ਦੇ ਦਹਿਸ਼ਤਗਰਦਾਂ ਦੀ ਦੁਸ਼ਟਤਾ ਦੀ ਕੋਈ ਹੱਦ ਨਹੀਂ
ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬ੍ਰਿਟਿਸ ਨਾਗਰਿਕ ਏਲਨ ਹੇਨਿੰਗ ਦੀ ਕਰੂਰ
ਹੱਤਿਆ ਦੀ ਨਿੰਦਾ ਕੀਤੀ ਹੈ ਤੇ ਇਸ ਦੇ ਜ਼ਿੰਮੇਵਾਰ ਲੋਕਾਂ 'ਤੇ ਸਖ਼ਤ ਕਾਰਵਾਈ ਕਰਨ ਦਾ
ਸੰਕਲਪ ਲਿਆ ਹੈ। ਓਬਾਮਾ ਨੇ ਕਿਹਾ ਕਿ ਬਰਤਾਨੀਆ ਨਾਗਰਿਕ ਦੀ ਕਰੂਰ ਹੱÎਤਿਆ ਕੀਤੇ ਜਾਣ ਦੀ
ਅਮਰੀਕਾ ਸਖ਼ਤ ਨਿੰਦਾ ਕਰਦਾ ਹੈ।